ਤਰਨਤਾਰਨ (ਰਮਨ ਚਾਵਲਾ)-ਸਥਾਨਕ ਤਰਨਤਾਰਨ ਸ਼ਹਿਰ ਦਾ ਇਕ ਹੈਰਾਨੀਜਨਕ ਮਾਮਲਾ ਸਾਹਮਣੇ ਆਇਆ ਹੈ, ਜਿਸ ’ਚ ਲੋਕਾਂ ਨੂੰ ਮਾਨਯੋਗ ਅਦਾਲਤ ਤੋਂ ਇਨਸਾਫ ਦਵਾਉਣ ਵਾਲੇ ਇਕ ਵਕੀਲ ਵੱਲੋਂ 16 ਸਾਲਾਂ ਨਾਬਾਲਗ ਲੜਕੀ ਨਾਲ ਜਬਰ-ਜ਼ਨਾਹ ਕੀਤਾ ਗਿਆ ਅਤੇ ਉਸ ਨੂੰ ਜਾਨ ਤੋਂ ਮਾਰਨ ਦੀਆਂ ਧਮਕੀਆਂ ਵੀ ਦਿੱਤੀਆਂ ਗਈਆਂ ਹਨ। ਇਸ ਮਾਮਲੇ ’ਚ ਜ਼ਿਲ੍ਹਾ ਬਾਲ ਸੁਰੱਖਿਆ ਅਫਸਰ ਦੇ ਦਖਲ ਦੇਣ ਮਗਰੋਂ ਥਾਣਾ ਸਿਟੀ ਤਰਨਤਾਰਨ ਦੀ ਪੁਲਸ ਵੱਲੋਂ ਵਕੀਲ ਖ਼ਿਲਾਫ਼ ਪਰਚਾ ਦਰਜ ਕਰਦੇ ਹੋਏ ਗ੍ਰਿਫਤਾਰੀ ਦੀ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਹੈ।
ਇਹ ਵੀ ਪੜ੍ਹੋ-ਜਾਅਲੀ ਦਸਤਾਵੇਜ਼ਾਂ 'ਤੇ ਪੰਜਾਬ ਪੁਲਸ 'ਚ ਭਰਤੀ ਹੋਇਆ ASI, ਰਿਟਾਇਰਡ ਹੋਣ ਮਗਰੋਂ ਵੱਡੇ ਖੁਲਾਸੇ
ਜਾਣਕਾਰੀ ਦਿੰਦੇ ਹੋਏ ਜ਼ਿਲ੍ਹਾ ਬਾਲ ਸੁਰੱਖਿਆ ਅਫਸਰ ਰਜੇਸ਼ ਕੁਮਾਰ ਨੇ ਦੱਸਿਆ ਕਿ ਤਰਨਤਾਰਨ ਨਿਵਾਸੀ ਇਕ ਪੀੜਤ ਪਰਿਵਾਰ ਵੱਲੋਂ ਉਨ੍ਹਾਂ ਤੱਕ ਪਹੁੰਚ ਕਰਦੇ ਹੋਏ ਸ਼ਿਕਾਇਤ ਦਰਜ ਕਰਵਾਈ ਗਈ ਕਿ ਤਰਨਤਾਰਨ ਦੇ ਨਿਵਾਸੀ ਇਕ ਵਕੀਲ ਵੱਲੋਂ ਉਨ੍ਹਾਂ ਦੀ 16 ਸਾਲਾਂ ਦੀ ਨਾਬਾਲਗ ਕੁੜੀ 8ਵੀਂ ਜਮਾਤ ਦੀ ਵਿਦਿਆਰਥਣ ਹੈ, ਨੂੰ ਬੀਤੇ ਨਵੰਬਰ ਮਹੀਨੇ ’ਚ 3000 ਪ੍ਰਤੀ ਮਹੀਨਾ ਦਾ ਲਾਲਚ ਦਿੰਦੇ ਹੋਏ ਸਕੂਲ ਦੀ ਛੁੱਟੀ ਤੋਂ ਬਾਅਦ ਉਸਦੀ ਫੋਟੋ ਸਟੇਟ ਵਾਲੀ ਦੁਕਾਨ ’ਤੇ ਕੰਮ ਲਗਵਾਓਣ ਦਾ ਲਾਲਚ ਦਿੱਤਾ ਗਿਆ।
ਇਹ ਵੀ ਪੜ੍ਹੋ-ਰੇਲ ਮੰਤਰਾਲੇ ਵੱਲੋਂ ਯਾਤਰੀਆਂ ਲਈ ਵੱਡਾ ਤੋਹਫ਼ਾ, 10 ਅਗਸਤ ਤੋਂ ਸ਼ੁਰੂ ਹੋਵੇਗੀ ਇਹ ਟਰੇਨ
ਜਿਸ ਤੋਂ ਬਾਅਦ ਕੁੜੀ ਦੇ ਮਾਪਿਆਂ ਨੇ ਆਪਣੀ ਗਰੀਬੀ ਵਾਲੀ ਹਾਲਤ ਨੂੰ ਵੇਖਦੇ ਹੋਏ ਉਹ ਉਕਤ ਵਕੀਲ ਦੀ ਦੁਕਾਨ ’ਤੇ ਭੇਜਣ ਦਾ ਫੈਸਲਾ ਲੈ ਲਿਆ। ਵਕੀਲ ਵੱਲੋਂ ਉਨ੍ਹਾਂ ਨੂੰ ਕਈ ਤਰ੍ਹਾਂ ਦੀਆਂ ਵਸਤੂਆਂ ਅਤੇ ਭੋਜਨ ਲਿਆ ਕੇ ਆਪਣੇ ਜਾਲ ’ਚ ਫਸਾ ਲਿਆ ਗਿਆ। ਵਕੀਲ ਵੱਲੋਂ ਉਸ ਦੀ ਕੁੜੀ ਨੂੰ ਵੱਡਾ ਵਕੀਲ ਬਣਾਉਣ ਦੇ ਵੀ ਸੁਪਨੇ ਵਿਖਾਏ ਗਏ ਅਤੇ ਕਿਹਾ ਕਿ ਉਸ ਦੀ ਪਹੁੰਚ ਬਹੁਤ ਉਪਰ ਤੱਕ ਹੈ। ਇਸ ਨੂੰ ਸਕੂਲ ਜਾਣ ਦੀ ਵੀ ਕੋਈ ਲੋੜ ਨਹੀਂ। ਰਜੇਸ਼ ਕੁਮਾਰ ਨੇ ਦੱਸਿਆ ਕਿ ਵਕੀਲ ਵੱਲੋਂ ਬਾਅਦ ’ਚ ਕੁੜੀ ਨੂੰ 5000 ਰੁਪਏ ਪ੍ਰਤੀ ਮਹੀਨਾ ਦੇਣ ਦੀ ਗੱਲ ਕਹਿ ਦਿੱਤੀ ਗਈ ਅਤੇ ਉਸ ਨੂੰ ਸਕੂਲ ਭੇਜਣ ਤੋਂ ਵੀ ਰੋਕ ਦਿੱਤਾ ਗਿਆ। ਰਜੇਸ਼ ਕੁਮਾਰ ਨੇ ਦੱਸਿਆ ਕਿ ਵਕੀਲ ਉਕਤ ਬੱਚੀ ਨਾਲ ਪੰਜ ਦਿਨ ਪਤੀ-ਪਤਨੀ ਵਾਲੇ ਸਬੰਧ ਬਣਾਉਂਦਾ ਰਿਹਾ, ਜਿਸ ਦਾ ਪਤਾ ਪਰਿਵਾਰ ਨੂੰ ਉਸ ਵੇਲੇ ਲੱਗਾ ਜਦੋਂ ਕੁੜੀ ਨੇ ਆਪਣੇ ਪੇਟ ’ਚ ਦਰਦ ਹੋਣ ਦੀ ਗੱਲ ਦੱਸੀ।
ਇਹ ਵੀ ਪੜ੍ਹੋ- ਹੁਣ ਨਹੀਂ ਬਖ਼ਸ਼ਦੀ ਪੰਜਾਬ ਪੁਲਸ, ਖੜ੍ਹੇ ਵਾਹਨਾਂ ਦੇ ਕੱਟ'ਤੇ ‘ਈ ਚਲਾਨ’
ਰਜੇਸ਼ ਕੁਮਾਰ ਦੱਸਿਆ ਕਿ ਇਹ ਸਾਰਾ ਮਾਮਲਾ ਜ਼ਿਲ੍ਹੇ ਦੇ ਡਿਪਟੀ ਕਮਿਸ਼ਨਰ ਰਾਹੁਲ ਦੇ ਧਿਆਨ ’ਚ ਲਿਆਂਦਾ ਗਿਆ, ਜਿਨ੍ਹਾਂ ਵੱਲੋਂ ਤੁਰੰਤ ਪੁਲਸ ਕਾਰਵਾਈ ਲਈ ਆਦੇਸ਼ ਜਾਰੀ ਕੀਤੇ ਗਏ। ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਥਾਣਾ ਸਿਟੀ ਤਰਨਤਾਰਨ ਦੇ ਸਬ-ਇੰਸਪੈਕਟਰ ਕਿਰਨਪਾਲ ਕੌਰ ਨੇ ਦੱਸਿਆ ਕਿ ਸ਼ਿਕਾਇਤ ਦੀ ਜਾਂਚ ਕੀਤੀ ਜਾ ਰਹੀ ਹੈ, ਜਿਸ ਤੋਂ ਬਾਅਦ ਕਾਨੂੰਨੀ ਕਾਰਵਾਈ ਅਮਲ ’ਚ ਲਿਆਂਦੀ ਜਾਵੇਗੀ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਰੱਖੜੀ ਤੋਂ ਪਹਿਲਾਂ ਹੋ ਗਿਆ ਵੱਡਾ ਐਲਾਨ, ਨਹੀਂ ਚੱਲਣਗੀਆਂ ਆਧਾਰ ਕਾਰਡ ਵਾਲੀਆਂ ਬੱਸਾਂ
NEXT STORY