ਮੁੰਬਈ/ਨਵੀਂ ਦਿੱਲੀ: ਸਾਲ 2026 ਦਾ ਪਹਿਲਾ ਆਈਪੀਓ (IPO) ਸ਼ੇਅਰ ਬਾਜ਼ਾਰ ਦੇ ਨਿਵੇਸ਼ਕਾਂ ਲਈ ਬਹੁਤ ਹੀ ਸ਼ਾਨਦਾਰ ਸਾਬਤ ਹੋਇਆ ਹੈ। ਭਾਰਤ ਕੋਕਿੰਗ ਕੋਲ ਲਿਮਟਿਡ (BCCL) ਦੇ ਸ਼ੇਅਰਾਂ ਦੀ ਅੱਜ ਸੋਮਵਾਰ ਨੂੰ ਬਾਜ਼ਾਰ 'ਚ ਅਜਿਹੀ ਧਮਾਕੇਦਾਰ ਲਿਸਟਿੰਗ ਹੋਈ ਕਿ ਮਹਿਜ਼ 5 ਦਿਨਾਂ ਦੇ ਅੰਦਰ ਨਿਵੇਸ਼ਕਾਂ ਦਾ ਪੈਸਾ ਲਗਭਗ ਦੁੱਗਣਾ ਹੋ ਗਿਆ ਹੈ। ਜਿੱਥੇ ਬੈਂਕਾਂ ਜਾਂ ਡਾਕਘਰਾਂ 'ਚ ਪੈਸਾ ਦੁੱਗਣਾ ਹੋਣ ਲਈ ਸਾਲਾਂ ਦਾ ਸਮਾਂ ਲੱਗਦਾ ਹੈ, ਉੱਥੇ ਇਸ ਸਰਕਾਰੀ ਕੰਪਨੀ ਨੇ ਨਿਵੇਸ਼ਕਾਂ ਦੀ ਚਾਂਦੀ ਕਰ ਦਿੱਤੀ ਹੈ।
ਲਿਸਟਿੰਗ 'ਤੇ 96 ਫੀਸਦੀ ਤੋਂ ਵੱਧ ਦਾ ਮੁਨਾਫਾ
BCCL ਦੇ ਸ਼ੇਅਰਾਂ ਦੀ ਕੀਮਤ (IPO Price) 23 ਰੁਪਏ ਤੈਅ ਕੀਤੀ ਗਈ ਸੀ। ਜਦੋਂ ਇਹ ਸ਼ੇਅਰ ਬਾਜ਼ਾਰ 'ਚ ਲਿਸਟ ਹੋਏ ਤਾਂ BSE 'ਤੇ ਇਨ੍ਹਾਂ ਦੀ ਕੀਮਤ 45.21 ਰੁਪਏ ਰਹੀ, ਜੋ ਕਿ ਲਗਭਗ 96.57 ਫੀਸਦੀ ਦਾ ਪ੍ਰੀਮੀਅਮ ਹੈ। ਇਸੇ ਤਰ੍ਹਾਂ NSE 'ਤੇ ਵੀ ਸ਼ੇਅਰ 45 ਰੁਪਏ 'ਤੇ ਲਿਸਟ ਹੋਇਆ, ਜਿਸ ਨਾਲ ਨਿਵੇਸ਼ਕਾਂ ਨੂੰ 95.65 ਫੀਸਦੀ ਦਾ ਫਾਇਦਾ ਦੇਖਣ ਨੂੰ ਮਿਲਿਆ।
ਕਿਸ ਨੂੰ ਕਿੰਨਾ ਹੋਇਆ ਫਾਇਦਾ?
ਇਸ ਆਈਪੀਓ 'ਚ ਘੱਟੋ-ਘੱਟ ਨਿਵੇਸ਼ ਇੱਕ ਲੋਟ ਲਈ ਲਗਭਗ 13,800 ਰੁਪਏ ਸੀ। ਲਿਸਟਿੰਗ ਹੁੰਦੇ ਹੀ ਇਸ ਇੱਕ ਲੋਟ ਦੀ ਕੀਮਤ ਵਧ ਕੇ 27,048 ਰੁਪਏ ਹੋ ਗਈ। ਇਸ ਦੇ ਨਾਲ ਹੀ ਜਿਨ੍ਹਾਂ ਨਿਵੇਸ਼ਕਾਂ ਨੇ 8 ਲੋਟਾਂ ਲਈ 1,10,400 ਰੁਪਏ ਲਗਾਏ ਸਨ, ਉਨ੍ਹਾਂ ਦੇ ਨਿਵੇਸ਼ ਦੀ ਕੀਮਤ ਵਧ ਕੇ 2,16,384 ਰੁਪਏ ਹੋ ਗਈ ਹੈ।
PSU ਆਈਪੀਓਜ਼ 'ਚ ਬਣਿਆ ਵੱਡਾ ਰਿਕਾਰਡ
ਇਸ ਆਈਪੀਓ ਪ੍ਰਤੀ ਨਿਵੇਸ਼ਕਾਂ 'ਚ ਭਾਰੀ ਉਤਸ਼ਾਹ ਦੇਖਣ ਨੂੰ ਮਿਲਿਆ। ਇਹ ਕੁੱਲ 146.87 ਗੁਣਾ ਸਬਸਕ੍ਰਾਈਬ ਹੋਇਆ, ਜਿਸ 'ਚ 1.17 ਲੱਖ ਕਰੋੜ ਰੁਪਏ ਦੀਆਂ ਬੋਲੀਆਂ ਲੱਗੀਆਂ। ਸਬਸਕ੍ਰਿਪਸ਼ਨ ਦੇ ਲਿਹਾਜ਼ ਨਾਲ ਇਹ ਦੂਜਾ ਸਭ ਤੋਂ ਵੱਧ ਸਬਸਕ੍ਰਾਈਬ ਹੋਣ ਵਾਲਾ PSU (ਸਰਕਾਰੀ ਕੰਪਨੀ) ਆਈਪੀਓ ਬਣ ਗਿਆ ਹੈ। ਮਾਹਿਰਾਂ ਅਨੁਸਾਰ, ਇਹ ਸਫਲਤਾ ਸਰਕਾਰੀ ਕੰਪਨੀਆਂ ਪ੍ਰਤੀ ਲੋਕਾਂ ਦੇ ਵਧ ਰਹੇ ਭਰੋਸੇ ਨੂੰ ਦਰਸਾਉਂਦੀ ਹੈ।
ਕੰਪਨੀ ਦੀ ਮਜ਼ਬੂਤ ਵਿੱਤੀ ਹਾਲਤ
BCCL ਨੇ ਪਿਛਲੇ ਸਾਲਾਂ 'ਚ ਲਗਾਤਾਰ ਚੰਗਾ ਪ੍ਰਦਰਸ਼ਨ ਕੀਤਾ ਹੈ। ਵਿੱਤੀ ਸਾਲ 2025 'ਚ ਕੰਪਨੀ ਨੇ 1,240 ਕਰੋੜ ਰੁਪਏ ਦਾ ਸ਼ੁੱਧ ਮੁਨਾਫਾ ਦਰਜ ਕੀਤਾ। ਇਸ ਤੋਂ ਇਲਾਵਾ, ਕੰਪਨੀ ਨੇ ਵਿੱਤੀ ਸਾਲ 2024 ਵਿੱਚ ਰਿਕਾਰਡ 39.11 ਮਿਲੀਅਨ ਟਨ ਕੋਕਿੰਗ ਕੋਲ ਦਾ ਉਤਪਾਦਨ ਕੀਤਾ ਹੈ। ਕੰਪਨੀ ਨੇ ਭਾਰੀ ਮਸ਼ੀਨਾਂ ਦੀ ਬਿਹਤਰ ਵਰਤੋਂ ਕਰ ਕੇ ਆਪਣੀ ਉਤਪਾਦਨ ਸਮਰੱਥਾ 'ਚ ਲਗਾਤਾਰ ਵਾਧਾ ਕੀਤਾ ਹੈ, ਜਿਸ ਦਾ ਫਾਇਦਾ ਹੁਣ ਨਿਵੇਸ਼ਕਾਂ ਨੂੰ ਮਿਲ ਰਿਹਾ ਹੈ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
For Whatsapp:- https://whatsapp.com/channel/0029Va94hsaHAdNVur4L170e
ਟੁੱਟ ਗਏ ਸਾਰੇ ਰਿਕਾਰਡ, ਚਾਂਦੀ ਨੇ ਮਾਰੀ ਲੰਮੀ ਛਾਲ, ਸੋਨੇ ਦੇ ਰੇਟ ਵੀ ਚੜ੍ਹ ਗਏ ਅਸਮਾਨੀਂ
NEXT STORY