ਨਵੀਂ ਦਿੱਲੀ — ਤਿਉਹਾਰੀ ਮੌਸਮ 'ਚ ਬਹੁਤ ਸਾਰੇ ਬ੍ਰਾਂਡ ਅਤੇ ਰਿਟੇਲਰ ਆਪਣੇ ਉਤਪਾਦਾਂ 'ਤੇ 40 ਤੋਂ 60 ਫੀਸਦੀ ਦੀ ਛੋਟ ਦੇ ਰਹੇ ਹਨ। ਕੁਝ ਮਾਮਲਿਆਂ ਨੂੰ ਤਾਂ ਗਾਹਕਾਂ ਨੂੰ ਸਟੋਰ ਤੱਕ ਖਿੱਚਣ ਲਈ ਉਤਸ਼ਾਹੀ ਪੇਸ਼ਕਸ਼ਾਂ ਅਤੇ ਮੁਫਤ ਤੋਹਫੇ ਦੇਣ ਦਾ ਵਾਅਦਾ ਕੀਤਾ ਜਾ ਰਿਹਾ ਹੈ। ਰਿਟੇਲਰ ਵੀ ਐਮਾਜ਼ੋਨ ਅਤੇ ਫਲਿੱਪਕਾਰਟ ਨੂੰ ਟੱਕਰ ਦੇਣ ਲਈ ਪੂਰੀ ਤਰ੍ਹਾਂ ਨਾਲ ਤਿਆਰ ਹਨ।
ਦੂਜੇ ਪਾਸੇ ਦੋਵੇਂ ਦਿੱਗਜ ਈ-ਕਾਮਰਸ ਕੰਪਨੀਆਂ ਵੀ ਆਪਣੀ ਸਾਲਾਨਾ ਤਿਉਹਾਰੀ ਵਿਕਰੀ ਬੁੱਧਵਾਰ ਤੋਂ ਸ਼ੁਰੂ ਕਰ ਰਹੀਆਂ ਹਨ। ਪਰ ਇਸ ਵਾਰ ਉਨ੍ਹਾਂ ਦਾ ਰਸਤਾ ਅਸਾਨ ਨਹੀਂ ਹੈ ਕਿਉਂਕਿ ਰਿਟੇਲਰਾਂ ਨੇ ਉਨ੍ਹਾਂ ਨੂੰ ਟੱਕਰ ਦੇਣ ਲਈ ਪੂਰੀ ਤਿਆਰੀ ਕਰ ਲਈ ਹੈ। ਕਈ ਰਿਟੇਲਰਾਂ ਨੇ ਦੱਸਿਆ ਕਿ ਉਨ੍ਹਾਂ ਨੂੰ 20 ਤੋਂ 30 ਫੀਸਦੀ ਤੱਕ ਦੀ ਜ਼ਿਆਦਾ ਵਿਕਰੀ ਹੋਣ ਦੀ ਉਮੀਦ ਹੈ ਕਿਉਂਕਿ ਪਿਛਲੀ ਵਾਰ ਦੇ ਮੁਕਾਬਲੇ ਇਸ ਵਾਰ ਘੱਟ ਈ-ਕਾਮਰਸ ਕੰਪਨੀਆਂ ਮੈਦਾਨ ਵਿਚ ਹਨ।
ਫਿਊਚਰ ਗਰੁੱਪ ਦੇ ਮੁੱਖ ਕਾਰਜਕਾਰੀ ਕਿਸ਼ੋਰ ਬਿਆਣੀ ਨੇ ਕਿਹਾ,'ਆਨ ਲਾਈਨ ਵਿਕਰੀ ਦੀ ਹਵਾ ਨਿਕਲ ਚੁੱਕੀ ਹੈ ਅਤੇ ਆਫ ਲਾਈਨ ਕੰਪਨੀਆਂ ਉਪਭੋਗਤਾਵਾਂ ਦੀ ਪਸੰਦ ਨੂੰ ਚੰਗੀ ਤਰ੍ਹਾਂ ਜਾਣਦੇ ਹਨ। ਅਸੀਂ ਤਿਉਹਾਰੀ ਮੌਸਮ ਲਈ ਖੇਤਰ ਦੇ ਹਿਸਾਬ ਨਾਲ ਰਣਨੀਤੀ ਬਣਾਈ ਹੈ ਅਤੇ ਦੁਰਗਾ ਪੂਜਾ ਦੇ ਆਸਪਾਸ ਜ਼ੋਰਦਾਰ ਵਿਕਰੀ ਦੀ ਯੋਜਨਾ ਹੈ। ਇਸ ਨੂੰ ਨੌਰਾਤਿਆਂ, ਦਸ਼ਹਿਰੇ ਅਤੇ ਦਿਵਾਲੀ ਤੱਕ ਵਧਾਇਆ ਜਾਵੇਗਾ।
ਫਿਊਚਰ ਗਰੁੱਪ ਕੰਪਨੀ ਵਲੋਂ ਮਿਲਣ ਵਾਲੀ ਖਾਸ ਛੋਟ
- ਡੈਨਿਮ 'ਤੇ 57 ਫੀਸਦੀ ਦੀ ਛੋਟ
- ਫੁੱਟਵਿਅਰ 'ਤੇ 60 ਫੀਸਦੀ ਦੀ ਛੋਟ
- ਇਲੈਕਟ੍ਰਾਨਿਕਸ ਉਪਕਰਣ 'ਤੇ 20 ਫੀਸਦੀ ਤੱਕ ਦੀ ਛੋਟ
- ਫੂਡ ਬਜ਼ਾਰ ਅਤੇ ਫੈਸ਼ਨ ਸੈਕਸ਼ਨ 'ਚ 2,000 ਰੁਪਏ ਤੋਂ ਵਧ ਦੀ ਖਰੀਦ 'ਤੇ 10 ਫੀਸਦੀ ਤੱਕ ਦੀ ਛੋਟ
- ਟਾਟਾ ਸਮੂਹ ਦੇ ਕ੍ਰੋਮਾ ਵਰਗੇ ਰਿਟੇਲਰਾਂ ਦਾ ਕਹਿਣਾ ਹੈ ਕਿ ਆਨ ਲਾਈਨ ਵਿਕਰੀ ਉਨ੍ਹਾਂ ਲਈ ਵਰਦਾਨ ਦੀ ਤਰ੍ਹਾਂ ਹੈ ਕਿਉਂਕਿ ਇਸ ਨਾਲ ਸਟੋਰਾਂ ਵਿਚ ਵਿਕਰੀ ਵਧਣ 'ਚ ਸਹਾਇਤਾ ਮਿਲਦੀ ਹੈ।
ਆਫ ਲਾਈਨ ਸਟੋਰਾਂ ਦਾ ਕਹਿਣਾ ਹੈ ਕਿ ਈ-ਕਾਮਰਸ ਕੰਪਨੀਆਂ ਜ਼ਿਆਦਾਤਰ ਉਨ੍ਹਾਂ ਉਤਪਾਦਾਂ 'ਚੇ ਭਾਰੀ ਛੋਟ ਦਿੰਦੀਆਂ ਹਨ ਜਿੰਨ੍ਹਾਂ ਦੀ ਮਿਆਦ ਖਤਮ ਹੋਣ ਵਾਲੀ ਹੁੰਦੀ ਹੈ। ਨਵੇਂ ਗੈਜੇਟ ਇਸ ਦਾਇਰੇ ਵਿਚ ਨਹੀਂ ਆਉਂਦੇ।
ਟਾਟਾ ਟਿਗੋਰ ਦਾ ਨਵਾਂ ਵਰਜਨ ਭਾਰਤ ’ਚ ਲਾਂਚ, ਸ਼ੁਰੂਆਤੀ ਕੀਮਤ 5.20 ਲੱਖ ਰੁਪਏ
NEXT STORY