ਮੁੰਬਈ— ਭਾਰਤੀ ਰਿਜ਼ਰਵ ਬੈਂਕ (ਆਰ. ਬੀ. ਆਈ.) ਵਿੱਤੀ ਸਾਲ 2022 ਦੇ ਅੰਤ ਤੱਕ ਪ੍ਰਮੁੱਖ ਨੀਤੀਗਤ ਰੇਪੋ ਦਰ ਨੂੰ 50 ਆਧਾਰ ਅੰਕ ਤੱਕ ਘਟਾ ਸਕਦਾ ਹੈ, ਫਿਚ ਗਰੁੱਪ ਦੀ ਇਕਾਈ ਫਿਚ ਸਲਿਊਸ਼ਨਜ਼ ਨੇ ਮੰਗਲਵਾਰ ਨੂੰ ਇਹ ਅਨੁਮਾਨ ਜਤਾਇਆ ਹੈ।
ਫਿਚ ਸਲਿਊਸ਼ਨਜ਼ ਨੇ ਕਿਹਾ ਕਿ ਫਰਵਰੀ 2021 ਦੀ ਨੀਤੀਗਤ ਮੀਟਿੰਗ 'ਚ ਆਰ. ਬੀ. ਆਈ. 0.25 ਫ਼ੀਸਦੀ ਦੀ ਕਟੌਤੀ ਕਰ ਸਕਦਾ ਹੈ, ਜੋ ਕਿ ਮੌਜੂਦਾ ਵਿੱਤੀ ਸਾਲ ਦੀ ਅੰਤਿਮ ਕਟੌਤੀ ਹੋਵੇਗੀ। 0.25 ਫ਼ੀਸਦੀ ਦੀ ਦੂਜੀ ਕਟੌਤੀ ਵਿੱਤੀ ਸਾਲ 2021-22 ਦੇ ਅਖ਼ੀਰ 'ਚ ਕੀਤੀ ਜਾ ਸਕਦੀ ਹੈ।
ਫਿਚ ਨੇ ਕਿਹਾ ਕਿ ਮਹਿੰਗਾਈ 'ਚ ਨਰਮੀ ਆਉਣ ਦੀ ਸੰਭਾਵਨਾ ਹੈ ਕਿਉਂਕਿ ਅਕਤੂਬਰ 2020 ਤੋਂ ਬਾਅਦ ਖ਼ੁਰਾਕੀ ਸਪਲਾਈ ਬਿਹਤਰ ਹੋਈ ਹੈ। ਇਸ ਨਾਲ ਆਰ. ਬੀ. ਆਈ. ਫਰਵਰੀ 2021 ਤੋਂ ਪ੍ਰਮੁੱਖ ਨੀਤੀਗਤ ਦਰ 'ਚ ਕਟੌਤੀ ਨੂੰ ਬਹਾਲ ਕਰ ਸਕੇਗਾ, ਤਾਂ ਜੋ ਅਰਥਵਿਵਸਥਾ 'ਚ ਹੋਰ ਸੁਧਾਰ ਹੋ ਸਕੇ। ਫਿਚ ਨੇ ਕਿਹਾ ਕਿ ਭਾਰਤ ਨੂੰ ਮੌਜੂਦਾ ਆਰਥਿਕ ਕਮਜ਼ੋਰੀ ਤੋਂ ਬਾਹਰ ਕੱਢਣ ਲਈ ਨੀਤੀਗਤ ਸਮਰਥਨ ਦੀ ਜ਼ਰੂਰਤ ਹੋਵੇਗੀ। ਹਾਲਾਂਕਿ, ਮਹਿੰਗਾਈ ਨੂੰ ਲੈ ਕੇ ਫਿਚ ਨੇ ਇਹ ਵੀ ਕਿਹਾ ਕਿ ਸਰਕਾਰ ਦੇ ਖੇਤੀ ਸੁਧਾਰਾਂ ਖ਼ਿਲਾਫ ਵਿਰੋਧ ਪ੍ਰਦਰਸ਼ਨਾਂ ਦੀ ਵਜ੍ਹਾ ਨਾਲ ਸਪਲਾਈ 'ਚ ਵਿਘਨ ਪੈਣ ਕਾਰਨ ਖ਼ੁਰਾਕੀ ਮਹਿੰਗਾਈ 'ਚ ਸੁਸਤ ਕਮੀ ਦਾ ਜੋਖ਼ਮ ਹੈ।
ਬੁਲੇਟ ਟਰੇਨ ਨਾਲ ਜੁੜੇਗੀ ਦਿੱਲੀ-ਆਯੁੱਧਿਆ, ਡੀ. ਪੀ. ਆਰ. 'ਤੇ ਹੋ ਰਿਹੈ ਕੰਮ
NEXT STORY