ਹੈਲਥ ਡੈਸਕ - ਬਹੁਤ ਸਾਰੇ ਲੋਕ ਰਾਤ ਨੂੰ ਸੌਂਦੇ ਸਮੇਂ ਖਰਾਟੇ ਲੈਂਦੇ ਹਨ ਅਤੇ ਇਸ ਨੂੰ ਗੂੜ੍ਹੀ ਨੀਂਦ ਦੀ ਨਿਸ਼ਾਨੀ ਮੰਨਦੇ ਹਨ ਪਰ ਸਿਹਤ ਮਾਹਿਰਾਂ ਦਾ ਕਹਿਣਾ ਹੈ ਕਿ ਖਰਾਟੇ ਲੈਣਾ 'ਸਲੀਪ ਐਪਨੀਆ' ਵਰਗੀ ਗੰਭੀਰ ਬਿਮਾਰੀ ਦਾ ਲੱਛਣ ਹੋ ਸਕਦਾ ਹੈ। ਇਹ ਨਾ ਸਿਰਫ਼ ਤੁਹਾਡੀ ਨੀਂਦ ਖ਼ਰਾਬ ਕਰਦਾ ਹੈ, ਸਗੋਂ ਸਰੀਰ ਦੇ ਕਈ ਮਹੱਤਵਪੂਰਨ ਅੰਗਾਂ 'ਤੇ ਵੀ ਬੁਰਾ ਅਸਰ ਪਾਉਂਦਾ ਹੈ।
ਖਰਾਟੇ ਕਿਉਂ ਆਉਂਦੇ ਹਨ?
ਜਦੋਂ ਸੌਂਦੇ ਸਮੇਂ ਸਾਹ ਦੀ ਨਾਲੀ 'ਚ ਕੋਈ ਰੁਕਾਵਟ ਆਉਂਦੀ ਹੈ ਅਤੇ ਹਵਾ ਦਾ ਪ੍ਰਵਾਹ ਪੂਰੀ ਤਰ੍ਹਾਂ ਨਹੀਂ ਹੋ ਪਾਉਂਦਾ, ਤਾਂ ਗਲੇ ਦੇ ਟਿਸ਼ੂਆਂ 'ਚ ਵਾਈਬ੍ਰੇਸ਼ਨ (ਥਰਥਰਾਹਟ) ਹੁੰਦੀ ਹੈ, ਜਿਸ ਨੂੰ ਅਸੀਂ ਖਰਾਟੇ ਕਹਿੰਦੇ ਹਾਂ।
ਸਿਹਤ 'ਤੇ ਹੋਣ ਵਾਲੇ 5 ਵੱਡੇ ਖ਼ਤਰੇ :-
ਦਿਲ ਦੇ ਰੋਗਾਂ ਦਾ ਖ਼ਤਰਾ
- ਖਰਾਟੇ ਲੈਣ ਵਾਲੇ ਵਿਅਕਤੀ ਦੇ ਸਰੀਰ 'ਚ ਆਕਸੀਜਨ ਦਾ ਪੱਧਰ ਵਾਰ-ਵਾਰ ਘਟਦਾ ਹੈ, ਜਿਸ ਨਾਲ ਬਲੱਡ ਪ੍ਰੈਸ਼ਰ ਵੱਧ ਸਕਦਾ ਹੈ ਅਤੇ ਦਿਲ ਦੇ ਦੌਰੇ ਦਾ ਖ਼ਤਰਾ ਵਧ ਜਾਂਦਾ ਹੈ।
ਮਾਨਸਿਕ ਤਣਾਅ ਅਤੇ ਚਿੜਚਿੜਾਪਨ
- ਨੀਂਦ ਪੂਰੀ ਨਾ ਹੋਣ ਕਾਰਨ ਦਿਨ ਭਰ ਥਕਾਵਟ, ਸੁਸਤੀ ਅਤੇ ਮਾਨਸਿਕ ਤਣਾਅ ਬਣਿਆ ਰਹਿੰਦਾ ਹੈ।
ਯਾਦਦਾਸ਼ਤ ਦੀ ਕਮੀ
- ਡੂੰਘੀ ਨੀਂਦ ਨਾ ਆਉਣ ਕਾਰਨ ਦਿਮਾਗ ਨੂੰ ਪੂਰਾ ਆਰਾਮ ਨਹੀਂ ਮਿਲਦਾ, ਜਿਸ ਨਾਲ ਇਕਾਗਰਤਾ ਅਤੇ ਯਾਦਦਾਸ਼ਤ 'ਤੇ ਅਸਰ ਪੈਂਦਾ ਹੈ।
ਸ਼ੂਗਰ
- ਖੋਜਾਂ ਅਨੁਸਾਰ, ਖਰਾਟੇ ਲੈਣ ਵਾਲੇ ਲੋਕਾਂ 'ਚ ਟਾਈਪ-2 ਡਾਇਬਟੀਜ਼ ਹੋਣ ਦੀ ਸੰਭਾਵਨਾ ਜ਼ਿਆਦਾ ਹੁੰਦੀ ਹੈ।
ਸਟ੍ਰੋਕ ਦਾ ਖ਼ਤਰਾ
- ਖਰਾਟਿਆਂ ਕਾਰਨ ਗਰਦਨ ਦੀਆਂ ਨਾੜੀਆਂ 'ਚ ਸੋਜ ਆ ਸਕਦੀ ਹੈ, ਜੋ ਕਿ ਦਿਮਾਗੀ ਸਟ੍ਰੋਕ ਦਾ ਕਾਰਨ ਬਣ ਸਕਦੀ ਹੈ।
ਕਦੋਂ ਮਿਲਣਾ ਚਾਹੀਦਾ ਹੈ ਡਾਕਟਰ ਨੂੰ?
- ਜੇਕਰ ਤੁਹਾਨੂੰ ਰਾਤ ਨੂੰ ਸਾਹ ਰੁਕਣ ਦਾ ਅਹਿਸਾਸ ਹੁੰਦਾ ਹੋਵੇ।
- ਜੇਕਰ ਦਿਨ ਵੇਲੇ ਬਹੁਤ ਜ਼ਿਆਦਾ ਨੀਂਦ ਆਉਂਦੀ ਹੋਵੇ।
- ਜੇਕਰ ਸਵੇਰੇ ਉੱਠਣ ਸਾਰ ਸਿਰਦਰਦ ਮਹਿਸੂਸ ਹੁੰਦਾ ਹੋਵੇ।
ਬਚਾਅ ਦੇ ਸਰਲ ਤਰੀਕੇ :-
ਭਾਰ ਘਟਾਓ
- ਵਧਿਆ ਹੋਇਆ ਭਾਰ ਖਰਾਟਿਆਂ ਦਾ ਮੁੱਖ ਕਾਰਨ ਹੈ।
ਸੌਣ ਦਾ ਤਰੀਕਾ ਬਦਲੋ
- ਪਿੱਠ ਦੇ ਭਾਰ ਸੌਣ ਦੀ ਬਜਾਏ ਪਾਸੇ (ਕਰਵਟ) ਲੈ ਕੇ ਸੌਣ ਦੀ ਕੋਸ਼ਿਸ਼ ਕਰੋ।
ਨਸ਼ਿਆਂ ਤੋਂ ਪਰਹੇਜ਼
- ਸੌਣ ਤੋਂ ਪਹਿਲਾਂ ਸ਼ਰਾਬ ਜਾਂ ਨੀਂਦ ਦੀਆਂ ਗੋਲੀਆਂ ਦਾ ਸੇਵਨ ਨਾ ਕਰੋ।
ਕਿਡਨੀ ਫੇਲ੍ਹ ਹੋਣ ਵਾਲੇ ਮਰੀਜ਼ਾਂ ਲਈ ਨਵੀਂ ਉਮੀਦ: ਭਾਰਤ 'ਚ ਪਹਿਲੀ ਵਾਰ ਹੋਇਆ ਸਫਲ 'ਡਿਊਲ ਕਿਡਨੀ ਟ੍ਰਾਂਸਪਲਾਂਟ'
NEXT STORY