ਨਵੀਂ ਦਿੱਲੀ — ਆਨਲਾਈਨ ਟਰਾਂਜੈਕਸ਼ਨ ਕਰਦੇ ਸਮੇਂ ਆਮਤੌਰ 'ਤੇ ਇਸ ਤਰ੍ਹਾਂ ਹੁੰਦਾ ਹੈ ਕਿ ਗਲਤੀ ਨਾਲ ਪੈਸੇ ਗਲਤ ਖਾਤੇ ਵਿਚ ਤਬਦੀਲ ਹੋ ਜਾਂਦੇ ਹਨ। ਅਜਿਹੇ ਸਮੇਂ 'ਚ ਹਰ ਕਿਸੇ ਨੂੰ ਚਿੰਤਾ ਹੋਣਾ ਲਾਜ਼ਮੀ ਹੈ ਅਤੇ ਸਮਝ ਨਹੀਂ ਆਉਂਦਾ ਕਿ ਇਨ੍ਹਾਂ ਪੈਸਿਆਂ ਨੂੰ ਜਲਦੀ ਤੋਂ ਜਲਦੀ ਆਪਣੇ ਖ਼ਾਤੇ ਵਿਚ ਵਾਪਸ ਕਿਵੇਂ ਮੰਗਵਾਇਆ ਜਾਵੇ। ਕੁਝ ਲੋਕ ਤਾਂ ਸੋਚਦੇ ਹਨ ਕਿ ਹੁਣ ਪੈਸਿਆਂ ਦਾ ਨੁਕਸਾਨ ਹੋ ਗਿਆ ਹੈ। ਪਰ ਅਜਿਹੀ ਸਥਿਤੀ ਵਿਚ ਘਬਰਾਉਣਾ ਨਹੀਂ ਚਾਹੀਦਾ ਸਗੋਂ ਇਕ ਤੈਅ ਪ੍ਰਕਿਰਿਆ ਦਾ ਪਾਲਣ ਕਰਨਾ ਹੁੰਦਾ ਹੈ। ਇਸ ਦੀ ਸਹਾਇਤਾ ਨਾਲ ਪੈਸੇ ਤੁਹਾਡੇ ਖ਼ਾਤੇ ਵਿਚ ਵਾਪਸ ਆ ਸਕਦੇ ਹਨ।
ਰੱਖੋ ਇਨ੍ਹਾਂ ਗੱਲਾਂ ਦਾ ਧਿਆਨ
ਪੈਸਾ ਟਰਾਂਸਫਰ ਕਰਦੇ ਸਮੇਂ ਆਮ ਤੌਕ 'ਤੇ ਦੇਖਿਆ ਗਿਆ ਹੈ ਕਿ ਲੋਕ ਰੀਸੀਵਰ ਤੋਂ ਪੁਸ਼ਟੀ ਨਹੀਂ ਕਰਦੇ। ਅਜਿਹਾ ਕਰਨਾ ਬਾਅਦ ਵਿਚ ਨੁਕਸਾਨਦਾਇਕ ਸਾਬਤ ਹੋ ਸਕਦਾ ਹੈ। ਆਨਲਾਈਨ ਪੈਸੇ ਟਰਾਂਸਫਰ ਕਰਨ ਦੇ ਬਾਅਦ ਤੁਰੰਤ ਰੀਸੀਵਰ ਨੂੰ ਫੋਨ ਕਰਕੇ ਪੈਸੇ ਟਰਾਂਸਫਰ ਹੋ ਜਾਣ ਦੀ ਪੁਸ਼ਟੀ ਕਰਨੀ ਚਾਹੀਦੀ ਹੈ। ਜੇ ਉਹ ਵਿਅਕਤੀ ਨਾ ਕਹੇ ਤਾਂ ਸਮਝੋ ਕਿ ਪੈਸੇ ਗਲਤ ਖ਼ਾਤੇ ਵਿਚ ਟਰਾਂਸਫਰ ਹੋ ਗਏ ਹਨ। ਅਜਿਹੀ ਸਥਿਤੀ ਉਸ ਸਮੇਂ ਪੈਦਾ ਹੁੰਦੀ ਹੈ ਜਦੋਂ ਤੁਸੀਂ ਪੈਸਾ ਟਰਾਂਸਫਰ ਕਰਦੇ ਸਮੇਂ ਗਲਤ ਖਾਤਾ ਨੰਬਰ ਜਾਂ ਕੋਈ ਹੋਰ ਗਲਤ ਜਾਣਕਾਰੀ ਭਰ ਦਿੰਦੇ ਹੋ।
ਇਹ ਵੀ ਪੜ੍ਹੋ : ਕਾਰ-ਦੋਪਹੀਆ ਵਾਹਨਾਂ ਦੀ ਵਿਕਰੀ ਨੂੰ ਮਿਲਿਆ ਹੁੰਗਾਰਾ, ਜਾਣੋ ਕਿਹੜੀ ਕੰਪਨੀ ਦੇ ਵਾਹਨ ਜ਼ਿਆਦਾ ਵਿਕੇ
ਬੈਂਕ ਨੂੰ ਤੁਰੰਤ ਦਿਓ ਜਾਣਕਾਰੀ
ਅਜਿਹੀ ਸਥਿਤੀ ਵਿਚ ਤੁਰੰਤ ਬੈਂਕ ਨੂੰ ਗਲਤ ਟਰਾਂਜੈਕਸ਼ਨ ਬਾਰੇ ਲਿਖਤੀ ਰੂਪ ਵਿਚ ਜਾਣਕਾਰੀ ਦਿਓ ਅਤ ਇਸ ਦੀ ਇਕ ਕਾਪੀ ਆਪਣੇ ਕੋਲ ਜ਼ਰੂਰ ਰੱਖੋ। ਜੇਕਰ ਰਾਤ ਦੇ ਸਮੇਂ ਅਜਿਹੀ ਸਥਿਤੀ ਪੈਦਾ ਹੁੰਦੀ ਹੈ ਤਾਂ ਬੈਂਕ ਦੇ ਆਨਲਾਈਨ ਨੰਬਰ 'ਤੇ ਸ਼ਿਕਾਇਤ ਜ਼ਰੂਰ ਦਰਜ ਕਰਵਾਓ। ਇਸ ਤੋਂ ਬਾਅਦ ਸਵੇਰ ਹੁੰਦੇ ਹੀ ਬੈਂਕ ਦੀ ਸ਼ਾਖਾ ਵਿਚ ਜਾ ਕੇ ਸ਼ਿਕਾਇਤ ਦੀ ਪੁਸ਼ਟੀ ਕਰੋ। ਟਰਾਜੈਕਸ਼ਨ ਦੀ ਤਾਰੀਖ਼, ਸਮਾਂ, ਆਪਣਾ ਖ਼ਾਤਾ ਨੰਬਰ ਅਤੇ ਜਿਸ ਖ਼ਾਤੇ ਵਿਚ ਗਲਤੀ ਨਾਲ ਪੈਸੇ ਗਏ ਹਨ ਉਸ ਖ਼ਾਤੇ ਦੇ ਨੰਬਰ ਦੀ ਜਾਣਕਾਰੀ ਵੀ ਜ਼ਰੂਰ ਦਿਓ। ਕਈ ਵਾਰ ਗਲਤੀ ਨਾਲ ਗਲਤ ਖ਼ਾਤਾ ਨੰਬਰ ਅਤੇ ਆਈ.ਐਫ.ਐਸ.ਸੀ. ਕੋਡ ਦਰਜ ਕਰਨ ਕਾਰਨ ਪੈਸੇ ਖ਼ਾਤੇ ਵਿਚਟ ਹੋਣ ਦੇ ਬਾਅਦ ਵਾਪਸ ਆਪਣੇ ਆਪ ਰਿਟਰਨ ਹੋ ਜਾਂਦੇ ਹਨ। ਪਰ ਜੇਕਰ ਅਜਿਹਾ ਨਹੀਂ ਹੁੰਦਾ ਤਾਂ ਤੁਸੀਂ ਆਪਣੇ ਬੈਂਕ ਦੇ ਮੈਨੇਜਰ ਨੂੰ ਮਿਲ ਕੇ ਇਸ ਬਾਰੇ ਜਾਣਕਾਰੀ ਜ਼ਰੂਰ ਦਿਓ। ਜਿਸ ਤੋਂ ਬਾਅਦ ਬੈਂਕ ਮੈਨੇਜਰ ਵਲੋਂ ਕਾਰਵਾਈ ਕਰਦੇ ਹੋਏ ਪੈਸੇ ਖ਼ਾਤੇ ਵਿਚ ਵਾਪਸ ਆ ਜਾਂਦੇ ਹਨ।
ਇਹ ਵੀ ਪੜ੍ਹੋ : ਦੀਵਾਲੀ ਤੋਂ ਪਹਿਲਾਂ ਚੀਨ ਨੂੰ ਲੱਗਾ ਵੱਡਾ ਝਟਕਾ! 40 ਹਜ਼ਾਰ ਕਰੋੜ ਰੁਪਏ ਦਾ ਹੋਇਆ ਨੁਕਸਾਨ
NRIs 'ਤੇ ਪਈ ਇਹ ਵੱਡੀ ਮਾਰ, ਇਸ ਸਾਲ ਬਾਹਰੋਂ ਘੱਟ ਭੇਜਣਗੇ ਪੈਸਾ
NEXT STORY