ਨਵੀਂ ਦਿੱਲੀ - ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਦੂਜੀ ਵਾਰ ਸੱਤਾ ’ਚ ਪਰਤਣ ਤੋਂ ਬਾਅਦ ਲਗਾਤਾਰ ਅਜਿਹੇ ਫੈਸਲੇ ਲੈਂਦੇ ਰਹੇ ਹਨ, ਜਿਨ੍ਹਾਂ ਨਾਲ ਗਲੋਬਲ ਅਰਥਵਿਵਸਥਾ ’ਚ ਵੱਡੀ ਹਲਚਲ ਵੇਖੀ ਗਈ ਹੈ। ‘ਅਮਰੀਕਨ ਫਸਟ’ ਦਾ ਨਾਅਰਾ ਦੇਣ ਵਾਲੇ ਟਰੰਪ ਦੇ ਇਹ ਦਾਅ ਹੁਣ ਉਲਟਾ ਅਸਰ ਦਿਖਾਉਣ ਲੱਗੇ ਹਨ।
ਦੁਨੀਆਭਰ ਦੇ ਦੇਸ਼ਾਂ ’ਤੇ ਟੈਰਿਫ ਥੋਪਣ ਦੀ ਉਨ੍ਹਾਂ ਦੀ ਨੀਤੀ ਨੇ ਦੁਨੀਆ ਦੀ ਸਭ ਤੋਂ ਵੱਡੀ ਅਰਥਵਿਵਸਥਾ ਅਮਰੀਕਾ ਨੂੰ ਮੰਦੀ ਦੇ ਕੰਢੇ ਲਿਆ ਖੜ੍ਹਾ ਕੀਤਾ ਹੈ। ਇਹ ਦਾਅਵਾ ਕਿਸੇ ਹੋਰ ਨੇ ਨਹੀਂ ਸਗੋਂ ਅੰਤਰਰਾਸ਼ਟਰੀ ਰੇਟਿੰਗ ਏਜੰਸੀ ਮੂਡੀਜ਼ ਨੇ ਕੀਤਾ ਹੈ। ਰਾਸ਼ਟਰਪਤੀ ਟਰੰਪ ਅਕਸਰ ਅਮਰੀਕੀਆਂ ਨੂੰ ਇਹ ਭਰੋਸਾ ਦਿਵਾਉਂਦੇ ਹਨ ਕਿ ਉਨ੍ਹਾਂ ਦੀ ਅਗਵਾਈ ’ਚ ਅਮਰੀਕੀ ਇਕਾਨਮੀ ਹੁਣ ਤੱਕ ਦੀ ਸਭ ਤੋਂ ਮਜ਼ਬੂਤ ਇਕਾਨਮੀ ਹੈ ਪਰ ਮੂਡੀਜ਼ ਦੇ ਮੁੱਖ ਅਰਥਸ਼ਾਸਤਰੀ ਮਾਰਕ ਜੈਂਡੀ ਨੇ ਉਨ੍ਹਾਂ ਦੇ ਇਸ ਦਾਅਵੇ ’ਤੇ ਸਵਾਲ ਚੁੱਕਦੇ ਹੋਏ ਹਕੀਕਤ ਸਾਹਮਣੇ ਰੱਖ ਦਿੱਤੀ ਹੈ।
ਟਰੰਪ ਪ੍ਰਸ਼ਾਸਨ ਜਿਥੇ ਜੀ. ਡੀ. ਪੀ. ਗ੍ਰੋਥ, ਵਿਦੇਸ਼ੀ ਨਿਵੇਸ਼ ’ਚ ਵਾਧਾ ਅਤੇ ਮਹਿੰਗਾਈ ’ਤੇ ਕੰਟਰੋਲ ਨੂੰ ਆਪਣੀ ਉਪਲੱਬਧੀ ਦੱਸਦਾ ਰਿਹਾ, ਉਥੇ ਹੀ ਮਾਰਕ ਜੈਂਡੀ ਦਾ ਕਹਿਣਾ ਹੈ ਕਿ ਹਕੀਕਤ ਇਸ ਦੇ ਉਲਟ ਹੈ। ਉਨ੍ਹਾਂ ਮੁਤਾਬਕ ਅਮਰੀਕਾ ਇਸ ਸਮੇਂ ਨੌਕਰੀ ਤੋਂ ਲੈ ਕੇ ਕੰਜ਼ਿਊਮਰ ਪ੍ਰਾਈਸ ਤੱਕ ਹਰ ਮੋਰਚੇ ’ਤੇ ‘ਲਾਲ ਨਿਸ਼ਾਨ’ ’ਤੇ ਖੜ੍ਹਾ ਹੈ।
ਚਿਤਾਵਨੀਆਂ ਅਮਰੀਕੀ ਇਕਾਨਮੀ ’ਤੇ ਪਾ ਰਹੀਆਂ ਅਸਰ
ਨਿਊਜ਼ਵੀਕ ਨੂੰ ਦਿੱਤੇ ਇਕ ਇੰਟਰਵਿਊ ’ਚ ਮੂਡੀਜ਼ ਦੇ ਚੀਫ ਇਕਾਨਮਿਸਟ ਨੇ ਕਿਹਾ ਕਿ ਅਮਰੀਕੀ ਇਕਾਨਮੀ ਦੀ ਖਸਤਾਹਾਲ ਸਥਿਤੀ ਨੂੰ ਲੈ ਕੇ ਜੋ ਖਦਸ਼ੇ ਕਈ ਮਹੀਨੇ ਪਹਿਲਾਂ ਜਤਾਏ ਗਏ ਸਨ, ਹੁਣ ਉਹ ਸੱਚ ਹੁੰਦੇ ਨਜ਼ਰ ਆ ਰਹੇ ਹਨ। ਉਨ੍ਹਾਂ ਦਾ ਅੰਦਾਜ਼ਾ ਹੈ ਕਿ 2025 ਦੇ ਅਖੀਰ ਤੱਕ ਅਮਰੀਕਾ ਦੀ ਅਰਥਵਿਵਸਥਾ ਭਾਰੀ ਮੰਦੀ ਦੀ ਲਪੇਟ ’ਚ ਆ ਜਾਵੇਗੀ। ਉਨ੍ਹਾਂ ਕਿਹਾ ਕਿ ਉਨ੍ਹਾਂ ਨੂੰ ਨਹੀਂ ਲੱਗਦਾ ਹੈ ਕਿ ਇਸ ਸਮੇਂ ਅਮਰੀਕੀ ਅਰਥਵਿਵਸਥਾ ਮੰਦੀ ’ਚ ਹੈ ਪਰ ਉਹ ਅਜਿਹਾ ਮੰਨਦੇ ਹਨ ਕਿ ਇਹ ਮੰਦੀ ਦੇ ਬਿਲਕੁਲ ਕੰਢੇ ’ਤੇ ਖਡ਼੍ਹੀ ਹੈ। ਧਿਆਨਯੋਗ ਹੈ ਕਿ ਮਾਰਕ ਜੈਂਡੀ ਉਹੀ ਅਰਥਸ਼ਾਸਤਰੀ ਹਨ, ਜਿਨ੍ਹਾਂ ਨੇ 2008 ਦੇ ਵਿੱਤੀ ਸੰਕਟ ਦਾ ਸਹੀ ਅੰਦਾਜ਼ਾ ਲਾਇਆ ਸੀ।
ਬੀਤੇ ਕੁਝ ਮਹੀਨਿਆਂ ਤੋਂ ਉਹ ਲਗਾਤਾਰ ਟਰੰਪ ਪ੍ਰਸ਼ਾਸਨ ਦੀਆਂ ਵਪਾਰ ਅਤੇ ਰੋਜ਼ਗਾਰ ਨੀਤੀਆਂ ’ਤੇ ਸਵਾਲ ਚੁੱਕਦੇ ਹੋਏ ਚਿਤਾਵਨੀਆਂ ਦੇ ਰਹੇ ਹਨ ਕਿ ਇਨ੍ਹਾਂ ਕਦਮਾਂ ਦਾ ਨਤੀਜਾ ਅਮਰੀਕੀ ਇਕਾਨਮੀ ’ਤੇ ਗੰਭੀਰ ਅਸਰ ਦੇ ਰੂਪ ’ਚ ਸਾਹਮਣੇ ਆ ਸਕਦਾ ਹੈ।
ਹੁਣ ਘਰ ਖਰੀਦਣਾ ਅਤੇ ਬਣਾਉਣਾ ਹੋਵੇਗਾ ਸਸਤਾ, GST 'ਤੇ ਮੋਦੀ ਸਰਕਾਰ ਦਾ ਇਤਿਹਾਸਕ ਫ਼ੈਸਲਾ
NEXT STORY