ਨਵੀਂ ਦਿੱਲੀ- ਮੌਜੂਦਾ ਸਮੇਂ 'ਚ ਭਾਰਤ ਦੇ ਲੋਕ ਪੈਸਿਆਂ ਦਾ ਲੈਣ-ਦੇਣ ਕਰਨ ਲਈ ਵੱਡੇ ਪੱਧਰ 'ਤੇ ਆਨਲਾਈਨ ਪੇਮੈਂਟ ਦਾ ਸਹਾਰਾ ਲੈ ਰਹੇ ਹਨ। ਸਾਲ 2024 ਦੀ ਦੂਜੀ ਛਮਾਹੀ ਦੌਰਾਨ ਭਾਰਤੀਆਂ ਨੇ ਕਰੀਬ 2 ਟ੍ਰਿਲੀਅਨ (1.98 ਟ੍ਰਿਲੀਅਨ) ਦਾ ਲੈਣ-ਦੇਣ ਆਨਲਾਈਨ ਪੇਮੈਂਟ ਰਾਹੀਂ ਕੀਤਾ ਹੈ, ਜੋ ਕਿ ਹਰ ਸਾਲ 30 ਫ਼ੀਸਦੀ ਦੇ ਵਾਧੇ ਨਾਲ ਵਧਦਾ ਜਾ ਰਿਹਾ ਹੈ।
ਮੋਬਾਈਲ ਪੇਮੈਂਟ ਦੇ ਕ੍ਰੇਜ਼ 'ਚ ਤੇਜ਼ੀ ਨਾਲ ਵਾਧਾ ਦੇਖਿਆ ਜਾ ਰਿਹਾ ਹੈ। ਇਸ ਵਾਧੇ ਨਾਲ ਦੇਸ਼ ਦੀ ਅਰਥ ਵਿਵਸਥਾ 'ਚ ਮੋਬਾਇਲ ਫ਼ੋਨਾਂ ਦੀ ਅਹਿਮੀਅਤ ਵੀ ਵਧਦੀ ਜਾ ਰਹੀ ਹੈ। ਗਾਹਕ-ਵਪਾਰੀ ਟ੍ਰਾਂਜ਼ੈਕਸ਼ਨਾਂ 'ਚ ਵੀ ਮੋਬਾਈਲ ਪੇਮੈਂਟਸ (ਯੂ.ਪੀ.ਆਈ.) ਦਾ ਅਹਿਮ ਯੋਗਦਾਨ ਹੈ, ਜਿਨ੍ਹਾਂ 'ਚ ਫੋਨਪੇ, ਗੂਗਲ ਪੇ ਤੇ ਪੇਟੀਐੱਮ ਸਭ ਤੋਂ ਜ਼ਿਆਦਾ ਵਰਤੀਆਂ ਜਾਣ ਵਾਲੀਆਂ ਐਪਸ ਹਨ, ਜਿਨ੍ਹਾਂ ਦਾ 2024 'ਚ ਕੀਤੇ ਗਏ ਟ੍ਰਾਂਜ਼ੈਕਸ਼ਨਜ਼ 'ਚ 93 ਫ਼ੀਸਦੀ ਹਿੱਸਾ ਹੈ।
ਇਹ ਵੀ ਪੜ੍ਹੋ- ਯਾਤਰੀ ਕਿਰਪਾ ਕਰ ਕੇ ਧਿਆਨ ਦੇਣ ! ਰੇਲਵੇ ਨੇ ਸੈਂਕੜੇ ਟਰੇਨਾਂ ਕੀਤੀਆਂ ਰੱਦ, ਝੱਲਣੀ ਪਵੇਗੀ ਭਾਰੀ ਪਰੇਸ਼ਾਨੀ
ਸਾਲ 2024 ਦੌਰਾਨ ਮੋਬਾਈਲ ਟ੍ਰਾਂਜ਼ੈਕਸ਼ਨਾਂ ਰਾਹੀਂ ਕੀਤੇ ਗਏ 2 ਟ੍ਰਿਲੀਅਨ ਰੁਪਏ ਦਾ ਲੈਣ-ਦੇਣ ਕ੍ਰੈਡਿਟ ਤੇ ਡੈਬਿਟ ਕਾਰਡਾਂ ਨਾਲ ਕੀਤੇ ਗਏ ਲੈਣ-ਦੇਣ ਨਾਲੋਂ ਕਰੀਬ 14 ਗੁਣਾ ਵੱਧ ਹੈ। ਸਾਲ 2024 ਦੀ ਦੂਜੀ ਛਮਾਹੀ ਦੌਰਾਨ ਕਾਰਡ ਰਾਹੀਂ 410 ਕਰੋੜ ਰੁਪਏ ਦਾ ਲੈਣ-ਦੇਣ ਕੀਤਾ ਗਿਆ, ਜੋ ਕਿ ਸਾਲ 2023 ਦੇ ਇਸੇ ਵਕਫ਼ੇ ਤੋਂ 11 ਫ਼ੀਸਦੀ ਵੱਧ ਹੈ। ਸਾਲ 2023 ਦੀ ਦੂਜੀ ਛਮਾਹੀ ਦੌਰਾਨ ਡੈਬਿਟ ਕਾਰਡ ਰਾਹੀਂ ਸਿਰਫ਼ 82 ਕਰੋੜ ਦਾ ਲੈਣ-ਦੇਣ ਹੋਇਆ, ਜਦਕਿ ਕ੍ਰੈਡਿਟ ਕਾਰਡ ਰਾਹੀਂ 242 ਕਰੋੜ ਦਾ ਲੈਣ-ਦੇਣ ਹੋਇਆ।
ਇਹ ਅੰਕੜਾ ਸਾਲ 2024 ਦੀ ਦੂਜੀ ਛਮਾਹੀ 'ਚ 8 ਫ਼ੀਸਦੀ ਵਧ ਕੇ 13.64 ਲੱਖ ਕਰੋੜ ਤੱਕ ਪਹੁੰਚ ਗਿਆ। ਇਨ੍ਹਾਂ ਟ੍ਰਾਂਜ਼ੈਕਸ਼ਨਾਂ 'ਚ ਡੈਬਿਟ ਕਾਰਡਾਂ ਨਾਲੋਂ ਕ੍ਰੈਡਿਟ ਕਾਰਡਾਂ ਦਾ ਹਿੱਸਾ ਵੱਧ ਰਿਹਾ। ਕ੍ਰੈਡਿਟ ਕਾਰਡ ਰਾਹੀਂ ਟ੍ਰਾਂਜ਼ੈਕਸ਼ਨ 14 ਫ਼ੀਸਦੀ ਵਧ ਕੇ 10.76 ਲੱਖ ਕਰੋੜ ਹੋ ਗਿਆ, ਜਦਕਿ ਡੈਬਿਟ ਕਾਰਡ ਰਾਹੀਂ ਲੈਣ-ਦੇਣ 'ਚ 16 ਫ਼ੀਸਦੀ ਘਟ ਕੇ 2.55 ਲੱਖ ਕਰੋੜ ਰਹਿ ਗਿਆ।
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e
ਅਮਰੀਕਾ ਨੇ ਭਾਰਤੀ ਨਾਗਰਿਕ ਅਤੇ ਦੋ ਭਾਰਤੀ ਕੰਪਨੀਆਂ 'ਤੇ ਲਗਾਈ ਪਾਬੰਦੀ
NEXT STORY