ਨਵੀਂ ਦਿੱਲੀ (ਇੰਟ.) - ਭਾਰਤ ਦੇ ਦਿੱਗਜ਼ ਕਾਰੋਬਾਰੀ ਮੁਕੇਸ਼ ਅੰਬਾਨੀ ਰਿਟੇਲ ਕਾਰੋਬਾਰ ’ਚ ਵੱਡਾ ਧਮਾਕਾ ਕਰਨ ਦੀ ਤਿਆਰੀ ਕਰ ਰਹੇ ਹਨ। ਰਿਲਾਇੰਸ ਇੰਡਸਟ੍ਰੀਜ਼ ਦੇ ਮੁਖੀ ਨੇ ਚੀਨ ਦੀ ਕੰਪਨੀ ਸ਼ੀਨ ਨਾਲ ਲਾਈਸੈਂਸ ਐਗਰੀਮੈਂਟ ਸਾਈਨ ਕੀਤਾ ਹੈ। ਇਸ ਸਮਝੌਤੇ ਦੇ ਤਹਿਤ ਚੀਨ ਦੀ ਆਨਲਾਈਨ ਫਾਸਟ ਫੈਸ਼ਨ ਰਿਟੇਲਰ ਕੰਪਨੀ ਸ਼ੀਨ ਆਪਣੀ ਤਕਨੀਕ ਸਾਂਝੀ ਕਰੇਗੀ। ਸ਼ੀਨ ਕੰਪਨੀ ਦਾ ਸਮਝੌਤਾ ਮੁਕੇਸ਼ ਅੰਬਾਨੀ ਦੀ ਰਿਲਾਇੰਸ ਰਿਟੇਲ ਵੈਂਚਰਸ ਲਿਮਟਿਡ ਨਾਲ ਹੋਇਆ ਹੈ। ਇਸ ਸਮਝੌਤੇ ਦੇ ਤਹਿਤ ਚੀਨ ਦੀ ਇਹ ਕੰਪਨੀ ਭਾਰਤ ’ਚ ਆਪਣੇ ਕਦਮ ਰੱਖਣ ਜਾ ਰਹੀ ਹੈ। ਜਾਣਕਾਰੀ ਮੁਤਾਬਕ ਮੁਕੇਸ਼ ਅੰਬਾਨੀ ਦੀ ਰਿਲਾਇੰਸ ਰਿਟੇਲ ਵੈਂਚਰਸ ਲਿਮਟਿਡ ਭਾਰਤ ਦੇ ਗਾਹਕਾਂ ਲਈ ਵੱਖ ਤੋਂ ਸ਼ੀਨ ਇੰਡੀਆ.ਇਨ ਨਾਂ ਨਾਲ ਐਪ ਸ਼ੁਰੂ ਕਰੇਗੀ।
ਇਹ ਵੀ ਪੜ੍ਹੋ : 2000 ਦੇ ਨੋਟ ਜਮ੍ਹਾ ਕਰਵਾਉਣ ਤੋਂ ਪਹਿਲਾਂ ਜ਼ਰੂਰ ਪੜ੍ਹੋ ਇਹ ਖ਼ਬਰ, ਨਹੀਂ ਤਾਂ ਆ ਸਕਦੈ ਇਨਕਮ ਟੈਕਸ ਦਾ ਨੋਟਿਸ
ਭਾਰਤ ’ਚ ਕਰ ਦਿੱਤਾ ਗਿਆ ਸੀ ਬੈਨ
ਦੱਸ ਦੇਈਏ ਕਿ ਚੀਨ ਦੀ ਸ਼ੀਨ ਕੰਪਨੀ ਨੂੰ ਭਾਰਤ ਸਰਕਾਰ ਨੇ ਸਰਹੱਦ ’ਤੇ ਤਨਾਅ ਤੋਂ ਬਾਅਦ ਜੂਨ 2020 ਨੂੰ ਬੈਨ ਕਰ ਦਿੱਤਾ ਸੀ। ਹੁਣ ਰਿਲਾਇੰਸ ਰਿਟੇਲ ਨਾਲ ਸਾਂਝੇਦਾਰੀ ਦੇ ਨਾਲ ਸ਼ੀਨ ਮੁੜ ਭਾਰਤ ’ਚ ਕੰਮਕਾਜ ਸ਼ੁਰੂ ਕਰਨ ਜਾ ਰਹੀ ਹੈ। ਦੋਵੇਂ ਕੰਪਨੀਆਂ ਦਰਮਿਆਨ ਹੋਏ ਸਮਝੌਤੇ ਮੁਤਾਬਕ ਸ਼ੀਨ ਰਿਲਾਇੰਸ ਰਿਟੇਲ ਦੀ ਸੋਰਸਿੰਗ ਸਮਰੱਥਾ, ਵੇਅਰਹਾਊਸਿੰਗ ਐਂਡ ਲਾਜਿਸਟਿਕਸ ਇੰਫ੍ਰਾਸਟ੍ਰਕਚਰ ਦਾ ਇਸਤੇਮਾਲ ਕਰ ਸਕਦੀ ਹੈ। ਰਿਲਾਇੰਸ ਰਿਟੇਲ ਦੇ ਆਨਲਾਈਨ ਅਤੇ ਆਫਲਾਈਨ ਸਟੋਰ ਦੇ ਸ਼ਾਨਦਾਰ ਪੋਰਟਫੋਲੀਓ ਦਾ ਵੀ ਸ਼ੀਨ ਨੂੰ ਫ਼ਾਇਦਾ ਮਿਲਣ ਵਾਲਾ ਹੈ। ਸ਼ੀਨ ਸਸਤੀਆਂ ਕੀਮਤਾਂ ’ਤੇ ਟ੍ਰੈਂਡਿੰਗ ਅਤੇ ਸਟਾਈਲਿਸ਼ ਕੱਪੜੇ ਮੁਹੱਈਆ ਕਰਵਾਉਂਦੀ ਹੈ। ਇਸ ਕਾਰਣ ਇਹ ਔਰਤਾਂ ਦਰਮਿਆਨ ਕਾਫ਼ੀ ਫੇਮਸ ਹੈ।
DLF ਦੇ ਰਾਜੀਵ ਸਿੰਘ ਬਣੇ ਸਭ ਤੋਂ ਅਮੀਰ ਭਾਰਤੀ ਰੀਅਲ ਅਸਟੇਟ ਕਾਰੋਬਾਰੀ, ਜਾਣੋ ਸੂਚੀ 'ਚ ਸ਼ਾਮਲ ਹੋਰ ਮੈਂਬਰਾਂ ਬਾਰੇ
NEXT STORY