ਜਲੰਧਰ (ਵਰੁਣ)–ਲਾਠੀਮਾਰ ਮੁਹੱਲੇ ਵਿਚ ਮੰਗਲਵਾਰ ਦੇਰ ਸ਼ਾਮ ਦੁੱਧ ਲੈਣ ਲਈ ਖੜ੍ਹੇ ਨੌਜਵਾਨ ’ਤੇ ਗੋਲ਼ੀਆਂ ਚਲਾਉਣ ਵਾਲੇ ਲੁਟੇਰੇ ਅਤੇ ਉਸ ਦੇ ਇਕ ਸਾਥੀ ਨੂੰ ਪੁਲਸ ਨੇ 24 ਘੰਟਿਆਂ ਵਿਚ ਗ੍ਰਿਫ਼ਤਾਰ ਕਰ ਲਿਆ ਹੈ। ਮੁਲਜ਼ਮਾਂ ਤੋਂ ਪੁਲਸ ਨੇ ਵਾਰਦਾਤ ਵਿਚ ਵਰਤਿਆ ਦੇਸੀ ਪਿਸਤੌਲ ਵੀ ਬਰਾਮਦ ਕਰ ਲਿਆ ਹੈ। ਆਉਣ ਵਾਲੇ ਦਿਨਾਂ ਵਿਚ ਪੁਲਸ ਜਲਦ ਹੀ ਇਸ ਮਾਮਲੇ ਨੂੰ ਲੈ ਕੇ ਪ੍ਰੈੱਸ ਕਾਨਫ਼ਰੰਸ ਕਰਕੇ ਮੁਲਜ਼ਮਾਂ ਦੀ ਗ੍ਰਿਫ਼ਤਾਰੀ ਨੂੰ ਲੈ ਕੇ ਪੁਸ਼ਟੀ ਕਰ ਸਕਦੀ ਹੈ।
ਇਹ ਵੀ ਪੜ੍ਹੋ: Punjab: ਦੁਕਾਨਦਾਰਾਂ ਨੂੰ ਨਵੇਂ ਹੁਕਮ ਜਾਰੀ, ਲੱਗੀ ਇਹ ਸਖ਼ਤ ਪਾਬੰਦੀ
ਜਾਣਕਾਰੀ ਅਨੁਸਾਰ ਥਾਣਾ ਨੰਬਰ 8 ਦੀ ਪੁਲਸ ਨੇ ਹਿਊਮਨ ਸੋਰਸਿਜ਼ ਦੀ ਮਦਦ ਨਾਲ ਜਲੰਧਰ ਰੂਰਲ ਇਲਾਕੇ ਵਿਚ ਰੇਡ ਕਰਕੇ ਅਮਨ ਪਾਸਵਾਨ ਅਤੇ ਰਾਘਵ ਨੂੰ ਗ੍ਰਿਫ਼ਤਾਰ ਕਰ ਲਿਆ। ਅਮਨ ਨਾਂ ਦੇ ਲੁਟੇਰੇ ਨੇ ਹੀ ਰਾਹੁਲ ਵਾਸੀ ਲਾਠੀਮਾਰ ਮੁਹੱਲੇ ’ਤੇ ਗੋਲ਼ੀਆਂ ਚਲਾਈਆਂ ਸਨ। ਵਾਰਦਾਤ ਤੋਂ ਬਾਅਦ ਮੁਲਜ਼ਮ ਬਾਈਕ ’ਤੇ ਹੀ ਰੂਰਲ ਇਲਾਕੇ ਵਿਚ ਪਹੁੰਚ ਗਏ ਸਨ ਪਰ ਉਨ੍ਹਾਂ ਦਾ ਇਕ ਸਾਥੀ ਕਿਤੇ ਹੋਰ ਨਿਕਲ ਗਿਆ ਸੀ। ਜਿਵੇਂ ਹੀ ਪੁਲਸ ਨੂੰ ਭਿਣਕ ਲੱਗੀ ਤਾਂ ਤੁਰੰਤ ਐਕਸ਼ਨ ਲੈਂਦਿਆਂ ਪੁਲਸ ਨੇ ਅਮਨ ਅਤੇ ਰਾਘਵ ਨੂੰ ਗ੍ਰਿਫ਼ਤਾਰ ਕਰ ਲਿਆ। ਰਾਘਵ ਵੀ ਵਾਰਦਾਤ ਸਮੇਂ ਅਮਨ ਪਾਸਵਾਨ ਦੇ ਨਾਲ ਹੀ ਸੀ।

ਓਧਰ ਏ. ਡੀ. ਸੀ. ਪੀ.-2 ਆਕ੍ਰਸ਼ੀ ਜੈਨ ਨੇ ਕਿਹਾ ਕਿ ਗੋਲ਼ੀਆਂ ਲੱਗਣ ਨਾਲ ਜ਼ਖ਼ਮੀ ਹੋਏ ਰਾਹੁਲ ਦੀ ਹਾਲਤ ਖ਼ਤਰੇ ਤੋਂ ਬਾਹਰ ਹੈ। ਡਾਕਟਰਾਂ ਨੇ ਦੇਰ ਰਾਤ ਹੀ ਆਪ੍ਰੇਸ਼ਨ ਦੌਰਾਨ ਗੋਲ਼ੀਆਂ ਕੱਢ ਦਿੱਤੀਆਂ ਸਨ। ਉਨ੍ਹਾਂ ਕਿਹਾ ਕਿ ਪੁਰਾਣੀ ਰੰਜਿਸ਼ ਕਾਰਨ ਹੀ ਰਾਹੁਲ ’ਤੇ ਅਮਨ ਨੇ ਗੋਲ਼ੀਆਂ ਚਲਾਈਆਂ ਸਨ, ਹਾਲਾਂਕਿ ਉਨ੍ਹਾਂ ਨੇ ਕਿਸੇ ਦੇ ਫੜੇ ਜਾਣ ਨੂੰ ਲੈ ਕੇ ਕੋਈ ਪੁਸ਼ਟੀ ਨਹੀਂ ਕੀਤੀ।

ਇਹ ਵੀ ਪੜ੍ਹੋ: ਪੰਜਾਬ 'ਚ ਵੱਡੀ ਵਾਰਦਾਤ! ਪੁਲਸ ਥਾਣੇ ਨੇੜੇ ਚੱਲੀਆਂ ਤਾੜ-ਤਾੜ ਗੋਲ਼ੀਆਂ, ਸਹਿਮੇ ਲੋਕ
2 ਵਾਰ ਹੋਏ ਝਗੜੇ ਵਿਚ ਅਮਨ ਅਤੇ ਉਸ ਦੇ ਭਰਾ ’ਤੇ ਪਿਸ਼ਾਬ ਕੀਤਾ ਸੀ : ਸੂਤਰ
ਸੂਤਰਾਂ ਨੇ ਦੱਸਿਆ ਕਿ ਰਾਹੁਲ ਦਾ ਪਹਿਲਾਂ ਅਮਨ ਦੇ ਭਰਾ ਵਿੱਕੀ ਨਾਲ ਝਗੜਾ ਹੋਇਆ ਸੀ। ਪਹਿਲਾਂ ਉਸ ਦੇ ਮੂੰਹ ’ਤੇ ਰਾਹੁਲ ਨੇ ਪਿਸ਼ਾਬ ਕੀਤਾ ਸੀ। ਜਿਵੇਂ ਹੀ ਵਿੱਕੀ ਨੇ ਅਮਨ ਪਾਸਵਾਨ ਨੂੰ ਦੱਸਿਆ ਤਾਂ ਭਰਾ ਦਾ ਬਦਲਾ ਲੈਣ ਲਈ ਅਮਨ ਪਾਸਵਾਨ ਆਪਣੇ ਭਰਾ ਨਾਲ ਪਹੁੰਚ ਗਿਆ ਸੀ। ਉਦੋਂ ਵੀ ਰਾਹੁਲ ਨੇ ਦੋਵਾਂ ਨੂੰ ਕੁੱਟਿਆ ਅਤੇ ਫਿਰ ਉਨ੍ਹਾਂ ’ਤੇ ਪਿਸ਼ਾਬ ਕਰ ਦਿੱਤਾ ਸੀ। ਉਸ ਤੋਂ ਬਾਅਦ ਅਮਨ ਲੁੱਟ ਦੇ ਕੇਸ ਵਿਚ ਗ੍ਰਿਫ਼ਤਾਰ ਹੋ ਗਿਆ ਅਤੇ ਜੇਲ੍ਹ ਚਲਾ ਗਿਆ। ਹੁਣ ਜੇਲ੍ਹ ਤੋਂ ਜ਼ਮਾਨਤ ’ਤੇ ਆਉਣ ਦੇ 2 ਦਿਨ ਬਾਅਦ ਹੀ ਅਮਨ ਨੇ ਰਾਹੁਲ ਨੂੰ ਗੋਲ਼ੀਆਂ ਮਾਰ ਕੇ ਬਦਲਾ ਲੈ ਲਿਆ।
ਇਹ ਵੀ ਪੜ੍ਹੋ: ਪੰਜਾਬ 'ਚ ਪਾਸਪੋਰਟ ਬਣਵਾਉਣ ਵਾਲਿਆਂ ਲਈ Good News, 8 ਅਗਸਤ ਤੱਕ ਕਰਵਾ ਲਓ ਇਹ ਕੰਮ
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e
ਦੇਹ ਵਪਾਰ ਦੇ ਧੰਦੇ ਸਬੰਧੀ ਪੁਲਸ ਨੇ ਹੋਟਲਾਂ ’ਤੇ ਮਾਰਿਆ ਛਾਪਾ, ਅੱਧਾ ਦਰਜਨ ਗ੍ਰਿਫ਼ਤਾਰ
NEXT STORY