ਨਵੀਂ ਦਿੱਲੀ - ਦੇਸ਼ ਵਿੱਚ ਅੱਜ ਵੀ ਪੈਟਰੋਲ-ਡੀਜ਼ਲ ਵਾਲੇ ਵਾਹਨ ਲੋਕਾਂ ਦੀ ਪਹਿਲੀ ਪਸੰਦ ਬਣੇ ਹੋਏ ਹਨ, ਜਿਸ ਦੀ ਵਿਕਰੀ ਲੋਕਾਂ ਵਲੋਂ ਜ਼ੋਰਾਂ ਨਾਲ ਕੀਤੀ ਜਾ ਰਹੀ ਹੈ। ਵਾਹਨਾਂ ਦੀ ਵੱਧ ਰਹੀ ਮੰਗ, ਵਧਦੀ ਉਤਪਾਦਨ ਅਤੇ ਕਿਫਾਇਤੀ ਸਮਰੱਥਾ ਦੇ ਕਾਰਨ ਅਗਲੇ ਸਾਲ ਯਾਨੀ 2024 ਵਿੱਚ 10 ਲੱਖ ਇਲੈਕਟ੍ਰਿਕ ਦੋਪਹੀਆ ਵਾਹਨ ਵੇਚੇ ਜਾਣ ਦੀ ਉਮੀਦ ਹੈ। ਬਹੁਤ ਸਾਰੇ ਅਸਲੀ ਉਪਕਰਣ ਨਿਰਮਾਤਾ ਪੇਂਡੂ ਖੇਤਰਾਂ ਵਿੱਚ ਦਾਖ਼ਲ ਹੋ ਕੇ ਆਪਣੀ ਸਥਿਤੀ ਨੂੰ ਕਾਇਮ ਕਰ ਰਹੇ ਹਨ।
ਇਹ ਵੀ ਪੜ੍ਹੋ - ਸੋਨਾ-ਚਾਂਦੀ ਦੀਆਂ ਕੀਮਤਾਂ 'ਚ ਭਾਰੀ ਉਛਾਲ, ਜਾਣੋ 10 ਗ੍ਰਾਮ ਸੋਨੇ ਦਾ ਅੱਜ ਦਾ ਭਾਅ
ਸੂਤਰਾਂ ਅਨੁਸਾਰ ਲੋਕਾਂ ਵਿੱਚ ਵਾਤਾਵਰਣ ਪ੍ਰਤੀ ਜਾਗਰੂਕਤਾ ਵਧਣ, ਸਰਕਾਰੀ ਪ੍ਰੇਰਨਾਵਾਂ ਅਤੇ ਤਕਨਾਲੋਜੀ ਵਿੱਚ ਸੁਧਾਰ ਦੇ ਕਾਰਨ ਸਾਲ 2024 ਵਿੱਚ ਇਲੈਕਟ੍ਰਿਕ ਦੋਪਹੀਆ ਵਾਹਨਾਂ ਦੀ ਵਿਕਰੀ 10 ਲੱਖ ਦਾ ਅੰਕੜਾ ਪਾਰ ਕਰ ਜਾਵੇਗੀ। ਇਸੇ ਕਾਰਨਾਂ ਦੇ ਕਰਕੇ ਉਕਤ ਵਾਹਨਾਂ ਦੀ ਮੰਗ ਵਧਣ ਦੀ ਉਮੀਦ ਹੈ। ਵਾਹਨਾਂ ਦੀ ਬੈਟਰੀ ਤਕਨਾਲੋਜੀ ਵਿੱਚ ਸੁਧਾਰ ਅਤੇ ਨਵੀਆਂ ਵਿਸ਼ੇਸ਼ਤਾਵਾਂ ਨਾਲ ਵੀ ਵਿਕਰੀ ਵਿੱਚ ਵਾਧਾ ਹੋਣ ਦੀ ਉਮੀਦ ਹੈ।
ਇਹ ਵੀ ਪੜ੍ਹੋ - ਵਧਦੀ ਮਹਿੰਗਾਈ ਦੌਰਾਨ ਕੇਂਦਰ ਦਾ ਵੱਡਾ ਫ਼ੈਸਲਾ, ਗੰਢਿਆਂ ਦੇ ਨਿਰਯਾਤ 'ਤੇ ਲਾਈ ਪਾਬੰਦੀ
ਸਰਕਾਰ ਨੇ ਪ੍ਰੋਤਸਾਹਨ, ਸਬਸਿਡੀਆਂ ਅਤੇ ਅਨੁਕੂਲ ਨਿਯਮ ਪ੍ਰਦਾਨ ਕਰਕੇ ਇਲੈਕਟ੍ਰਿਕ ਦੋਪਹੀਆ ਵਾਹਨ ਬਾਜ਼ਾਰ ਦੇ ਵਾਧੇ ਨੂੰ ਵਧਾਉਣ ਵਿੱਚ ਮਹੱਤਵਪੂਰਨ ਭੂਮਿਕਾ ਨਿਭਾਈ ਹੈ। ਇਸ ਦੇ ਨੀਤੀਗਤ ਫ਼ੈਸਲੇ ਗਾਹਕਾਂ ਨੂੰ ਹੋਰ ਵੀ ਪ੍ਰਭਾਵਿਤ ਕਰ ਸਕਦੇ ਹਨ। ਗੋਦਾਵਰੀ ਇਲੈਕਟ੍ਰਿਕ ਮੋਟਰਜ਼ ਨੇ ਇਸ ਸਾਲ ਜਨਵਰੀ ਵਿੱਚ ਭਾਰਤ ਦੇ ਇਲੈਕਟ੍ਰਿਕ ਦੋ-ਪਹੀਆ ਵਾਹਨ ਪ੍ਰਚੂਨ ਬਾਜ਼ਾਰ ਵਿੱਚ ਪ੍ਰਵੇਸ਼ ਕੀਤਾ ਸੀ। ਕੰਪਨੀ ਦੀ ਸਾਲ 2024 'ਚ ਕਰੀਬ 30 ਹਜ਼ਾਰ ਵਾਹਨ ਵੇਚਣ ਦੀ ਯੋਜਨਾ ਹੈ।
ਇਹ ਵੀ ਪੜ੍ਹੋ - RBI MPC Meet: ਵਿਆਜ ਦਰਾਂ 'ਚ ਕੋਈ ਬਦਲਾਅ ਨਹੀਂ, ਰੈਪੋ ਰੇਟ 6.5 ਫ਼ੀਸਦੀ 'ਤੇ ਹੀ ਬਰਕਰਾਰ
ਦੂਜੇ ਪਾਸੇ ਉਦਯੋਗ ਮੁਤਾਬਕ ਦੁਨੀਆ ਭਰ ਵਿੱਚ ਇਲੈਕਟ੍ਰਿਕ ਦੋਪਹੀਆ ਵਾਹਨਾਂ ਦੀ ਮੰਗ, ਉਤਪਾਦਨ ਅਤੇ ਵਿਕਰੀ ਵਿੱਚ ਮਜ਼ਬੂਤ ਵਾਧਾ ਹੋਵੇਗਾ। ਟਿਕਾਊ ਆਵਾਜਾਈ 'ਤੇ ਵਿਸ਼ਵਵਿਆਪੀ ਜ਼ੋਰ ਅਤੇ ਇਲੈਕਟ੍ਰਿਕ ਵਾਹਨਾਂ ਦਾ ਸਮਰਥਨ ਕਰਨ ਵਾਲੀਆਂ ਸਰਕਾਰੀ ਪਹਿਲਕਦਮੀਆਂ ਵੀ ਗਾਹਕਾਂ ਵਿੱਚ ਵਾਧਾ ਕਰੇਗੀ। ਚਾਰਜਿੰਗ ਬੁਨਿਆਦੀ ਢਾਂਚੇ, ਕੀਮਤਾਂ ਅਤੇ ਵਧ ਰਹੀਆਂ ਸਰਕਾਰੀ ਨੀਤੀਆਂ ਸੰਭਾਵੀ ਖਰੀਦਦਾਰਾਂ ਲਈ ਚਿੰਤਾ ਦਾ ਕਾਰਨ ਹਨ।
ਇਹ ਵੀ ਪੜ੍ਹੋ - ਪਹਿਲੀ ਵਾਰ ਐਨਾ ਮਹਿੰਗਾ ਹੋਇਆ ਸੋਨਾ, ਤੋੜੇ ਸਾਰੇ ਰਿਕਾਰਡ, ਜਾਣੋ ਤਾਜ਼ਾ ਭਾਅ
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਸ਼ੁਰੂਆਤੀ ਕਾਰੋਬਾਰ 'ਚ ਰੁਪਿਆ ਤਿੰਨ ਪੈਸੇ ਵਧ ਕੇ 83.37 ਪ੍ਰਤੀ ਅਮਰੀਕੀ ਡਾਲਰ 'ਤੇ ਪੁੱਜਾ
NEXT STORY