ਨਵੀਂ ਦਿੱਲੀ — ਮਿਸਿਜ਼ ਬੇਕਟਰਸ ਫੂਡ ਸਪੈਸ਼ਲਿਟੀ ਦਾ ਆਈਪੀਓ ਪਿਛਲੇ ਦਿਨ ਯਾਨੀ 17 ਦਸੰਬਰ 2020 ਨੂੰ ਪ੍ਰਚੂਨ ਨਿਵੇਸ਼ਕਾਂ ਲਈ ਇੱਕ ਹਾਟਕੇਕ ਬਣਿਆ ਰਿਹਾ। ਕੰਪਨੀ ਦੇ ਆਈ.ਪੀ.ਓ. ਨੂੰ ਆਖਰੀ ਦਿਨ 198 ਗੁਣਾਂ ਬੋਲੀਆਂ ਮਿਲੀਆਂ। ਆਈਪੀਓ ਦੇ ਤਹਿਤ 1,32,36,211 ਸ਼ੇਅਰਾਂ ਦੀ ਪੇਸ਼ਕਸ਼ ਕੀਤੀ ਗਈ ਹੈ। ਸ੍ਰੀਮਤੀ ਬੇਕਟਰ ਦੇ ਆਈਪੀਓ ਨੂੰ ਚੰਗਾ ਹੁੰਗਾਰਾ ਮਿਲਿਆ ਅਤੇ ਬੁੱਧਵਾਰ ਨੂੰ ਅਰਜ਼ੀਆਂ ਖੋਲ੍ਹਣ ਦੇ ਦੂਜੇ ਦਿਨ ਤਕ, ਇਹ 11 ਗੁਣਾ ਤੋਂ ਵੱਧ ਸਬਸਕ੍ਰਾਈਬ ਹੋ ਗਿਆ ਸੀ। ਇਸ ਦੇ ਨਾਲ ਹੀ ਵੀਰਵਾਰ ਨੂੰ 198 ਗੁਣਾ ਬੋਲੀਆਂ ਦੀ ਪ੍ਰਾਪਤੀ ਦੇ ਨਾਲ, ਇਹ ਇਸ ਸਾਲ ਦਾ ਸਭ ਤੋਂ ਵੱਧ ਸਬਸਕ੍ਰਾਈਬ ਹੋਣ ਵਾਲਾ ਪਬਲਿਕ ਇਸ਼ੂ ਬਣ ਗਿਆ ਹੈ।
2.62 ਅਰਬ ਤੋਂ ਵੱਧ ਦੇ ਸ਼ੇਅਰਾਂ ਲਈ ਪ੍ਰਾਪਤ ਹੋਈਆਂ ਬੋਲੀਆਂ
ਸ਼੍ਰੀਮਤੀ ਬੇਕਟਰਸ ਨੇ ਵੀਰਵਾਰ ਸ਼ਾਮ 5 ਵਜੇ ਤੱਕ 2,62,09,83,150 ਸ਼ੇਅਰਾਂ ਲਈ ਬੋਲੀ ਪ੍ਰਾਪਤ ਕੀਤੀ। ਇਹ ਇਸ਼ੂ ਦੇ ਆਕਾਰ ਤੋਂ 198 ਗੁਣਾ ਹੈ। ਕੰਪਨੀ ਇਸ ਇਸ਼ੂ ’ਚ 1,32,36,211 ਸ਼ੇਅਰ ਜਾਰੀ ਕਰਨ ਜਾ ਰਹੀ ਹੈ। ਕੰਪਨੀ ਨੇ ਇਸ ਇਸ਼ੂ ਤੋਂ 541 ਕਰੋੜ ਰੁਪਏ ਇਕੱਠੇ ਕਰਨ ਦਾ ਟੀਚਾ ਰੱਖਿਆ ਸੀ। ਪ੍ਰਾਈਜ਼ ਬੈਂਡ ਨੂੰ ਸ਼੍ਰੀਮਤੀ ਬੇਕਰਜ਼ ਦੇ ਆਈਪੀਓ ਲਈ ਪ੍ਰਤੀ ਸ਼ੇਅਰ 286-288 ਰੁਪਏ ਰੱਖਿਆ ਗਿਆ ਹੈ। 14 ਦਸੰਬਰ ਨੂੰ ਕੰਪਨੀ ਨੇ ਐਂਕਰ ਨਿਵੇਸ਼ਕਾਂ ਤੋਂ 162 ਕਰੋੜ ਰੁਪਏ ਇਕੱਠੇ ਕੀਤੇ। ਬਾਅਦ ਵਿਚ ਇਸ ਨੂੰ 15 ਦਸੰਬਰ ਨੂੰ ਪ੍ਰਚੂਨ ਨਿਵੇਸ਼ਕਾਂ ਲਈ ਖੋਲਿ੍ਹਆ ਗਿਆ ਸੀ। 17 ਦਸੰਬਰ ਨੂੰ ਇਹ ਆਈਪੀਓ ਬੰਦ ਹੋ ਗਿਆ ਹੈ।
ਇਹ ਵੀ ਪੜ੍ਹੋ- ਨਿਵੇਕਲੀ ਬੀਮਾ ਪਾਲਸੀ: ਹੁਣ ਜਿੰਨੀ ਗੱਡੀ ਚੱਲੇਗੀ ਉਸੇ ਆਧਾਰ 'ਤੇ ਕਰ ਸਕੋਗੇ ਪ੍ਰੀਮੀਅਮ ਦਾ ਭੁਗਤਾਨ
500 ਕਰੋੜ ਦੀ ਵਿਕਰੀ ਪੇਸ਼ਕਸ਼ ਵੀ ਕੀਤੀ ਗਈ ਹੈ ਸ਼ਾਮਲ
40.54 ਕਰੋੜ ਰੁਪਏ ਦੀ ਜਨਤਕ ਪੇਸ਼ਕਸ਼ ਅਤੇ 500 ਕਰੋੜ ਰੁਪਏ ਦੀ ਵਿਕਰੀ ਪੇਸ਼ਕਸ਼ (ਓ.ਐੱਫ.ਐੱਸ.) ਸ੍ਰੀਮਤੀ ਬੇਕਟਰਜ਼ ਦੇ ਆਈਪੀਓ ਅਧੀਨ ਸ਼ਾਮਲ ਕੀਤੀ ਗਈ þ। ਆਈਪੀਓ 17 ਦਸੰਬਰ ਨੂੰ ਬੰਦ ਹੋਵੇਗਾ। ਕੰਪਨੀ ਨੇ ਐਸਬੀਆਈ ਕੈਪੀਟਲ ਮਾਰਕਿਟ, ਆਈ.ਸੀ.ਆਈ.ਸੀ.ਆਈ. ਸਿਕਿਓਰਟੀਜ਼ ਅਤੇ ਆਈ.ਸੀ.ਐਫ.ਐਲ. ਸਿਕਉਰਟੀਜ਼ ਅਤੇ ਆਈ.ਆਈ.ਐਫ.ਐਲ. ਸਿਕਉਰਟੀਜ ਨੂੰ ਆਈ.ਪੀ.ਓ. ਲਈ ਲੀਡ ਮੈਨੇਜਰ ਨਿਯੁਕਤ ਕੀਤਾ ਹੈ। ਇਹ ਬੰਬਈ ਸਟਾਕ ਐਕਸਚੇਂਜ (ਬੀਐਸਈ) ਅਤੇ ਨੈਸ਼ਨਲ ਸਟਾਕ ਐਕਸਚੇਂਜ (ਐਨਐਸਈ) ਵਿਚ ਸੂਚੀਬੱਧ ਹੋਏਗੀ।
ਇਹ ਵੀ ਪੜ੍ਹੋ- ਤਿੰਨ ਦਿਨਾਂ ਬਾਅਦ ਫਿਰ ਸਸਤਾ ਹੋਇਆ ਸੋਨਾ, ਚਾਂਦੀ ਵੀ ਡਿੱਗੀ, ਜਾਣੋ ਅੱਜ ਦੀਆਂ ਕੀਮਤਾਂ
ਕਾਮਿਆਂ ਲਈ 50 ਲੱਖ ਸ਼ੇਅਰ ਰੱਖੇ ਹਨ ਰਿਜ਼ਰਵ
ਸ੍ਰੀਮਤੀ ਬੇਕਟਰਸ ਵਿਚ ਬਹੁਤ ਸਾਰੇ ਸ਼ੇਅਰ ਧਾਰਕ ਇਸ ਆਈਪੀਓ ਦੁਆਰਾ ਆਪਣੀ ਹਿੱਸੇਦਾਰੀ ਵੇਚਣਗੇ। ਕਰਮਚਾਰੀਆਂ ਲਈ 15 ਰੁਪਏ ਦੀ ਛੂਟ ਰੱਖੀ ਗਈ ਹੈ। ਕੰਪਨੀ ਨੇ ਕਰਮਚਾਰੀਆਂ ਲਈ 50 ਲੱਖ ਸ਼ੇਅਰ ਰਾਖਵੇਂ ਰੱਖੇ ਹਨ। ਨਿਵੇਸ਼ਕ ਘੱਟੋ ਘੱਟ 50 ਸ਼ੇਅਰਾਂ ਲਈ ਅਰਜ਼ੀ ਦੇ ਸਕਦੇ ਹਨ। ਆਈ ਪੀ ਓ ਦੇ ਤਹਿਤ 50% ਸ਼ੇਅਰ ਯੋਗ ਸੰਸਥਾਗਤ ਖਰੀਦਦਾਰਾਂ (ਕਿਯੂ.ਆਈ.ਬੀ.) ਲਈ ਰਾਖਵੇਂ ਹਨ। 35 ਫ਼ੀਸਦੀ ਸ਼ੇਅਰ ਪ੍ਰਚੂਨ ਨਿਵੇਸ਼ਕਾਂ ਲਈ ਰਾਖਵੇਂ ਹਨ।
ਇਹ ਵੀ ਪੜ੍ਹੋ- Coca-Cola ਕੰਪਨੀ ਇਕ ਵਾਰ ਫਿਰ ਵੱਡੀ ਛਾਂਟੀ ਕਰਨ ਦੀ ਤਿਆਰੀ 'ਚ, ਜਾਣੋ ਵਜ੍ਹਾ
ਆਈਪੀਓ ਜ਼ਰੀਏ ਇਹ ਕੰਪਨੀਆਂ ਵੀ ਵੇਚਣਗੀਆਂ ਆਪਣੀ ਹਿੱਸੇਦਾਰੀ
ਆਈਪੀਓ ਵਿਚ ਲਿਨਸ ਪ੍ਰਾਈਵੇਟ ਲਿਮਟਿਡ 245 ਕਰੋੜ ਰੁਪਏ ਦੇ ਇਕਵਿਟੀ ਸ਼ੇਅਰਾਂ ਨੂੰ ਇਕ ਵਿਕਰੀ ਪੇਸ਼ਕਸ਼ ਦੇ ਜ਼ਰੀਏ ਵੇਚੇਗੀ। ਮੇਬਲ ਪ੍ਰਾਈਵੇਟ ਲਿਮਟਿਡ 38.5 ਕਰੋੜ ਰੁਪਏ, ਜੀ.ਡਬਲਯੂ.ਕ੍ਰਾੱੳੂਨ ਪੀ.ਟੀ.ਈ. ਲਿਮਟਿਡ ਦੇ 186 ਕਰੋੜ ਰੁਪਏ ਅਤੇ ਜੀ.ਡਬਲਯੂ ਕਨਫੈਕਸ਼ਨਰੀ ਪੀਟੀਈ ਲਿਮਟਿਡ ਦੇ ਕੁੱਲ 30.5 ਕਰੋੜ ਰੁਪਏ ਦੇ ਸ਼ੇਅਰ ਵੇਚਣਗੇ। ਕੰਪਨੀ ਦੇ ਪ੍ਰਮੋਟਰ ਆਈ.ਪੀ.ਓ. ਵਿਚ ਕੋਈ ਸ਼ੇਅਰ ਨਹੀਂ ਵੇਚ ਰਹੇ ਹਨ। ਇਸਦੇ ਨਾਲ ਹੀ ਕੰਪਨੀ ਵਿਚ ਪ੍ਰਮੋਟਰਾਂ ਦੀ ਹਿੱਸੇਦਾਰੀ 51 ਪ੍ਰਤੀਸ਼ਤ ਤੋਂ ਵੱਧ ਰਹੇਗੀ। ਕੰਪਨੀ ਦੇ ਐਮ.ਡੀ. ਅਨੂਪ ਬੈਕਟਰ ਨੇ ਕਿਹਾ ਕਿ ਸਾਡੀ ਕੰਪਨੀ ਵਿਚ 52 ਪ੍ਰਤੀਸ਼ਤ ਹਿੱਸੇਦਾਰੀ ਹੈ। ਅਸੀਂ ਕੋਈ ਇਕੁਇਟੀ ਨਹੀਂ ਵੇਚ ਰਹੇ।
ਇਹ ਵੀ ਪੜ੍ਹੋ- ਪੰਜਾਬ ’ਚ LPG-CNG ਕਿੱਟਾਂ ਲਈ ਦੇਣੀ ਪਵੇਗੀ ਫੀਸ
ਨੋਟ - ਪੰਜਾਬ ਦੀ ਕੰਪਨੀ ਨੂੰ ਸ਼ੇਅਰ ਬਾਜ਼ਾਰ ਵਿਚ ਮਿਲ ਰਹੇ ਇਸ ਭਰਵੇਂ ਹੁੰਗਾਰੇ ਬਾਰੇ ਆਪਣੇ ਵਿਚਾਰ ਕੁਮੈਂਟ ਬਾਕਸ ਵਿਚ ਜ਼ਰੂਰ ਸਾਂਝੇ ਕਰੋ।
ਤਿੰਨ ਦਿਨਾਂ ਬਾਅਦ ਫਿਰ ਸਸਤਾ ਹੋਇਆ ਸੋਨਾ, ਚਾਂਦੀ ਵੀ ਡਿੱਗੀ, ਜਾਣੋ ਅੱਜ ਦੀਆਂ ਕੀਮਤਾਂ
NEXT STORY