ਨਵੀਂ ਦਿੱਲੀ- ਐੱਮ. ਜੀ. ਮੋਟਰ ਇੰਡੀਆ ਨੇ ਆਪਣੀ ਆਗਾਮੀ ਐੱਸ. ਯੂ. ਵੀ. ਵਿਚ ਕੁਨੈਕਟਡ ਫ਼ੀਚਰ ਲਈ ਜੀਓ ਨਾਲ ਇਕ ਸਮਝੌਤਾ ਕੀਤਾ ਹੈ। ਕੰਪਨੀ ਨੇ ਮੰਗਲਵਾਰ ਨੂੰ ਕਿਹਾ ਕਿ ਉਸ ਨੇ ਆਪਣੀ ਆਉਣ ਵਾਲੀ ਮੱਧ-ਆਕਾਰ ਦੀ ਐੱਸ. ਯੂ. ਵੀ. ਵਿਚ ਇੰਟਰਨੈੱਟ ਆਫ਼ ਥਿੰਗਸ (ਆਈ. ਓ. ਟੀ.) ਵਿਸ਼ੇਸ਼ਤਾਵਾਂ ਲਈ ਡਿਜੀਟਲ ਸੇਵਾ ਕੰਪਨੀ ਜੀਓ ਇੰਡੀਆ ਦੇ ਨਾਲ ਸਮਝੌਤਾ ਕੀਤਾ ਹੈ।
ਐੱਮ. ਜੀ. ਮੋਟਰ ਹੈਕਟਰ ਅਤੇ ਜ਼ੈਡ. ਐੱਸ. ਈ. ਵੀ. ਵਰਗੇ ਮਾਡਲਾਂ ਦੀ ਵਿਕਰੀ ਕਰਦੀ ਹੈ ਅਤੇ ਇਸ ਦੇ ਆਉਣ ਵਾਲੇ ਮਾਡਲਾਂ ਵਿਚ ਜੀਓ ਦੇ ਆਈ. ਓ. ਟੀ. ਸਲਿਊਸ਼ਨਜ਼ ਵੱਲੋਂ ਸਮਰੱਥ ਆਈ. ਟੀ. ਪ੍ਰਣਾਲੀ ਹੋਵੇਗੀ।
ਕੰਪਨੀ ਨੇ ਇਕ ਬਿਆਨ ਵਿਚ ਕਿਹਾ ਕਿ ਐੱਮ. ਜੀ. ਮੋਟਰ ਦੀ ਆਗਾਮੀ ਮੱਧ-ਆਕਾਰ ਦੀ ਐੱਸ. ਯੂ. ਦੇ ਗਾਹਕਾਂ ਨੂੰ ਜੀਓ ਦੀ ਵਿਆਪਕ ਇੰਟਰਨੈੱਟ ਪਹੁੰਚ ਦੇ ਨਾਲ ਨਾ ਸਿਰਫ ਮਹਾਨਗਰਾਂ ਵਿਚ ਬਲਕਿ ਛੋਟੇ ਸ਼ਹਿਰਾਂ ਅਤੇ ਪੇਂਡੂ ਖੇਤਰਾਂ ਵਿਚ ਵੀ ਫਾਇਦਾ ਮਿਲੇਗਾ।
ਐੱਮ. ਜੀ. ਮੋਟਰ ਇੰਡੀਆ ਦੇ ਚੇਅਰਮੈਨ ਅਤੇ ਪ੍ਰਬੰਧ ਨਿਰਦੇਸ਼ਕ ਰਾਜੀਵ ਚਾਬਾ ਨੇ ਕਿਹਾ ਕਿ ਆਟੋਮੋਬਾਈਲ ਉਦਯੋਗ ਵਿਚ ਤਕਨਾਲੋਜੀ ਅਤੇ ਨਵੀਨਤਾ ਮਹੱਤਵਪੂਰਣ ਭੂਮਿਕਾ ਨਿਭਾ ਰਹੀ ਹੈ ਅਤੇ ਸਾਫਟਵੇਅਰ ਨਾਲ ਚੱਲਣ ਵਾਲੇ ਉਪਕਰਣ ਮਹੱਤਵ ਪ੍ਰਾਪਤ ਕਰ ਰਹੇ ਹਨ ਅਤੇ ਜੀਓ ਨਾਲ ਸਾਡੀ ਸਾਂਝੇਦਾਰੀ ਉਸ ਦਿਸ਼ਾ ਵਿਚ ਇਕ ਕਦਮ ਹੈ। ਐੱਮ. ਜੀ. ਮੋਟਰ ਦੀ ਨਵੀਂ ਮੱਧ-ਆਕਾਰ ਦੀ ਐੱਸ. ਯੂ. ਵੀ. ਸਾਲ ਦੀ ਆਖਰੀ ਤਿਮਾਹੀ ਵਿਚ ਆਉਣ ਦੀ ਉਮੀਦ ਹੈ। ਐੱਮ. ਜੀ. ਮੋਟਰ ਭਾਰਤ ਵਿਚ ਲਗਜ਼ਰੀ ਐੱਸ. ਯੂ. ਵੀ. ਕਾਰਾਂ ਦੀ ਇਕ ਵਿਸ਼ਾਲ ਸ਼੍ਰੇਣੀ ਦੀ ਪੇਸ਼ਕਸ਼ ਕਰਦੀ ਹੈ।
ਮੁਲਾਜ਼ਮਾਂ ਨੂੰ ਫਲੈਟ ਅਤੇ ਮਰਸਡੀਜ਼ ਵਰਗੇ ਤੋਹਫ਼ੇ ਦੇਣ ਵਾਲਾ ਹੀਰਾ ਵਪਾਰੀ ਮੁੜ ਸੁਰਖੀਆਂ 'ਚ
NEXT STORY