ਨਵੀਂ ਦਿੱਲੀ- ਭਾਰਤੀ ਖੰਡ ਮਿੱਲਾਂ ਦੇ ਸੰਗਠਨ (ਇਸਮਾ) ਨੇ ਪ੍ਰਧਾਨ ਮੰਤਰੀ ਦਫ਼ਤਰ (ਪੀ. ਐੱਮ. ਓ.) ਨੂੰ ਚਿੱਠੀ ਲਿਖ ਕੇ ਖੰਡ ਦਾ ਘੱਟੋ-ਘੱਟ ਵਿਕਰੀ ਮੁੱਲ (ਐੱਮ. ਐੱਸ. ਪੀ.) ਹੁਣ ਦੇ 31 ਰੁਪਏ ਪ੍ਰਤੀ ਕਿਲੋ ਤੋਂ ਵਧਾ ਕੇ ਘੱਟੋ-ਘੱਟ 34-35 ਰੁਪਏ ਪ੍ਰਤੀ ਕਿਲੋ ਕਰਨ ਦੀ ਬੇਨਤੀ ਕੀਤੀ ਹੈ।
ਇਸਮਾ ਨੇ ਕਿਹਾ ਹੈ ਕਿ ਇਸ ਨਾਲ ਅਕਤੂਬਰ 2021 ਦੇ ਨਵੇਂ ਖੰਡ ਸੀਜ਼ਨ ਤੋਂ ਪਹਿਲਾਂ ਬਕਾਏ ਲਾਉਣ ਵਿਚ ਮਦਦ ਮਿਲੇਗੀ। ਜੇਕਰ ਖੰਡ ਦੇ ਐੱਮ. ਐੱਸ. ਪੀ. ਵਿਚ 3-4 ਰੁਪਏ ਦਾ ਵਾਧਾ ਕੀਤਾ ਜਾਂਦਾ ਹੈ ਤਾਂ ਮੌਜੂਦਾ ਐਕਸ ਮਿੱਲ ਖੰਡ ਦੀ ਕੀਮਤ 34-35 ਰੁਪਏ ਪ੍ਰਤੀ ਕਿਲੋ ਦੇ ਬਰਾਬਰ ਹੋ ਜਾਵੇਗੀ ਅਤੇ ਇਸ ਨਾਲ ਗਾਹਕਾਂ ਲਈ ਖੰਡ ਦੀ ਪ੍ਰਚੂਨ ਕੀਮਤ 'ਤੇ ਕੋਈ ਅਸਰ ਨਹੀਂ ਪਵੇਗਾ।
ਇਸਮਾ ਨੇ ਕਿਹਾ ਹੈ ਕਿ ਐੱਮ. ਐੱਸ. ਪੀ. ਆਖਰੀ ਵਾਰ ਫਰਵਰੀ 2019 ਵਿਚ ਵਧਾਇਆ ਗਿਆ ਸੀ ਅਤੇ ਇਸ ਨਾਲ ਮਿੱਲਾਂ ਦੀ ਖੰਡ ਵਿਕਰੀ ਤੋਂ ਆਮਦਨੀ ਵਧੀ ਸੀ, ਨਾਲ ਹੀ ਕਿਸਾਨਾਂ ਨੂੰ ਗੰਨਾ ਦੇ ਬਕਾਏ ਦੇਣ ਦੀ ਸਮਰੱਥਾ ਵਿਚ ਵੀ ਵਾਧਾ ਹੋਇਆ ਸੀ। ਇਸ ਨਾਲ ਮਿੱਲਾਂ ਨੂੰ ਬੈਂਕਾਂ ਤੋਂ ਕਾਰਜਸ਼ੀਲ ਪੂੰਜੀ ਪ੍ਰਾਪਤ ਕਰਨ ਵਿਚ ਵੀ ਸਹਾਇਤਾ ਮਿਲੀ ਸੀ। 'ਦੂਜੇ ਸ਼ਬਦਾਂ ਵਿਚ ਜੇਕਰ ਖੰਡ ਦਾ ਐੱਮ. ਐੱਸ. ਪੀ. 31 ਰੁਪਏ ਤੋਂ ਵਧਾ ਕੇ 34-34.5 ਰੁਪਏ ਪ੍ਰਤੀ ਕਿਲੋ ਕੀਤਾ ਜਾਂਦਾ ਹੈ ਤਾਂ ਖੰਡ ਮਿੱਲਾਂ ਨੂੰ ਮੌਜੂਦਾ ਸਟਾਕ ਦੀ ਵਿਕਰੀ ਤੋਂ ਲਗਭਗ 4,800 ਕਰੋੜ ਰੁਪਏ ਦੀ ਵਾਧੂ ਪੂੰਜੀ ਮਿਲੇਗੀ।' ਮਿੱਲਾਂ ਲਈ ਐੱਮ. ਐੱਸ. ਪੀ. ਉਹ ਘੱਟੋ-ਘੱਟ ਕੀਮਤ ਹੈ ਜਿਸ 'ਤੇ ਖੰਡ ਮਿੱਲਾਂ ਨੂੰ ਆਪਣੀ ਖੰਡ ਵੇਚਣੀ ਹੁੰਦੀ ਹੈ।
ਫੇਸਲੈੱਸ ਟੈਕਸ ਮੁਲਾਂਕਣ ਯੋਜਨਾ ਨੂੰ ਚਲਾਉਣਾ ਹੋਇਆ ਔਖਾ, ਸੈਂਟਰ ਨੇ ਵਿਭਾਗ ਦੇ ਅਧਿਕਾਰੀਆਂ ਨੂੰ ਲਿਖੀ ਚਿੱਠੀ
NEXT STORY