ਨਵੀਂ ਦਿੱਲੀ (ਇੰਟ.) – ਰਿਲਾਇੰਸ ਇੰਡਸਟ੍ਰੀਜ਼ ਦੇ ਚੇਅਰਮੈਨ ਅਤੇ ਅਰਬਪਤੀ ਮੁਕੇਸ਼ ਅੰਬਾਨੀ ਨੇ ਦੁਬਈ ’ਚ ਹੁਣ ਤੱਕ ਦੀ ਸਭ ਤੋਂ ਮਹਿੰਗੀ ਪ੍ਰਾਪਰਟੀ ਖਰੀਦੀ ਹੈ। ਬਲੂਮਬਰਗ ਦੀ ਇਕ ਰਿਪੋਰਟ ਮੁਤਾਬਕ ਮੁਕੇਸ਼ ਅੰਬਾਨੀ ਨੇ ਪਿਛਲੇ ਹਫਤੇ ਕੁਵੈਤੀ ਟਾਈਕੂਨ ਮੁਹੰਮਦ ਅਲਸ਼ਾਇਆ ਦੇ ਪਰਿਵਾਰ ਤੋਂ ਲਗਭਗ 163 ਮਿਲੀਅਨ ਡਾਲਰ ’ਚ ਪਾਮ ਜੁਮੇਰਾਹ ਹਵੇਲੀ ਖਰੀਦੀ ਹੈ।
ਦੁਬਈ ਜ਼ਮੀਨ ਵਿਭਾਗ ਨੇ ਖਰੀਦਦਾਰ ਦੀ ਪਛਾਣ ਦਾ ਖੁਲਾਸਾ ਕੀਤੇ ਬਿਨਾਂ ਡੀਲ ਦੀ ਜਾਣਕਾਰੀ ਦਿੱਤੀ ਹੈ। ਰਿਲਾਇੰਸ ਅਤੇ ਅਲਸ਼ਾਇਆ ਦੇ ਪ੍ਰਤੀਨਿਧੀਆਂ ਵਲੋਂ ਅਧਿਕਾਰਕ ਤੌਰ ’ਤੇ ਬਿਆਨ ਨਹੀਂ ਆਇਆ ਹੈ। ਦੱਸ ਦਈਏ ਕਿ ਕੁਵੈਤ ਦੇ ਦਿੱਗਜ਼ ਕਾਰੋਬਾਰੀ ਅਲਸ਼ਾਇਆ ਸਮੂਹ ਕੋਲ ਸਟਾਰਬਕਸ, ਐੱਚ. ਐਂਡ ਐੱਮ. ਅਤੇ ਵਿਕਟੋਰੀਆ ਸੀਕ੍ਰੇਟ ਸਮੇਤ ਪ੍ਰਚੂਨ ਬ੍ਰਾਂਡਾਂ ਦੀ ਸਥਾਨਕ ਫ੍ਰੈਂਚਾਇਜੀ ਹੈ।
ਉੱਥੇ ਹੀ ਮੁਕੇਸ਼ ਅੰਬਾਨੀ ਭਾਰਤ ਦੀ ਸਭ ਤੋਂ ਵੱਡੀ ਕੰਪਨੀ ਰਿਲਾਇੰਸ ਇੰਡਸਟ੍ਰੀਜ਼ ਲਿਮਟਿਡ ਦੇ ਚੇਅਰਮੈਨ ਹਨ ਅਤੇ ਉਨ੍ਹਾਂ ਦੀ ਕੁੱਲ ਜਾਇਦਾਦ 84 ਅਰਬ ਡਾਲਰ ਹੈ। ਉਹ ਏਸ਼ੀਆ ਦੇ ਅਰਬਪਤੀਆਂ ਦੀ ਸੂਚੀ ’ਚ ਦੂਜੇ ਸਥਾਨ ’ਤੇ ਹਨ।
ਬਲੂਮਬਰਗ ਦੀ ਰਿਪੋਰਟ ’ਚ ਕਿਹਾ ਗਿਆ ਹੈ ਕਿ ਦੁਬਈ ’ਚ ਅੰਬਾਨੀ ਦੀ ਨਵੀਂ ਅੰਬਾਨੀ ਦੀ ਨਵੀਂ ਹਵੇਲੀ ਇਸ ਸਾਲ ਦੀ ਸ਼ੁਰੂਆਤ ’ਚ ਖਰੀਦੇ ਗਏ 80 ਮਿਲੀਅਨ ਡਾਲਰ ਦੇ ਘਰ ਤੋਂ ਥੋੜੀ ਦੂਰ ਹੈ। ਦੱਸ ਦੇਈਏ ਕਿ ਰਿਲਾਇੰਸ ਨੇ ਵੱਕਾਰੀ ਯੂ.ਕੇ. ਕੰਟਰੀ ਕਲੱਬ ਨੇ ਪਿਛਲੇ ਸਾਲ ਸਟੋਕ ਪਾਰਕ ਨੂੰ ਖਰੀਦਣ ਲਈ 79 ਮਿਲੀਅਨ ਡਾਲਰ ਖਰਚ ਕੀਤੇ ਸਨ। ਉੱਥੇ ਮੁਕੇਸ਼ ਅੰਬਾਨੀ ਨਿਊਯਾਰਕ ’ਚ ਵੀ ਇਕ ਜਾਇਦਾਦ ਦੀ ਭਾਲ ਕਰ ਰਹੇ ਹਾਂ।
ਗੌਤਮ ਅਡਾਨੀ ਬਣੇ ਭਾਰਤ ਦੇ ਸਭ ਤੋਂ ਅਮੀਰ ਸ਼ਖ਼ਸ, ਜਾਣੋ ਦੇਸ਼ ਦੇ ਹੋਰ ਅਮੀਰ ਵਿਅਕਤੀਆਂ ਬਾਰੇ
NEXT STORY