ਨਵੀਂ ਦਿੱਲੀ — ਦੇਸ਼ ਦੀ ਬਜਟ ਏਅਰਲਾਈਨ ਹਵਾਈ ਸੇਵਾ ਕੰਪਨੀ ਜੈੱਟ ਏਅਰਵੇਜ਼ ਤੋਂ ਜਲਦੀ ਹੀ ਇਸ ਦੇ ਬਾਨੀ-ਪ੍ਰਮੋਟਰ ਨਰੇਸ਼ ਗੋਇਲ ਦਾ ਕੰਟਰੋਲ ਖਤਮ ਹੋਣ ਵਾਲਾ ਹੈ। ਕੰਪਨੀ ਦੇ ਬੋਰਡ ਨੇ ਬੈਂਕਾਂ ਦੇ ਸਮੂਹ ਦੇ ਸਭ ਤੋਂ ਵੱਡੇ ਮੂਵਰ ਬਣਨ ਦੀ ਇਜਾਜ਼ਤ ਦੇਣ ਵਾਲੇ ਪ੍ਰਸਤਾਵ ਨੂੰ ਮਨਜ਼ੂਰੀ ਦੇ ਦਿੱਤੀ ਹੈ। ਇਸ ਪ੍ਰਸਤਾਵ 'ਤੇ ਅਮਲ ਤੋਂ ਬਾਅਦ ਕੰਪਨੀ 'ਚ ਗੋਇਲ ਦੀ ਹਿੱਸੇਦਾਰੀ 51 ਫੀਸਦੀ ਤੋਂ ਘੱਟ ਹੋ ਕੇ 20 ਫੀਸਦੀ 'ਤੇ ਆ ਸਕਦੀ ਹੈ। ਇਸ ਤੋਂ ਇਲਾਵਾ ਬੋਰਡ ਦੀ ਮਨਜ਼ੂਰੀ ਵਾਲੇ ਪ੍ਰਸਤਾਵ ਅਨੁਸਾਰ ਏਤਿਹਾਦ ਵੀ ਆਪਣੀ ਹਿੱਸੇਦਾਰੀ ਵਧਾ ਕੇ 25 ਫੀਸਦੀ ਤੋਂ ਜ਼ਿਆਦਾ ਕਰ ਸਕਦੀ ਹੈ।
ਸਭ ਤੋਂ ਵੱਡੇ ਸ਼ੇਅਰਧਾਰਕ ਬਣ ਜਾਣਗੇ ਬੈਂਕ
ਜੈੱਟ ਬੋਰਡ ਵਲੋਂ ਵੀਰਵਾਰ ਨੂੰ ਜਾਰੀ ਬਿਆਨ ਅਨੁਸਾਰ ਸਟੇਟ ਬੈਂਕ ਦੀ ਅਗਵਾਈ ਵਾਲੇ ਬੈਂਕਾਂ ਦੇ ਸਮੂਹ ਨੇ ਆਪਣੇ ਕਰਜ਼ੇ ਦਾ ਇਕ ਹਿੱਸਾ ਇਕਵਿਟੀ ਵਿਚ ਬਦਲ ਕੇ ਸਭ ਤੋਂ ਵੱਡੇ ਸ਼ੇਅਰਧਾਰਕ ਬਣਨ ਦਾ ਪ੍ਰਸਤਾਵ ਦਿੱਤਾ ਸੀ। ਕੰਪਨੀ ਬੋਰਡ ਦੇ ਬਿਆਨ ਅਨੁਸਾਰ ਉਸਨੇ ਬੈਂਕਾਂ ਦੇ ਪ੍ਰਸਤਾਵ ਨੂੰ ਮਨਜ਼ੂਰੀ ਦੇ ਦਿੱਤੀ ਹੈ। ਹੁਣ ਇਸ ਪ੍ਰਸਤਾਵ ਨੂੰ ਜੈੱਟ ਦੇ ਸ਼ੇਅਰਧਾਰਕਾਂ ਦੀ ਮਨਜ਼ੂਰੀ ਮਿਲਣਾ ਜ਼ਰੂਰੀ ਹੈ। 21 ਫਰਵਰੀ ਨੂੰ ਹੋਣ ਵਾਲੀ ਸ਼ੇਅਰਧਾਰਕਾਂ ਦੀ ਬੈਠਕ ਵਿਚ ਬੈਂਕਾਂ ਦੇ ਪ੍ਰਸਤਾਵ ਨੂੰ ਮਨਜ਼ੂਰੀ ਮਿਲ ਜਾਂਦੀ ਹੈ ਤਾਂ ਬੈਂਕ ਕੰਪਨੀ ਦੇ ਸਭ ਤੋਂ ਵੱਡੇ ਸ਼ੇਅਰ ਧਾਰਕ ਬਣ ਜਾਣਗੇ।
ਜੈੱਟ 'ਤੇ ਬੈਂਕਾਂ ਦਾ 8500 ਕਰੋੜ ਦਾ ਕਰਜ਼ਾ
ਕੰਪਨੀ ਬੋਰਡ ਦੇ ਬਿਆਨ ਅਨੁਸਾਰ ਬੈਂਕਾਂ ਦੇ ਰਿਜ਼ਾਲਿਊਸ਼ਨ ਪਲਾਨ ਤੋਂ 8500 ਕਰੋੜ ਰੁਪਏ ਦੀ ਫੰਡਿੰਗ ਦਾ ਗੈਪ ਪੂਰਾ ਹੋਵੇਗਾ। ਇਸ ਨੂੰ ਇਕੁਇਟੀ ਇਨਫਿਊਜ਼ਨ, ਕਰਜ਼ ਪੁਨਰਗਠਨ, ਸੇਲ ਅਤੇ ਲੀਜ਼ ਬੈਂਕ ਰਿਫਾਈਨੈਂਸਿੰਗ ਦੇ ਜ਼ਰੀਏ ਕੀਤਾ ਜਾਵੇਗਾ। ਹਾਲਾਂਕਿ ਬੋਰਡ ਨੇ ਡੀਲ ਢਾਂਚੇ ਦਾ ਖੁਲਾਸਾ ਨਹੀਂ ਕੀਤਾ ਹੈ। ਕੰਪਨੀ ਬੋਰਡ ਨੇ ਕਿਹਾ ਹੈ ਕਿ ਬੈਂਕ ਆਪਣੇ ਕਰਜ਼ੇ ਦਾ ਰਿਜ਼ਰਵ ਬੈਂਕ ਦੇ ਸਰਕੂਲਰ ਅਨੁਸਾਰ ਇਕ ਰੁਪਏ ਦੀ ਕੀਮਤ 'ਤੇ ਭਾਅ ਕਨਵਰਟ ਕਰਨਗੇ।
ਸ਼ੇਅਰਧਾਰਕਾਂ ਨੂੰ ਬੈਠਕ ਵਿਚ ਆਥਰਾਈਜ਼ਡ ਕੈਪਿਟਲ ਵਧਾਉਣ 'ਤੇ ਵਿਚਾਰ
ਬਿਆਨ ਅਨੁਸਾਰ 21 ਫਰਵਰੀ ਨੂੰ ਹੋਣ ਵਾਲੀ ਸ਼ੇਅਰਧਾਰਕਾਂ ਦੀ ਬੈਠਕ ਵਿਚ ਕੰਪਨੀ ਦੀ ਆਥਰਾਇਜ਼ਡ ਕੈਪਿਟਲ ਵਧਾਉਣ ਦੀ ਮਨਜ਼ੂਰੀ ਵੀ ਲਈ ਜਾਵੇਗੀ। ਕੰਪਨੀ ਦਾ ਕਹਿਣਾ ਹੈ ਕਿ ਉਹ ਆਥਰਾਈਜ਼ਡ ਸ਼ੇਅਰ ਕੈਪਿਟਲ ਨੂੰ ਵਧਾ ਕੇ 2200 ਕਰੋੜ ਰੁਪਏ ਕਰਨਾ ਚਾਹੁੰਦੀ ਹੈ। ਕੰਪਨੀ ਅਨੁਸਾਰ ਬੈਂਕਾਂ ਨੂੰ 11.4 ਕਰੋੜ ਸ਼ੇਅਰ ਵੰਡੇ ਜਾਣਗੇ।
ਪੰਜਾਬੀ ਭਾਸ਼ਾ ਦੇ ਚੈਨਲਾਂ ਲਈ ਹੋਰ ਵੱਡੀ ਚੁਣੌਤੀ ਬਣੇਗਾ PTC ਨੈੱਟਵਰਕ, ਲਾਂਚ ਹੋਣਗੇ ਨਵੇਂ ਚੈਨਲ
NEXT STORY