ਨਵੀਂ ਦਿੱਲੀ (ਇੰਟ.) – ਕਿਰਨ ਮਜ਼ੂਮਦਾਰ ਸ਼ਾ ਨੇ ਇਕ ਟਵੀਟ ਰਾਹੀਂ ਆਪਣੀ ਪ੍ਰਤੀਕਿਰਿਆ ਜਾਹਰ ਕਰਦੇ ਹੋਏ ਲਿਖਿਆ ਕਿ ਸੇਬੀ ਨੇ ਅਲੈਗ੍ਰੋ ਕੈਪੀਟਲ, ਉਸ ਦੇ ਸੀ. ਈ. ਓ. ਨੂੰ ਬਾਇਓਕਾਨ ਦੇ ਸ਼ੇਅਰ ’ਚ ਇਨਸਾਈਡਰ ਟ੍ਰੇਡਿੰਗ ਦਾ ਦੋਸ਼ੀ ਕਰਾਰ ਦਿੰਦੇ ਹੋਏ ਉਨ੍ਹਾਂ ਦੇ ਬਾਜ਼ਾਰ ’ਚ ਕਾਰੋਬਾਰ ਕਰਨ ’ਤੇ ਰੋਕ ਲਗਾ ਦਿੱਤੀ ਹੈ। ਇਹ ਬਹੁਤ ਅਜੀਬ ਲਾਜਿਕ ਹੈ। ਮਜ਼ੂਮਦਾਰ ਸ਼ਾ ਮੈਡੀਕਲ ਫਾਊਂਡੇਸ਼ਨ (ਐੱਮ. ਐੱਸ. ਐੱਮ. ਐੱਫ.) ਦਾ ਬਾਇਓਕਾਨ ਨਾਲ ਕੀ ਲੈਣਾ-ਦੇਣਾ ਹੈ। ਸਬੰਧਤ ਅਧਿਕਾਰੀ ਨੂੰ ਦੱਸਣਾ ਚਾਹੀਦਾ ਹੈ ਕਿ ਅਜਿਹਾ ਉਨ੍ਹਾਂ ਨੇ ਆਪਣੀ ਕਿਸ ਗੁੰਝਲਦਾਰ ਕਲਪਨਾ ਦੇ ਆਧਾਰ ’ਤੇ ਕੀਤਾ ਹੈ। ਸੇਬੀ ਨੂੰ ਇਨਸਾਈਡਰ ਟ੍ਰੇਡਿੰਗ ਨਾਲ ਜੁੜੇ ਮਾਮਲਿਆਂ ’ਚ ਅਜਿਹੇ ਫੈਸਲੇ ਕਰਨੇ ਚਾਹੀਦੇ ਹਨ ਜੋ ਤਰਕਸੰਗਤ ਹੋਣ।
ਕਿਰਨ ਮਜ਼ੂਮਦਾਰ ਸ਼ਾ ਦਾ ਇਹ ਟਵੀਟ ਸੇਬੀ ਦੇ ਉਸ ਫੈਸਲੇ ਤੋਂ ਬਾਅਦ ਆਇਆ ਹੈ, ਜਿਸ ’ਚ ਉਸ ਨੇ ਅਲੈਗ੍ਰੋ ਕੈਪੀਟਲ ਅਤੇ ਉਨ੍ਹਾਂ ਦੇ ਇਕ ਸੀਨੀਅਰ ਅਧਿਕਾਰੀ ਨੂੰ ਬਾਇਓਕਾਨ ਦੇ ਸ਼ੇਅਰਸ ’ਚ ਇਨਸਾਈਡਰ ਟ੍ਰੇਡਿੰਗ ਦਾ ਦੋਸ਼ੀ ਦੱਸਦੇ ਹੋਏ ਇਕ ਸਾਲ ਤੱਕ ਸ਼ੇਅਰ ਮਾਰਕੀਟ ਤੋਂ ਦੂਰ ਰਹਿਣ ਦੀ ਸਜ਼ਾ ਸੁਣਾ ਦਿੱਤੀ ਹੈ। ਇਸ ਤੋਂ ਇਲਾਵਾ ਮਾਰਕੀਟ ਰੈਗੂਲੇਟਰ ਨੇ ਉਨ੍ਹਾਂ ਨੂੰ ਗਲਤ ਢੰਗ ਨਾਲ ਕਮਾਏ ਗਏ ਮੁਨਾਫੇ ਨੂੰ ਵਿਆਜ ਸਮੇਤ ਜਮ੍ਹਾ ਕਰਨ ਦਾ ਆਦੇਸ਼ ਦਿੱਤਾ ਹੈ। ਇਹ ਰਕਮ 24 ਲੱਖ ਤੋਂ ਜ਼ਿਆਦਾ ਹੋਵੇਗੀ। ਇਸ ਤੋਂ ਇਲਾਵਾ ਸੇਬੀ ਨੇ 8 ਜੁਲਾਈ ਦੇ ਆਪਣੇ ਆਦੇਸ਼ ’ਚ ਅਲੈਗ੍ਰੋ ਕੈਪੀਟਲ ਅਤੇ ਉਸ ਦੇ ਡਾਇਰੈਕਟਰ ਅਤੇ ਪ੍ਰਮੁੱਖ ਸ਼ੇਅਰਧਾਰਕ ਕੁਣਾਲ ਕੱਸ਼ਯਪ ’ਤੇ 10-10 ਲੱਖ ਰੁਪਏ ਦਾ ਜੁਰਮਾਨਾ ਵੀ ਲਗਾ ਦਿੱਤਾ ਹੈ।
‘ਕੋਰੋਨਾ ਕੇਸਾਂ ’ਚ ਆਈ ਗਿਰਾਵਟ ਤਾਂ ਮੰਦਾ ਪੈ ਗਿਆ ਦਵਾਈ ਦਾ ਕਾਰੋਬਾਰ’
NEXT STORY