ਮੁੰਬਈ- ਭਾਰਤੀ ਰਿਜ਼ਰਵ ਬੈਂਕ (ਆਰ. ਬੀ. ਆਈ.) ਨੇ ਬੁੱਧਵਾਰ ਨੂੰ ਫਾਰਮਾ ਸੈਕਟਰ ਲਈ ਜਿੱਥੇ 50,000 ਕਰੋੜ ਰੁਪਏ ਦੇ ਕੋਵਿਡ ਲੋਨ ਅਤੇ ਸੂਬਾ ਸਰਕਾਰਾਂ ਨੂੰ 30 ਸਤੰਬਰ ਤੱਕ ਓਵਰਡ੍ਰਾਫਟ ਸੁਵਿਧਾ ਵਿਚ ਰਾਹਤ ਦੇਣ ਦੀ ਘੋਸ਼ਣਾ ਕੀਤੀ ਹੈ, ਉੱਥੇ ਹੀ ਨਿੱਜੀ ਗਾਹਕਾਂ ਤੇ ਐੱਮ. ਐੱਸ. ਐੱਮ. ਈ. ਕਰਜ਼ਦਾਰਾਂ ਨੂੰ ਵੀ ਸ਼ਾਨਦਾਰ ਮੌਕਾ ਦਿੱਤਾ ਹੈ।
ਰਿਜ਼ਰਵ ਬੈਂਕ ਨੇ 25 ਕਰੋੜ ਰੁਪਏ ਤੱਕ ਕਰਜ਼ ਵਾਲੇ ਐੱਮ. ਐੱਸ. ਐੱਮ. ਈ., ਛੋਟੇ ਕਰਜ਼ਦਾਰਾਂ ਨੂੰ ਕਰਜ਼ ਦੇ ਪੁਨਰਗਠਨ ਦਾ ਦੂਜਾ ਮੌਕਾ ਦੇ ਦਿੱਤਾ ਹੈ, ਜੋ ਪਹਿਲੀ ਵਾਰ ਵਿਚ ਇਸ ਸੁਵਿਧਾ ਦਾ ਫਾਇਦਾ ਨਹੀਂ ਲੈ ਸਕੇ ਸਨ। ਇਸ ਦਾ ਫਾਇਦਾ ਨਿੱਜੀ ਕਰਜ਼ਦਾਰਾਂ ਨੂੰ ਵੀ ਮਿਲੇਗਾ।
ਸ਼ਕਤੀਕਾਂਤ ਦਾਸ ਨੇ ਕਿਹਾ ਕਿ ਕਰਜ਼ ਪੁਨਰਗਠਨ ਦਾ ਫਾਇਦਾ ਉਨ੍ਹਾਂ ਨੂੰ ਮਿਲੇਗਾ ਜਿਨ੍ਹਾਂ ਦੇ ਲੋਨ ਖਾਤੇ 31 ਮਾਰਚ 2021 ਤੱਕ ਚੰਗੀ ਸਥਿਤੀ ਵਿਚ ਰਹੇ ਹਨ। ਕਰਜ਼ ਪੁਨਰਗਠਨ ਦੀ ਇਸ ਨਵੀਂ ਵਿਵਸਥਾ ਤਹਿਤ ਬੈਂਕਾਂ ਵਿਚ 30 ਸਤੰਬਰ ਤੱਕ ਅਰਜ਼ੀ ਦਿੱਤੀ ਜਾ ਸਕਦੀ ਹੈ।
ਇਹ ਵੀ ਪੜ੍ਹੋ- ਬੈਂਕ ਖਾਤਾਧਾਰਕਾਂ ਲਈ ਆਰ. ਬੀ. ਆਈ. ਦਾ ਵੱਡਾ ਐਲਾਨ, ਦਿੱਤੀ ਇਹ ਰਾਹਤ
ਰਿਜ਼ਰਵ ਬੈਂਕ ਗਵਰਨਰ ਸ਼ਕਤੀਕਾਂਤ ਦਾਸ ਨੇ ਕਿਹਾ ਕਿ ਮੌਜੂਦਾ ਸਥਿਤੀ ਵਿਚ KYC ਨਿਯਮਾਂ ਵਿਚ ਵੀ ਕੁਝ ਤਬਦੀਲੀ ਕੀਤੀ ਗਈ ਹੈ। ਵੀਡੀਓ ਜ਼ਰੀਏ ਕੇ. ਵਾਈ. ਸੀ. ਨੂੰ ਮਨਜ਼ੂਰੀ ਦਿੱਤੀ ਗਈ ਹੈ। ਇਸ ਤੋਂ ਇਲਾਵਾ ਸੂਬਾ ਸਰਕਾਰਾਂ ਲਈ ਓਵਰਡ੍ਰਾਫਟ ਸਹੂਲਤ ਵਧਾ ਕੇ 50 ਦਿਨ ਕਰ ਦਿੱਤੀ ਗਈ ਹੈ, ਜੋ ਹੁਣ ਤੱਕ 34 ਦਿਨ ਦੀ ਸੀ। ਸ਼ਕਤੀਕਾਂਤ ਦਾਸ ਮੁਤਾਬਕ, ਬੈਂਕਾਂ ਵਿਚ ਤਰਲਤਾ ਵਧਾਉਣ ਲਈ 35,000 ਕਰੋੜ ਰੁਪਏ ਦੀਆਂ ਸਰਕਾਰੀ ਸਕਿਓਰਿਟੀਜ਼ ਦੀ ਖ਼ਰੀਦ ਦਾ ਦੂਜਾ ਦੌਰ 20 ਮਈ ਨੂੰ ਸ਼ੁਰੂ ਕੀਤਾ ਜਾਵੇਗਾ।
ਇਹ ਵੀ ਪੜ੍ਹੋ- ਪੈਟਰੋਲ, ਡੀਜ਼ਲ ਕੀਮਤਾਂ 'ਚ ਵਾਧਾ, ਕਈ ਜਗ੍ਹਾ 101 ਰੁ: ਤੋਂ ਪਾਰ, ਵੇਖੋ ਮੁੱਲ
RBI ਵੱਲੋਂ ਕੋਵਿਡ ਹੈਲਥ ਸੇਵਾਵਾਂ ਲਈ 50,000 ਕਰੋੜ ਰੁਪਏ ਦੀ ਵੱਡੀ ਘੋਸ਼ਣਾ
NEXT STORY