ਮਹਿਲ ਕਲਾ (ਹਮੀਦੀ) – ਵਿਧਾਨ ਸਭਾ ਹਲਕਾ ਮਹਿਲ ਕਲਾਂ ਅਧੀਨ ਪੈਂਦੇ ਪਿੰਡ ਹਮੀਦੀ ਵਿਖੇ ਲਗਾਤਾਰ ਹੋ ਰਹੀ ਬਰਸਾਤ ਕਾਰਨ ਚਾਰ ਪਰਿਵਾਰਾਂ ਦੇ ਘਰਾਂ ਅਤੇ ਕੋਠੀਆਂ ਦੀਆਂ ਕੰਧਾਂ ਤੇ ਛੱਤਾਂ ਪਾਣੀ ਨਾਲ ਪਾਟਣ ਕਰਕੇ ਡਿੱਗਣ ਦਾ ਭਾਰੀ ਖ਼ਤਰਾ ਬਣਿਆ ਹੋਇਆ ਹੈ। ਇਸ ਸਬੰਧੀ ਜਾਣਕਾਰੀ ਦਿੰਦਿਆਂ ਪੀੜਤ ਮਿਸਤਰੀ ਮਲਕੀਤ ਸਿੰਘ ਪੁੱਤਰ ਗੁਰਮੇਲ ਸਿੰਘ ਵਾਸੀ ਹਮੀਦੀ ਨੇ ਦੱਸਿਆ ਕਿ ਉਸ ਦੇ ਘਰ ਦੀਆਂ ਦੋ ਕੰਧਾਂ ਪਾਟਣ ਕਰਕੇ ਛੱਤਾਂ ਨੂੰ ਸਿਰਫ਼ ਸਪੋਰਟਾਂ ਦੇ ਸਹਾਰੇ ਖੜ੍ਹਾਇਆ ਹੋਇਆ ਹੈ ਜੋ ਕਿ ਕਿਸੇ ਵੀ ਵੇਲੇ ਡਿੱਗ ਸਕਦੀਆਂ ਹਨ।
ਇਹ ਖ਼ਬਰ ਵੀ ਪੜ੍ਹੋ - ਪੰਜਾਬ 'ਚ ਛੁੱਟੀਆਂ ਨਾਲ ਜੁੜੀ ਵੱਡੀ ਅਪਡੇਟ! ਹੋ ਗਿਆ ਨਵਾਂ ਐਲਾਨ
ਇਸ ਮੌਕੇ ਬੂਟਾ ਸਿੰਘ ਪੁੱਤਰ ਸ਼ੇਰ ਸਿੰਘ ਵਾਸੀ ਹਮੀਦੀ ਨੇ ਕਿਹਾ ਕਿ ਉਸ ਦੇ ਘਰ ਦੇ ਲਗਭਗ 20 ਖਣਾ ਸਮੇਤ ਆਲੇ-ਦੁਆਲੇ ਦੀਆਂ ਕੰਧਾਂ ਵਿਚ ਤਰੇੜਾਂ ਪੈ ਗਈਆਂ ਹਨ ਅਤੇ ਛੱਤ ਲਗਾਤਾਰ ਚੁੱਕਦੀ ਰਹਿੰਦੀ ਹੈ। ਇਸ ਕਰਕੇ ਉਹ ਆਪਣੇ ਪਰਿਵਾਰ ਸਮੇਤ ਘਰ ਛੱਡ ਕੇ ਪਸ਼ੂਆਂ ਵਾਲੇ ਬਰਾਂਡੇ ਵਿਚ ਰਹਿਣ ਲਈ ਮਜਬੂਰ ਹੈ। ਬੱਗਾ ਸਿੰਘ ਪੁੱਤਰ ਨਛੱਤਰ ਸਿੰਘ ਵਾਸੀ ਹਮੀਦੀ ਨੇ ਦੱਸਿਆ ਕਿ ਲਗਾਤਾਰ ਮੀਂਹ ਕਾਰਨ ਘਰ ਦੀਆਂ ਕੰਧਾਂ ਤਰੇੜਾਂ ਨਾਲ ਕਮਜ਼ੋਰ ਹੋ ਗਈਆਂ ਹਨ ਅਤੇ ਛੱਤ ਰਾਹੀਂ ਪਾਣੀ ਟਪਕਣ ਕਾਰਨ ਪੂਰਾ ਪਰਿਵਾਰ ਇੱਕੋ ਕਮਰੇ ਵਿੱਚ ਰਹਿਣ ਲਈ ਮਜਬੂਰ ਹੈ।
ਇਹ ਖ਼ਬਰ ਵੀ ਪੜ੍ਹੋ - ਪੰਜਾਬ: ਭਾਰੀ ਬਾਰਿਸ਼ ਵਿਚਾਲੇ ਦੁਕਾਨਦਾਰਾਂ ਲਈ ਸਖ਼ਤ ਹੁਕਮ
ਕਿਸਾਨ ਸੱਜਣ ਸਿੰਘ ਪੁੱਤਰ ਨਛੱਤਰ ਸਿੰਘ ਵਾਸੀ ਹਮੀਦੀ ਨੇ ਕਿਹਾ ਕਿ ਉਸ ਦੇ ਸਾਰੇ ਘਰ ਵਿੱਚ ਤਰੇੜਾਂ ਪੈਣ ਕਾਰਨ ਵੱਡਾ ਨੁਕਸਾਨ ਹੋ ਚੁੱਕਿਆ ਹੈ। ਇਸੇ ਤਰ੍ਹਾਂ ਮਜ਼ਦੂਰ ਗੁਰਮੀਤ ਸਿੰਘ ਪੁੱਤਰ ਮਹਿੰਦਰ ਸਿੰਘ ਵਾਸੀ ਹਮੀਦੀ ਦੇ ਘਰ ਦੀ ਛੱਤ ਦੇ ਬਾਲੇ ਟੁੱਟ ਜਾਣ ਅਤੇ ਚੁੱਕਦੀ ਛੱਤ ਕਾਰਨ ਅੰਦਰ ਪਿਆ ਸਾਰਾ ਸਮਾਨ ਖਰਾਬ ਹੋ ਗਿਆ ਹੈ। ਇਸ ਮੌਕੇ ਪਿੰਡ ਦੇ ਸਰਪੰਚ ਓਮਨਦੀਪ ਸਿੰਘ ਸੋਹੀ ਅਤੇ ਪੰਚ ਹਰਪ੍ਰੀਤ ਸਿੰਘ ਦਿਓਲ ਨੇ ਸਥਿਤੀ ਦਾ ਜਾਇਜ਼ਾ ਲੈਂਦਿਆਂ ਪੰਜਾਬ ਸਰਕਾਰ ਪਾਸੋਂ ਮੰਗ ਕੀਤੀ ਕਿ ਚਾਰੇ ਪੀੜਤ ਪਰਿਵਾਰਾਂ ਦੇ ਘਰਾਂ ਦੀ ਨੁਕਸਾਨ ਦਾ ਯੋਗ ਮੁਆਵਜ਼ਾ ਦਿੱਤਾ ਜਾਵੇ।
ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਕਹਿਰ ਓ ਰੱਬਾ ! ਮੀਂਹ ਕਾਰਣ ਸੁੱਤੇ ਪਏ ਪਰਿਵਾਰ 'ਤੇ ਆ ਡਿੱਗੀ ਛੱਤ, ਪਤੀ-ਪਤਨੀ ਦੀ ਦਰਦਨਾਕ ਮੌਤ
NEXT STORY