ਨਵੀਂ ਦਿੱਲੀ (ਭਾਸ਼ਾ)- ਵਿੱਤ ਮੰਤਰਾਲਾ ਨੇ ਬੁੱਧਵਾਰ ਨੂੰ ਕਿਹਾ ਕਿ ਵਸਤੂ ਅਤੇ ਸੇਵਾ ਟੈਕਸ (ਜੀ.ਐੱਸ.ਟੀ.) ਮਾਲੀਆ ਸੰਗ੍ਰਹਿ ਅਗਸਤ ’ਚ 1.12 ਲੱਖ ਕਰੋੜ ਰੁਪਏ ਤੋਂ ਵੱਧ ਰਿਹਾ, ਜੋ ਇਸ ਤੋਂ ਇਕ ਸਾਲ ਪਹਿਲਾਂ ਦੀ ਸਮਾਨ ਮਿਆਦ ਦੇ ਮੁਕਾਬਲੇ 30 ਫੀਸਦੀ ਤੋਂ ਵੱਧ ਹੈ। ਦੱਸਣਯੋਗ ਹੈ ਕਿ ਜੀ.ਐੱਸ.ਟੀ. ਸੰਗ੍ਰਹਿ ਲਗਾਤਾਰ ਦੂਜੇ ਮਹੀਨੇ ਇਕ ਲੱਖ ਕਰੋੜ ਰੁਪਏ ਤੋਂ ਵੱਧ ਹੈ। ਵਿੱਤ ਮੰਤਰਾਲਾ ਨੇ ਇਕ ਬਿਆਨ ’ਚ ਕਿਹਾ,‘‘ਅਗਸਤ 2021 ’ਚ ਸਕਲ ਜੀ.ਐੱਸ.ਟੀ. ਮਾਲੀਆ 1,12,020 ਕਰੋੜ ਰੁਪਏ ਹੈ, ਜਿਸ ’ਚ ਕੇਂਦਰੀ ਜੀ.ਐੱਸ.ਟੀ. ਦੇ 20,552 ਰੁਪਏ, ਰਾਜ ਜੀ.ਐੱਸ.ਟੀ. 26,605 ਕਰੋੜ ਰੁਪਏ, ਏਕੀਕ੍ਰਿਤ ਜੀ.ਐੱਸ.ਟੀ. ਦੇ 56,247 ਕਰੋੜ ਰੁਪਏ (ਮਾਲ ਦੇ ਆਯਾਤ ’ਤੇ ਜਮ੍ਹਾ 26,884 ਕਰੋੜ ਰੁਪਏ ਸਮੇਤ) ਅਤੇ ਸੈੱਸ ਦੇ 8,646 ਕਰੋੜ ਰੁਪਏ (ਮਾਲ ਦੇ ਆਯਾਤ ’ਤੇ ਜਮ੍ਹਾ 646 ਕਰੋੜ ਰੁਪਏ ਸਮੇਤ) ਹਨ।’’ ਹਾਲਾਂਕਿ, ਅਗਸਤ ’ਚ ਜੁਟਾਈ ਗਈ ਰਾਸ਼ੀ, ਜੁਲਾਈ 2021 ’ਚ 1.16 ਲੱਖ ਕਰੋੜ ਰੁਪਏ ਤੋਂ ਘੱਟ ਹੈ।
ਅਗਸਤ 2021 ’ਚ ਜੀ.ਐੱਸ.ਟੀ. ਮਾਲੀਆ, ਪਿਛਲੇ ਸਾਲ ਦੇ ਇਸੇ ਮਹੀਨੇ ਦੀ ਤੁਲਨਾ ’ਚ 30 ਫੀਸਦੀ ਵੱਧ ਹੈ। ਜੀ.ਐੱਸ.ਟੀ. ਸੰਗ੍ਰਹਿ ਅਗਸਤ 2020 ’ਚ 86,449 ਕਰੋੜ ਰੁਪਏ ਸੀ। ਮੰਤਰਾਲਾ ਨੇ ਕਿਹਾ ਕਿ ਜੀ.ਐੱਸ.ਟੀ. ਸੰਗ੍ਰਹਿ ਅਗਸਤ 2019 ’ਚ 98,202 ਕਰੋੜ ਰੁਪਏ ਸੀ। ਇਸ ਤਰ੍ਹਾਂ ਅਗਸਤ 2019 ਦੀ ਤੁਲਨਾ ’ਚ ਇਸ ਸਾਲ ਅਗਸਤ ’ਚ ਸੰਗ੍ਰਹਿ 14 ਫੀਸਦੀ ਵੱਧ ਰਿਹਾ। ਲਗਾਤਾਰ 9 ਮਹੀਨਿਆਂ ਤੱਕ ਜੀ.ਐੱਸ.ਟੀ. ਸੰਗ੍ਰਹਿ ਇਕ ਲੱਖ ਕਰੋੜ ਰੁਪਏ ਤੋਂ ਉੱਪਰ ਰਹਿਣ ਤੋਂ ਬਾਅਦ ਸੰਗ੍ਰਹਿ ਜੂਨ 2021 ’ਚ ਕੋਰੋਨਾ ਦੀ ਦੂਜੀ ਲਹਿਰ ਕਾਰਨ ਇਕ ਲੱਖ ਕਰੋੜ ਰੁਪਏ ਤੋਂ ਹੇਠਾਂ ਆ ਗਿਆ ਸੀ। ਵਿੱਤ ਮੰਤਰਾਲਾ ਨੇ ਕਿਹਾ ਕਿ ਆਉਣ ਵਾਲੇ ਮਹੀਨਿਆਂ ’ਚ ਵੀ ਮਜ਼ਬੂਤ ਜੀ.ਐੱਸ.ਟੀ. ਮਾਲੀਆ ਜਾਰੀ ਰਹਿਣ ਦੀ ਸੰਭਾਵਨਾ ਹੈ।
ਮਹੀਨੇ ਦੇ ਪਹਿਲੇ ਹੀ ਦਿਨ ਮਹਿੰਗਾਈ ਦੀ ਮਾਰ, ਅੱਜ ਤੋਂ ਇੰਨੇ ਰੁਪਏ ਮਹਿੰਗਾ ਹੋਇਆ LPG ਸਿਲੰਡਰ
NEXT STORY