ਇਕ ਸਮਾਂ ਸੀ ਜਦੋਂ ਅਰਬਪਤੀ ਮੁਕੇਸ਼ ਅੰਬਾਨੀ ਅਤੇ ਉਨ੍ਹਾਂ ਦੇ ਛੋਟੇ ਭਰਾ ਅਨਿਲ ਅੰਬਾਨੀ ਆਪਣੀ ਮਾਂ ਨਾਲ ਮੁੰਬਈ ਦੇ ਇਕ ਹੀ ਘਰ ’ਚ ਰਹਿੰਦੇ ਸਨ। ਉਸ ਸਮੇਂ ਆਪਣੇ ਪਿਤਾ ਦੇ ਸਾਮਰਾਜ ਨੂੰ ਲੈ ਕੇ ਭਾਰਤੀ ਅਦਾਲਤਾਂ ’ਚ ਲੜੇ ਸਨ।
ਧੀਰੂ ਭਾਈ ਅੰਬਾਨੀ ਦੀ ਮੌਤ 2002 ’ਚ ਬਿਨਾਂ ਵਸੀਅਤ ਦੇ ਹੋ ਗਈ ਅਤੇ ਇਸ ਤਰ੍ਹਾਂ ਦੋਵਾਂ ਭਰਾਵਾਂ ’ਚ ਭਾਈਚਾਰਾ ਖਤਮ ਹੋ ਗਿਆ। 2005 ਦੇ ਪਰਿਵਾਰਕ ਸਮਝੌਤੇ ਦੇ ਹਿੱਸੇ ਦੇ ਤੌਰ ’ਤੇ ਮੁਕੇਸ਼ ਨੇ ਬੰਗਾਲ ਦੀ ਖਾੜੀ ’ਚ ਡੂੰਘੇ ਸਮੁੰਦਰ ਦੇ ਫੀਲਡ ’ਤੇ ਕੰਟਰੋਲ ਹਾਸਲ ਕਰ ਲਿਆ, ਜਿਸ ਨੇ ਹੁਣੇ-ਹੁਣੇ ਗੈਸ ਦਾ ਉਤਪਾਦਨ ਸ਼ੁਰੂ ਕੀਤਾ ਸੀ।
ਪਰ ਸਮਝੌਤੇ ’ਚ ਉਨ੍ਹਾਂ ਨੂੰ ਅਨਿਲ ਦੇ ਤਜਵੀਜ਼ਤ ਬਿਜਲੀ ਪਲਾਂਟ ਨੂੰ 17 ਸਾਲਾਂ ਲਈ ਇਕ ਨਿਸ਼ਚਿਤ ਮੁੱਲ ’ਤੇ ਸਸਤੇ ਫੀਡ ਸਟਾਕ ਦੀ ਸਪਲਾਈ ਦੀ ਵੀ ਲੋੜ ਸੀ। ਉਸ ਸਮਝੌਤੇ ਦਾ ਸਨਮਾਨ ਕਰਨ ਨਾਲ ਵੀ ਿਦੱਲੀ ’ਚ ਬਿਜਲੀ ਦੀ ਕਟੌਤੀ ਖਤਮ ਹੋ ਗਈ ਪਰ ਇਸ ਨੇ ਮੁਕੇਸ਼ ਦੀ ਰਿਲਾਇੰਸ ਇੰਡਸਟਰੀਜ਼ ਨੂੰ ਅਪੰਗ ਕਰ ਿਦੱਤਾ।
ਚੰਗੀ ਕਿਸਮਤ ਨਾਲ ਵੱਡੇ ਭਰਾ ਨੂੰ ਸੁਪਰੀਮ ਕੋਰਟ ’ਚ ਮਈ 2010 ’ਚ ਇਕ ਫੈਸਲਾ ਉਨ੍ਹਾਂ ਦੇ ਪੱਖ ’ਚ ਗਿਆ। ਗੈਸ ਭਾਰਤੀ ਪ੍ਰਭੂਸੱਤਾ ਜਾਇਦਾਦ ਮੰਨੀ ਗਈ ਨਾ ਕਿ ਮੁਕੇਸ਼ ਨੂੰ ਦੇਣ ਲਈ। ਹਫਤੇ ਬਾਅਦ ਭਰਾਵਾਂ ਨੇ ਸਦਭਾਵ ’ਚ ਰਹਿਣ ਲਈ ਸਹਿਮਤੀ ਪ੍ਰਗਟ ਕੀਤੀ ਅਤੇ ਦੂਰਸੰਚਾਰ ਸਮੇਤ ਜਿੱਥੇ ਅਨਿਲ ਨੇ ਇਕ ਸੇਵਾ ਚਲਾਈ, ਉਸ ਦੇ ਵੱਖ-ਵੱਖ ਵਧੇਰੇ ਗੈਰ-ਮੁਕਾਬਲੇਬਾਜ਼ੀ ਸੈਕਸ਼ਨ ਖਤਮ ਹੋ ਗਏ।
ਮੁਕੇਸ਼ ਨੇ ਬਾਜ਼ਾਰ ’ਚ ਐਂਟਰੀ ਕੀਤੀ। ਇਕ ਅਜਿਹਾ ਕਦਮ ਜਿਸ ਨੇ ਉਨ੍ਹਾਂ ਨੂੰ ਆਪਣੇ ਮੌਜੂਦਾ ਸਮੇਂ ’ਚ ਪਹੁੰਚਾ ਦਿੱਤਾ। ਹੁਣ ਉਹ ਬਿਲੀਅਨ ਡਾਲਰਾਂ ਦੀ ਜਾਇਦਾਦ ਨਾਲ ਦੁਨੀਆ ਦੇ 10ਵੇਂ ਸਭ ਤੋਂ ਅਮੀਰ ਟਾਈਕਾਨ ਦੇ ਰੂਪ ’ਚ ਖੜ੍ਹੇ ਹਨ। ਉਦੋਂ ਤੋਂ ਗੈਸ ਦੀ ਖੋਜ ਇਕ ਨਮ ਦਬਾਅ ਸਾਬਤ ਹੋਈ ਅਤੇ ਅਨਿਲ ਦੀਆਂ ਕਈ ਫਰਮਾਂ ਦੀਵਾਲੀਅਾ ਹੋ ਗਈਆਂ। ਇਸ ਲਈ ਇਹ ਪ੍ਰਤੀਕਾਤਮਿਕ ਸੀ ਕਿ ਮੁਕੇਸ਼ ਅੰਬਾਨੀ ਨੇ ਇਸ ਹਫਤੇ ਅਾਪਣੀ ਉੱਤਰਾਧਿਕਾਰ ਯੋਜਨਾ ਨੂੰ ਬਣਾਇਅਾ। ਉਨ੍ਹਾਂ ਨੇ ਆਪਣੀ ਦੂਰਸੰਚਾਰ ਸੇਵਾ ਜੀਓ ਦੇ ਨਾਲ ਸ਼ੁਰੂਆਤ ਕੀਤੀ। ਉਨ੍ਹਾਂ ਦਾ 30 ਸਾਲਾ ਬੇਟਾ ਆਕਾਸ਼ ਭਾਰਤ ਦੇ ਚੋਟੀ ਦੇ ਵਾਇਰਲੈੱਸ ਕਰੀਅਰ ਦੇ ਮੁਖੀ ਦੇ ਰੂਪ ’ਚ ਉਨ੍ਹਾਂ ਦੀ ਥਾਂ ਲਵੇਗਾ।
ਮੁਕੇਸ਼ ਅੰਬਾਨੀ ਨੇ ਪਿਛਲੇ ਦਸੰਬਰ ’ਚ ਮੁਲਾਜ਼ਮਾਂ ਦੇ ਪ੍ਰੋਗਰਾਮ ’ਚ ਇਕ ‘ਮਹੱਤਵਪੂਰਨ ਲੀਡਰਸ਼ਿਪ ਤਬਦੀਲੀ’ ਦੇ ਬਾਰੇ ’ਚ ਗੱਲ ਕਰਨੀ ਸ਼ੁਰੂ ਕੀਤੀ ਪਰ ਇਹ ਕਹਿਣਾ ਔਖਾ ਹੈ ਕਿ ਅੰਤਿਮ ਵਿਵਸਥਾ ਕਿਹੋ ਜਿਹੀ ਦਿਸੇਗੀ।
ਇਸ ਦ੍ਰਿਸ਼ ’ਚ ਉਨ੍ਹਾਂ ਦੀ ਪਤਨੀ ਨੀਤਾ ਅਤੇ ਬੱਚੇ ਰਿਲਾਇੰਸ ਇੰਡਸਟਰੀਜ਼ ’ਚ ਆਪਣੇ ਸ਼ੇਅਰਾਂ ਰਾਹੀਂ ਕੰਟਰੋਲ ਕਰ ਸਕਦੇ ਹਨ। ਉਹ ਜੀਓ ਪਲੇਟਫਾਰਮ, ਰਿਲਾਇੰਸ ਰਿਟੇਲ, ਊਰਜਾ ਕਾਰੋਬਾਰ, ਰਿਲਾਇੰਸ ਓ.2 ਸੀ. ਦੇ ਹਿੱਸੇਦਾਰ ਹੋ ਸਕਦੇ ਹਨ। ਅਜਿਹੀ ਸੰਰਚਨਾ ਬਿਨਾਂ ਕਿਸੇ ਸਮੱਸਿਆ ਦੇ ਨਹੀਂ ਹੋਵੇਗੀ।
ਰਿਲਾਇੰਸ ਕੋਲ ਪੂੰਜੀਗਤ ਲਾਗਤ ਦਾ ਬੜਾ ਵੱਡਾ ਲਾਭ ਹੈ ਕਿਉਂਕਿ ਇਸ ’ਚ ਉੱਚ ਪਰਿਚਾਲਨ ਲਾਭ ਤੇ ਬਹੁਤ ਕੁਝ ਹੈ। ਇਕ ਅਜਿਹੀ ਬੜ੍ਹਤ ਜੋ ਅਗਲੀ ਪੀੜ੍ਹੀ ਲਈ ਬੇਹੱਦ ਮਹੱਤਵਪੂਰਨ ਹੋ ਸਕਦੀ ਹੈ। ਗੂਗਲ ਨੇ ਨਾ ਸਿਰਫ ਜੀਓ ’ਚ ਨਿਵੇਸ਼ ਕੀਤਾ ਸਗੋਂ ਸਸਤੇ ਐਂਡ੍ਰਾਇਡ ਆਧਾਰਿਤ ਫੋਨ ਨਾਲ ਵੀ ਇਸ ਦੀ ਮਦਦ ਕੀਤੀ।
ਫੇਸਬੁੱਕ ਦੀ ਵ੍ਹਟਸਐਪ ਸੇਵਾ ਸਥਾਨਕ ਜੀਓ ਮਾਰਟ ਸਟੋਰ ’ਤੇ ਗਾਹਕਾਂ ਦੇ ਫੋਨ ’ਤੇ ਆਰਡਰ ਅਤੇ ਭੁਗਤਾਨ ਲੈਣ ’ਚ ਮਦਦ ਕਰ ਸਕਦੀ ਹੈ। ਅੰਬਾਨੀ ਪ੍ਰਚੂਨ ਖੇਤਰ ’ਚ ਐਮਾਜ਼ੋਨ ਨਾਲ ਅਤੇ ਆਪਣੇ ਤੇਲ ਕਾਰੋਬਾਰ ਲਈ ‘ਸਾਊਦੀ ਅਰਾਮਕੋ’ ਨਾਲ ਇਸੇ ਤਰ੍ਹਾਂ ਦੇ ਸੌਦੇ ਕਰਨਾ ਚਾਹੁੰਦੇ ਹਨ।
ਹੁਣ ਮੁਕੇਸ਼ ਦੀ ਰਿਲਾਇੰਸ ਇੰਡਸਟਰੀ ਦੀ ਕੀਮਤ 221 ਬਿਲੀਅਨ ਡਾਲਰ ਦੀ ਹੈ। ਅਨਿਲ ਦੇ ਸਮੂਹ ’ਚ ਬਿਜਲੀ ਉਤਪਾਦਨ ਅਤੇ ਵੰਡ ਦੇ ਇਲਾਵਾ ਸਿਰਫ ਉਹੀ ਮੁੱਲ ਬਚਿਆ ਹੈ ਜੋ ਉਨ੍ਹਾਂ ਦੀਆਂ ਕਈ ਫਰਮਾਂ ਖਿਲਾਫ ਦੀਵਾਲੀਆਪਨ ਦੀ ਕਾਰਵਾਈ ਕਰ ਸਕਦਾ ਹੈ।
ਹੁਣ ਲਈ ਅੰਬਾਨੀ ਦੇ ਬੱਚੇ ਮਾਤਰਤਿਵ ਲਈ ਆਪਣਾ ਨਾਂ ਜੋੜਨਾ ਚਾਹੁਣਗੇ ਜਿਸ ਦਾ ਅਰਥ ਹੈ ਕਿ ਉਨ੍ਹਾਂ ਨੂੰ ਸਮੂਹ ਦੀ ਪੂੰਜੀ ਅਤੇ ਵੰਡ ਨੂੰ ਸਵੀਕਾਰ ਕਰਨਾ ਹੋਵੇਗਾ। ਇਹ ਸੰਭਵ ਹੈ ਕਿ ਉਨ੍ਹਾਂ ਦੇ ਪਿਤਾ ਉਨ੍ਹਾਂ ਲਈ ਸਭ ਤੋਂ ਚੰਗਾ ਕਰ ਰਹੇ ਹਨ ਅਤੇ ਉਹ ਵੀ ਆਪਣੇ ਸਮੂਹ ਨੂੰ ਕਮਜ਼ੋਰ ਕੀਤੇ ਬਿਨਾਂ। ਸਹਿਣ ਨਾਲੋਂ ਚੰਗਾ ਬਦਲ ਹੈ।
ਐਂਡੀ ਮੁਖਰਜੀ
ਚੀਨ 'ਚ ਕੋਵਿਡ-19 ਦੇ ਸ਼ਟਡਾਊਨ ਕਾਰਨ ਟੈਸਲਾ ਨੂੰ ਝਟਕਾ, ਡਿਲੀਵਰੀ ਘਟੀ
NEXT STORY