ਨਵੀਂ ਦਿੱਲੀ - ਮਾਈਕ੍ਰੋਸਾਫਟ ਫਿਰ ਤੋਂ ਦੁਨੀਆ ਦੀ ਸਭ ਤੋਂ ਉੱਚੀ ਮਾਰਕੀਟ ਕੈਪ ਵਾਲੀ ਕੰਪਨੀ ਬਣ ਗਈ ਹੈ। ਮਾਈਕ੍ਰੋਸਾਫਟ ਨੇ ਐਪਲ ਨੂੰ ਪਛਾੜਦੇ ਹੋਏ ਇਹ ਮੁਕਾਮ ਹਾਸਲ ਕੀਤਾ ਹੈ। ਸ਼ੁੱਕਰਵਾਰ ਨੂੰ ਜਦੋਂ ਅਮਰੀਕੀ ਸ਼ੇਅਰ ਬਾਜ਼ਾਰ ਖੁੱਲ੍ਹਿਆ ਤਾਂ ਐਪਲ ਦੇ ਸ਼ੇਅਰ 3 ਫੀਸਦੀ ਤੋਂ ਜ਼ਿਆਦਾ ਡਿੱਗ ਗਏ। ਇਸ ਗਿਰਾਵਟ ਨਾਲ ਐਪਲ ਕੰਪਨੀ ਦਾ ਮੁੱਲ 180.75 ਲੱਖ ਕਰੋੜ ਰੁਪਏ (2.41 ਟ੍ਰਿਲੀਅਨ ਡਾਲਰ) ਹੋ ਗਿਆ। ਬੀਤੀ ਰਾਤ, ਐਪਲ ਦਾ ਸਟਾਕ NASDAQ 'ਤੇ 3.46 ਪ੍ਰਤੀਸ਼ਤ ਦੀ ਗਿਰਾਵਟ ਨਾਲ 147.21 ਡਾਲਰ ਦੇ ਪੱਧਰ 'ਤੇ ਵਪਾਰ ਕਰ ਰਿਹਾ ਸੀ।
ਦੂਜੇ ਪਾਸੇ ਮਾਈਕ੍ਰੋਸਾਫਟ ਦੇ ਸ਼ੇਅਰਾਂ ਦੀ ਕੀਮਤ 'ਚ 1 ਫੀਸਦੀ ਦਾ ਵਾਧਾ ਦੇਖਣ ਨੂੰ ਮਿਲਿਆ। ਮਾਈਕ੍ਰੋਸਾਫਟ ਦਾ ਸਟਾਕ 327.66 ਡਾਲਰ ਦੇ ਪੱਧਰ 'ਤੇ ਕਾਰੋਬਾਰ ਕਰ ਰਿਹਾ ਸੀ। ਮਾਈਕ੍ਰੋਸਾਫਟ ਕੰਪਨੀ ਦੀ ਮਾਰਕੀਟ ਕੈਪ ਇਸ ਸਮੇਂ 2.46 ਟ੍ਰਿਲੀਅਨ ਡਾਲਰ (ਕਰੀਬ 183.75 ਲੱਖ ਕਰੋੜ ਰੁਪਏ) ਹੈ। ਇਸ ਉੱਚਾਈ ਨਾਲ ਮਾਈਕ੍ਰੋਸਾਫਟ ਦੁਨੀਆ ਦੀ ਸਭ ਤੋਂ ਕੀਮਤੀ ਕੰਪਨੀ ਬਣ ਗਈ।
ਇਸ ਸਾਲ ਮਾਈਕ੍ਰੋਸਾਫਟ ਕੰਪਨੀ ਦੇ ਸਟਾਕ 'ਚ 45 ਫੀਸਦੀ ਤੋਂ ਜ਼ਿਆਦਾ ਦਾ ਵਾਧਾ ਦੇਖਣ ਨੂੰ ਮਿਲਿਆ ਹੈ। ਜਦਕਿ ਇਸ ਦੌਰਾਨ ਐਪਲ ਦੇ ਸ਼ੇਅਰਾਂ 'ਚ 15 ਫੀਸਦੀ ਦਾ ਵਾਧਾ ਹੋਇਆ ਹੈ।
ਪਹਿਲਾਂ ਹੀ ਐਪਲ ਨੂੰ ਪਛਾੜ ਚੁੱਕਾ ਹੈ ਮਾਈਕ੍ਰੋਸਾਫਟ
ਅਜਿਹਾ ਨਹੀਂ ਹੈ ਕਿ ਮਾਈਕ੍ਰੋਸਾਫਟ ਨੇ ਪਹਿਲੀ ਵਾਰ ਐਪਲ ਨੂੰ ਪਿੱਛੇ ਧੱਕਿਆ ਹੈ। ਇਸ ਤੋਂ ਪਹਿਲਾਂ ਵੀ ਇਹ ਕੰਪਨੀ ਐਪਲ ਨੂੰ ਪਛਾੜਦੇ ਹੋਏ ਸਿਖਰ 'ਤੇ ਪਹੁੰਚ ਚੁੱਕੀ ਹੈ। ਮੀਡੀਆ ਰਿਪੋਰਟਾਂ ਮੁਤਾਬਕ ਸਾਲ 2020 ਦੀ ਪਹਿਲੀ ਛਿਮਾਹੀ 'ਚ ਮਾਈਕ੍ਰੋਸਾਫਟ ਐਪਲ ਨੂੰ ਪਛਾੜ ਕੇ ਦੁਨੀਆ ਦੀ ਸਭ ਤੋਂ ਕੀਮਤੀ ਕੰਪਨੀ ਬਣ ਗਈ ਹੈ। ਅੰਤਰਰਾਸ਼ਟਰੀ ਬਾਜ਼ਾਰ ਮਾਹਰਾਂ ਦਾ ਕਹਿਣਾ ਹੈ ਕਿ ਸਪਲਾਈ ਚੇਨ ਸੰਕਟ ਦਾ ਅਸਰ ਐਪਲ ਦੇ ਕਾਰੋਬਾਰ 'ਤੇ ਵੀ ਨਜ਼ਰ ਆ ਰਿਹਾ ਹੈ।
ਸਬਜ਼ੀਆਂ ਦੀਆਂ ਵਧੀਆਂ ਕੀਮਤਾਂ ਕਾਰਨ ਚੀਨੀ ਨਾਗਰਿਕ ਪ੍ਰਭਾਵਿਤ, ਸਰਕਾਰ ਨੇ ਜਾਰੀ ਕੀਤੇ ਨਿਰਦੇਸ਼
NEXT STORY