ਮੋਗਾ (ਕਸ਼ਿਸ਼) : ਮੋਗਾ ਦੇ ਬੇਦੀ ਨਗਰ ਵਿਚ ਵਿਆਹ ਵਾਲੇ ਘਰ ਵਿਚ ਧਮਾਕਾ ਹੋਣ ਕਾਰਣ ਸਨਸਨੀ ਫੈਲ ਗਈ। ਇਸ ਧਮਾਕੇ ਵਿਚ ਇਕ ਨੌਜਵਾਨ ਬੁਰੀ ਤਰ੍ਹਾਂ ਝੁਲਸ ਗਿਆ, ਜਿਸ ਨੂੰ ਇਲਾਜ ਲਈ ਹਸਪਤਾਲ ਦਾਖਲ ਕਰਵਾਇਆ ਗਿਆ ਹੈ। ਧਮਾਕੇ ਤੋਂ ਬਾਅਦ ਦਹਿਸ਼ਤ ਦਾ ਮਾਹੌਲ ਹੈ। ਮਿਲੀ ਜਾਣਕਾਰੀ ਅਨੁਸਾਰ ਇਹ ਬਲਾਸਟ 66 ਕੇਵੀ ਤਾਰਾਂ ਕਾਰਨ ਹੋਇਆ। ਜਾਂਚ ਅਧਿਕਾਰੀ ਨੇ ਦੱਸਿਆ ਕਿ ਮੁਹੱਲੇ ਵਿਚ ਕਿਸੇ ਘਰ ਵਿਆਹ ਦੇ ਚੱਲਦੇ ਅਖੰਡ ਪਾਠ ਸਾਹਿਬ ਰੱਖਿਆ ਹੋਇਆ ਸੀ। ਇਸ ਕਾਰਣ ਟੈਂਟ ਵਾਲੇ ਵੱਲੋਂ ਲੜੀਆਂ ਲਗਾਈਆਂ ਜਾ ਰਹੀਆਂ ਸਨ।
ਇਹ ਵੀ ਪੜ੍ਹੋ : ਨਵਾਂਸ਼ਹਿਰ ਜ਼ਿਲ੍ਹੇ 'ਚ 31 ਜਨਵਰੀ ਨੂੰ ਅੱਧੇ ਦਿਨ ਦੀ ਛੁੱਟੀ ਦਾ ਐਲਾਨ, ਸਕੂਲ, ਕਾਲਜ ਰਹਿਣਗੇ ਬੰਦ
ਉਨ੍ਹਾਂ ਦੱਸਿਆ ਕਿ 66ਕੇਵੀ ਤਾਰਾਂ ਨੀਵੀਆਂ ਹੋਣ ਕਾਰਣ ਇਕ ਤਾਰ 66 ਕੇ. ਵੀ. ਤਾਰ ਨਾਲ ਟੱਚ ਹੋ ਗਈ, ਜਿਸ ਕਾਰਣ ਜ਼ੋਰਦਾਰ ਧਮਾਕਾ ਹੋ ਗਿਆ। ਇਸ ਧਮਾਕੇ ਦੌਰਾਨ ਟੈਂਟ ਨੂੰ ਵੀ ਅੱਗ ਲੱਗ ਗਈ ਅਤੇ ਨੌਜਵਾਨ ਵੀ ਅੱਗ ਦੀ ਲਪੇਟ ਵਿਚ ਆ ਗਿਆ। ਜਿਸ ਨੂੰ ਤੁਰੰਤ ਹਸਪਤਾਲ ਦਾਖਲ ਕਰਵਾਇਆ ਗਿਆ। ਉਨ੍ਹਾਂ ਕਿਹਾ ਕਿ 66ਕੇ. ਵੀ. ਤਾਰਾਂ ਕਾਫੀ ਨੀਵੀਆਂ ਹਨ, ਜਿਸ ਕਾਰਣ ਇਥੇ ਪਹਿਲਾਂ ਵੀ ਹਾਦਸੇ ਹੋ ਚੁੱਕੇ ਹਨ। ਇਸ ਮੌਕੇ ਮੁਹੱਲਾ ਵਾਸੀਆਂ ਨੇ ਦੱਸਿਆ ਕਿ 2023 ਵਿਚ ਵੀ ਇਸੇ ਤਰ੍ਹਾਂ ਦਾ ਧਮਾਕਾ ਹੋਇਆ ਸੀ ਜਿਸ ਵਿਚ ਕਈ ਘਰਾਂ ਦਾ ਬਿਜਲੀ ਦਾ ਸਮਾਨ ਸੜ ਗਿਆ ਸੀ ਅਤੇ ਇਕ ਨੌਜਵਾਨ ਦੀ ਜਾਨ ਵੀ ਚਲੀ ਗਈ ਸੀ ਪਰ ਇਸ ਦੇ ਬਾਵਜੂਦ ਵਿਭਾਗ ਨੇ ਸਬਕ ਨਹੀਂ ਲਿਆ।
ਇਹ ਵੀ ਪੜ੍ਹੋ : ਪੰਜਾਬ 'ਚ ਸਕੂਲ ਬੱਸ ਨਾਲ ਵਾਪਰ ਗਿਆ ਵੱਡਾ ਹਾਦਸਾ, ਪਿਆ ਚੀਕ-ਚਿਹਾੜਾ
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e
ਬਿਨਾਂ ਦੱਸੇ ਗਾਹਕ ਦਾ ਖ਼ਾਤਾ ਬਲਾਕ ਕਰਨ 'ਤੇ ਬੈਂਕ ਨੂੰ 10,000 ਰੁਪਏ ਦਾ ਹਰਜਾਨਾ
NEXT STORY