ਨਵੀਂ ਦਿੱਲੀ — ਕੋਰੋਨਾ ਲਾਗ ਦਾ ਆਫ਼ਤ ਦਰਮਿਆਨ ਕੋਕਾ ਕੋਲਾ ਕੰਪਨੀ ਇੱਕ ਵਾਰ ਫਿਰ ਤੋਂ 2,200 ਕਾਮਿਆਂ ਨੂੰ ਛੁੱਟੀ ਦੇਣ ਜਾ ਰਹੀ ਹੈ। ਇਸ ਯੋਜਨਾ ਦੇ ਤਹਿਤ ਦੁਨੀਆ ਭਰ ਦੇ ਕੁਲ 2,200 ਕਾਮਿਆਂ ਨੂੰ ਹਟਾਉਣ ਲਈ ਅਮਰੀਕਾ ਵਿਚੋਂ ਹੀ ਲਗਭਗ 1200 ਕਾਮਿਆਂ ਨੂੰ ਬਰਖਾਸਤ ਕੀਤਾ ਜਾਵੇਗਾ। ਦਰਅਸਲ ਕੋਰੋਨਾ ਲਾਗ ਕਾਰਨ ਬਹੁਤ ਘੱਟ ਲੋਕ ਥੀਏਟਰ, ਬਾਰ ਅਤੇ ਸਟੇਡੀਅਮ ਵਰਗੀਆਂ ਥਾਵਾਂ ’ਤੇ ਜਾ ਰਹੇ ਹਨ। ਇਹ ਉਹ ਥਾਵਾਂ ਹਨ ਜਿਥੇ ਕੋਕਾ-ਕੋਲਾ ਵਰਗੇ ਸਾਫਟ ਡਰਿੰਕ ਦੀ ਬਹੁਤ ਮੰਗ ਜ਼ਿਆਦਾ ਹੈ। ਇਸ ਲਈ ਕੰਪਨੀ ਹੁਣ ਆਪਣੇ ਕਾਮਿਆਂ ਦੇ ਪੁਨਰਗਠਨ ਵੱਲ ਇਕ ਹੋਰ ਕਦਮ ਚੁੱਕ ਰਹੀ ਹੈ।
ਲਗਭਗ ਢਾਈ ਪ੍ਰਤੀਸ਼ਤ ਕਾਮਿਆਂ ਦੀ ਹੋ ਰਹੀ ਛਾਂਟੀ
ਕਾਮਿਆਂ ਦੀ ਕਟੌਤੀ ਦੀ ਸੰਖਿਆ ਕੁੱਲ ਕਾਮਿਆਂ ਦਾ 2.5 ਪ੍ਰਤੀਸ਼ਤ ਹੋਵੇਗੀ। ਕੰਪਨੀ ਦੇ ਬੁਲਾਰੇ ਦੁਆਰਾ ਦਿੱਤੀ ਗਈ ਜਾਣਕਾਰੀ ਦੇ ਅਨੁਸਾਰ ਇਸ ਵਿਚ ਸਵੈਇੱਛਕ ਬਾਇਕਾਟ ਅਤੇ ਛਾਂਟੀਆਂ ਸ਼ਾਮਲ ਹੋਣਗੀਆਂ। ਇਸ ਸਾਲ ਦੇ ਸ਼ੁਰੂ ਵਿਚ ਕੋਕਾ-ਕੋਲਾ ਵਿਚ 86,200 ਕਰਮਚਾਰੀ ਸਨ। ਅਮਰੀਕਾ ਵਿਚ ਕੋਕਾ-ਕੋਲਾ ਵਿਚ 10,400 ਕਰਮਚਾਰੀ ਕੰਮ ਕਰਦੇ ਸਨ।
ਇਹ ਵੀ ਪੜ੍ਹੋ: ਨਿਵੇਕਲੀ ਬੀਮਾ ਪਾਲਸੀ: ਹੁਣ ਜਿੰਨੀ ਗੱਡੀ ਚੱਲੇਗੀ ਉਸੇ ਆਧਾਰ 'ਤੇ ਕਰ ਸਕੋਗੇ ਪ੍ਰੀਮੀਅਮ ਦਾ ਭੁਗਤਾਨ
ਕੰਪਨੀ ਦਾ ਬਿਆਨ
ਕੰਪਨੀ ਨੇ ਕਿਹਾ, ‘ਅਸੀਂ ਇਕ ਸੰਸਥਾਗਤ ਢਾਂਚਾ ਬਣਾਉਣ ਲਈ ਕੰਮ ਕਰ ਰਹੇ ਹਾਂ ਜੋ ਗਾਹਕਾਂ ਦੇ ਵਿਵਹਾਰ ਅਤੇ ਜ਼ਰੂਰਤਾਂ ਨੂੰ ਪੂਰਾ ਕਰਨ ਵਿਚ ਸਹਾਇਤਾ ਕਰੇਗਾ। ਇਹ ਤਬਦੀਲੀ ਮੌਜੂਦਾ ਮਹਾਂਮਾਰੀ ਦੇ ਕਾਰਨ ਨਹੀਂ ਕੀਤੀ ਜਾ ਰਹੀ ਹੈ, ਪਰ ਇਹ ਨਿਸ਼ਚਤ ਤੌਰ ਤੇ ਕੰਪਨੀ ਲਈ ਜਲਦੀ ਫੈਸਲਾ ਲੈਣ ਦਾ ਇਕ ਕਾਰਨ ਬਣ ਗਿਆ ਹੈ।’
ਕੋਕਾ-ਕੋਲਾ ਦੀ ਵਿਕਰੀ ਘਟੀ
ਇਸ ਸਾਲ ਅਗਸਤ ਵਿਚ ਹੀ ਕੰਪਨੀ ਨੇ ਕੁਝ ਭੁਗਤਾਨ ਕਰਕੇ ਉੱਤਰੀ ਅਮਰੀਕਾ ਵਿੱਚ ਸਥਿਤ ਆਪਣੇ 40 ਪ੍ਰਤੀਸ਼ਤ ਕਾਮਿਆਂ ਨਾਲ ਬਾਹਰ ਦਾ ਰਸਤਾ ਦਿਖਾਇਆ ਸੀ। ਉਸ ਸਮੇਂ ਕੰਪਨੀ ਨੇ ਸੰਕੇਤ ਦਿੱਤਾ ਸੀ ਕਿ ਆਉਣ ਵਾਲੇ ਮਹੀਨਿਆਂ ਵਿਚ ਹੋਰ ਛਾਂਟੀ ਹੋ ਸਕਦੀ ਹੈ। ਦੂਜੀਆਂ ਪੀਣ ਵਾਲੇ ਪਦਾਰਥ ਬਣਾਉਣ ਵਾਲੀਆਂ ਕੰਪਨੀਆਂ ਦੇ ਮੁਕਾਬਲੇ ਹੁਣ ਇਹ ਕੰਪਨੀ ਗਾਹਕਾਂ ਦੀ ਸਵਦਾ ਦੇ ਅਧਾਰ ’ਤੇ ਕਈ ਕਿਸਮਾਂ ਦੇ ਉਤਪਾਦ ਪੇਸ਼ ਕਰ ਰਹੀ ਹੈ। ਇਸ ਦੇ ਬਾਵਜੂਦ ਕੰਪਨੀ ਨੂੰ ਵੀ ਬਹੁਤ ਨੁਕਸਾਨ ਝੱਲਣਾ ਪੈ ਰਿਹਾ ਹੈ। ਕੋਕਾ-ਕੋਲਾ ਦੀ ਵਿਕਰੀ ਦਾ ਇੱਕ ਵੱਡਾ ਹਿੱਸਾ ਇਨ੍ਹਾਂ ਜਨਤਕ ਵਿੱਕਰੀਆਂ ਤੋਂ ਆਉਂਦਾ ਹੈ।
ਇਹ ਵੀ ਪੜ੍ਹੋ: RBI ਨੇ ਖਾਤਾ ਖੁੱਲ੍ਹਵਾਉਣ ਦੇ ਨਿਯਮਾਂ 'ਚ ਕੀਤਾ ਵੱਡਾ ਬਦਲਾਅ, ਇਨ੍ਹਾਂ ਖ਼ਾਤਾਧਾਰਕਾਂ ਨੂੰ ਮਿਲੇਗਾ ਲਾਭ
ਛਾਂਟੀ ਤੋਂ ਕਿੰਨਾ ਬਚਾ ਸਕੇਗਾ ਕੋਕਾ-ਕੋਲਾ
ਕੰਪਨੀ ਨੇ ਕਿਹਾ ਹੈ ਕਿ ਕਾਮਿਆਂ ਨੂੰ ਭੁਗਤਾਨ ਦੇ ਕੇ ਵਿਦਾ ਕਰਨ ’ਚ 350 ਤੋਂ 550 ਮਿਲੀਅਨ ਡਾਲਰ ਤੱਕ ਦਾ ਖਰਚ ਹੋਵੇਗਾ, ਪਰ ਕੰਪਨੀ ਨੂੰ ਸਾਲਾਨਾ ਪੱਧਰ ’ਤੇ ਇੰਨੀ ਰਕਮ ਬਚਾਉਣ ਵਿਚ ਮਦਦ ਮਿਲੇਗੀ। ਇਸ ਦੌਰਾਨ ਨਿੳੂਯਾਰਕ ਵਿਚ ਪਿਛਲੇ ਦਿਨ ਕੰਪਨੀ ਦੇ ਸ਼ੇਅਰਾਂ ਵਿਚ 1 ਪ੍ਰਤੀਸ਼ਤ ਤੋਂ ਵੀ ਘੱਟ ਦੀ ਤੇਜ਼ੀ ਨਾਲ ਕਾਰੋਬਾਰ ਹੁੰਦਾ ਵੇਖਿਆ ਗਿਆ। ਕੰਪਨੀ ਦੇ ਸਟਾਕਾਂ ਵਿਚ ਇਸ ਸਾਲ 3.8 ਪ੍ਰਤੀਸ਼ਤ ਦੀ ਗਿਰਾਵਟ ਦਰਜ ਕੀਤੀ ਗਈ ਹੈ।
ਇਹ ਵੀ ਪੜ੍ਹੋ: ਪੰਜਾਬ ’ਚ LPG-CNG ਕਿੱਟਾਂ ਲਈ ਦੇਣੀ ਪਵੇਗੀ ਫੀਸ
ਨੋਟ - ਕੋਰੋਨਾ ਲਾਗ ਕਾਰਨ ਵਧ ਰਹੀ ਬੇਰੋਜ਼ਗਾਰੀ ਦਾ ਮੁਲਾਜ਼ਮਾਂ ਦੀ ਜ਼ਿੰਦਗੀ ਤੇ ਪੈ ਰਹੇ ਅਸਰ ਬਾਰੇ ਆਪਣੇ ਵਿਚਾਰ ਕੁਮੈਂਟ ਬਾਕਸ ਵਿਚ ਜ਼ਰੂਰ ਸਾਂਝੇ ਕਰੋ।
ਡਾਲਰ ਦੇ ਮੁਕਾਬਲੇ 5 ਪੈਸੇ ਉੱਚਾ ਰਹਿ ਕੇ 73.54 ’ਤੇ ਖੁੱਲਿ੍ਹਆ ਰੁਪਿਆ
NEXT STORY