ਨਵੀਂ ਦਿੱਲੀ (ਭਾਸ਼ਾ) – ਘਰੇਲੂ ਦਵਾਈ ਕੰਪਨੀ ਨਾਟਕੋ ਨੇ ਕਿਹਾ ਕਿ ਜਾਨਸਨ ਐਂਡ ਜਾਨਸਨ ਅਤੇ ਮੋਮੈਂਟਾ ਫਾਰਮਾਸਿਊਟੀਕਲਸ ਨੇ ਕੰਪਨੀ ਅਤੇ ਉਸ ਦੀ ਮਾਰਕੀਟਿੰਗ ਭਾਈਵਾਲ ਮਾਈਲੈਨ ਫਾਰਮਾਸਿਊਟੀਕਲਸ ਸਮੇਤ ਹੋਰ ਖਿਲਾਫ ਅਮਰੀਕਾ ’ਚ ਪੇਟੈਂਟ ਉਲੰਘਣਾ ਦਾ ਮਾਮਲਾ ਦਰਜ ਕਰਵਾਇਆ ਹੈ। ਨਾਟਕੋ ਨੇ ਕਿਹਾ ਕਿ ਜਾਨਸਨ ਐਂਡ ਜਾਨਸਨ ਅਤੇ ਮੋਮੈਂਟਾ ਫਾਰਮਾਸਿਊਟੀਕਲਸ ਨੇ 20ਐੱਮ. ਜੀ./ਐੱਮ. ਐੱਲ. ਅਤੇ 40ਐੱਮ. ਜੀ./ਐੱਮ. ਐੱਲ. ਗਲੈਟਿਰਾਮੇਰ ਐਸੀਟੇਟ ਇੰਜੈਕਸ਼ਨ ਨਾਲ ਜੁੜੇ ਦੋ ਪੁਰਾਣੇ ਪੇਟੈਂਟ ਦੀ ਉਲੰਘਣਾ ਦਾ ਦੋਸ਼ ਲਗਾਇਆ ਹੈ। ਗਲੈਟਿਰਾਮੇਰ ਐਸੀਟੇਟ ਇੰਜੈਕਸ਼ਨ ਦੀ ਵਰਤੋਂ ਬਾਲਗਾਂ ’ਚ ‘ਮਲਟੀਪਲ ਸਕੇਲੇਰੋਸਿਸ’ ਦੇ ਇਲਾਜ ’ਚ ਕੀਤੀ ਜਾਂਦੀ ਹੈ।
ਕੰਪਨੀ ਨੇ ਕਿਹਾ ਿਕ ਇਹ ਮੁਕੱਦਮਾ ਪੇਂਨਸਿਲਵੇਨੀਆ ਸੰਘੀ ਅਦਾਲਤ ’ਚ ਦਾਇਰ ਕੀਤਾ ਗਿਆ ਹੈ। ਨਾਟਕੋ ਅਤੇ ਉਸ ਦੀ ਮਾਰਕੀਟਿੰਗ ਭਾਈਵਾਲ ਮਾਇਲੈਨ ਦਾ ਮੰਨਣਾ ਹੈ ਕਿ ਇਸ ਮਾਮਲੇ ’ਚ ਕੋਈ ਦਮ ਨਹੀਂ ਹੈ। ਜਿਸ ਉਤਪਾਦ ਲਈ ਮਾਮਲਾ ਦਰਜ ਕੀਤਾ ਗਿਆ ਹੈ, ਉਹ 5 ਸਾਲਾਂ ਤੋਂ ਬਾਜਾ਼ਰ ’ਚ ਹੈ। ਦੋਵੇਂ ਕੰਪਨੀਆਂ ਮਾਇਲੈਨ ਅਤੇ ਨਾਟਕੋ ਇਸ ਮਾਮਲੇ ’ਚ ਪੁਰਜ਼ੋਰ ਤਰੀਕੇ ਨਾਲ ਆਪਣਾ ਪੱਖ ਰੱਖਣਗੇ।
SpiceJet 'ਤੇ ਸਾਈਬਰ ਹਮਲਾ, ਭੁੱਖ ਨਾਲ ਜੂਝਦੇ ਯਾਤਰੀਆਂ ਦਾ ਹੋਇਆ ਬੁਰਾ ਹਾਲ(ਵੀਡੀਓ)
NEXT STORY