ਨਿਊਯਾਰਕ—ਪੈਪਸਿਕੋ ਦੀ ਸਾਬਕਾ ਮੁੱਖ ਕਾਰਜਕਾਰੀ ਅਧਿਕਾਰੀ (ਸੀ.ਈ.ਓ.) ਇੰਦਰਾ ਨੂਈ ਨੇ ਕਿਹਾ ਕਿ ਜੇਕਰ ਉਹ ਰਾਜਨੀਤੀ 'ਚ ਉਤਰਦੀ ਹੈ ਤਾਂ ਇਹ ਤੀਜੇ ਵਿਸ਼ਵ ਯੁੱਧ ਦਾ ਕਾਰਨ ਹੋਵੇਗਾ ਕਿਉਂਕਿ ਉਹ ਬਹੁਤ ਹੀ ਬੇਬਾਕੀ ਨਾਲ ਆਪਣੀ ਗੱਲ ਰੱਖਦੀ ਹੈ। ਗੈਰ-ਲਾਭਕਾਰੀ ਸੰਸਥਾ ਏਸ਼ੀਆ ਸੋਸਾਇਟੀ ਨੇ 62 ਸਾਲਾਂ ਨੂਈ ਨੂੰ ਮੰਗਲਵਾਰ ਨੂੰ 'ਗੇਮ ਚੇਂਜਰ ਆਫ ਦਿਨ ਈਅਰ ਐਵਾਰਡ' ਨਾਲ ਨਵਾਜ਼ਿਆ। ਪੈਪਸਿਕੋ ਦੇ ਸੀ.ਈ.ਓ. ਦਾ ਅਹੁਦਾ ਛੱਡਣ ਦੇ ਬਾਅਦ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਦੇ ਮੰਤਰੀ ਮੰਡਲ 'ਚ ਸ਼ਾਮਲ ਹੋਣ ਦੇ ਸਵਾਲ 'ਤੇ ਨੂਈ ਨੇ ਕਿਹਾ ਕਿ ਮੇਰਾ ਅਤੇ ਰਾਜਨੀਤੀ ਦਾ ਕੋਈ ਮੇਲ-ਜੋਲ ਨਹੀਂ ਹੈ। ਮੈਂ ਬਹੁਤ ਹੀ ਬੇਬਾਕ ਹਾਂ, ਮੈਂ ਕੂਟਨੀਤਿਕ ਨਹੀਂ ਹਾਂ। ਇਥੇ ਤੱਕ ਕੀ ਮੈਂ ਕੂਟਨੀਤੀ ਵੀ ਨਹÎੀਂ ਜਾਣਦੀ ਹਾਂ। ਮੈਂ ਤੀਜੇ ਵਿਸ਼ਵ ਯੁੱਧ ਦਾ ਕਾਰਨ ਹੋ ਸਕਦੀ ਹਾਂ। ਮੈਂ ਅਜਿਹਾ ਨਹੀਂ ਕਰਾਂਗੀ। ਇੰਦਰਾ ਨੂਈ ਨੇ ਦੋ ਅਕਤੂਬਰ ਨੂੰ ਪੈਪਸਿਕੋ ਦੀ ਸੀ.ਈ.ਓ. ਦਾ ਅਹੁਦਾ ਛੱਡ ਦਿੱਤਾ ਸੀ। ਇਸ ਦੇ ਬਾਅਦ ਰੇਮਨ ਲਗੁਆਰਤਾ ਨੂੰ ਨਵੀਂ ਸੀ.ਈ.ਓ. ਬਣਾਇਆ ਗਿਆ ਹੈ। ਨੂਈ 2019 ਤੱਕ ਕੰਪਨੀ ਦੀ ਚੇਅਰਮੈਨ ਬਣੀ ਰਹੇਗੀ। ਨੂਈ ਨੇ ਪਿਛਲੇ 40 ਸਾਲ ਤੋਂ ਇਕ ਦਿਨ 'ਚ 18 ਤੋਂ 20 ਘੰਟੇ ਕੰਮ ਕਰਨ ਦੇ ਬਾਅਦ ਹੁਣ ਆਰਾਮ ਕਰਨ ਦਾ ਫੈਸਲਾ ਕੀਤਾ ਹੈ। ਉਨ੍ਹਾਂ ਨੇ ਕਿਹਾ ਕਿ ਹੁਣ ਮੈਂ ਅਸਤੀਫਾ ਦੇਣ ਦਾ ਫੈਸਲਾ ਕੀਤਾ ਤਾਂ ਮੈਂ ਸੋਚਦੀ ਸੀ ਕਿ ਉਹ ਬਹੁਤ ਔਖਾ ਹੋਵੇਗਾ। ਸਵੇਰੇ 4 ਵਜੇ ਉਠਣਾ ਅਤੇ ਕੰਮ ਲਈ ਦੌੜਨਾ, ਦਿਨ 'ਚ 18-20 ਘੰਟੇ ਕੰਮ ਕਰਨਾ। ਇਸ ਤੋਂ ਇਲਾਵਾ ਮੈਂ ਪਿਛਲੇ 40 ਸਾਲਾਂ 'ਚ ਕੁੱਝ ਨਹੀਂ ਕੀਤਾ ਹੈ। ਉਨ੍ਹਾਂ ਨੇ ਕਿਹਾ ਕਿ ਅਸਤੀਫਾ ਦੇਣ ਤੋਂ ਬਾਅਦ ਮੈਂ ਮਹਿਸੂਸ ਕੀਤਾ ਕਿ ਕੰਮ ਤੋਂ ਇਲਾਵਾ ਵੀ ਜ਼ਿੰਦਗੀ 'ਚ ਬਹੁਤ ਕੁਝ ਹੈ।
ਇਸ ਤਿਉਹਾਰੀ ਸੀਜ਼ਨ 'ਚ ਈ-ਕਾਮਰਸ ਕੰਪਨੀਆਂ ਨੂੰ ਟੱਕਰ ਦੇਣ ਦੀ ਤਿਆਰੀ 'ਚ ਰਿਟੇਲਰ
NEXT STORY