ਨਵੀਂ ਦਿੱਲੀ—ਕੱਲ੍ਹ ਤੋਂ ਦੇਸ਼ ਦੀ ਸਭ ਤੋਂ ਵੱਡੀ ਜਨਰਲ ਇੰਸ਼ੋਰੈਂਸ ਕੰਪਨੀ ਨਿਊ ਇੰਡੀਆ ਇੰਸ਼ਰੈਂਸ ਦਾ ਆਈ. ਪੀ. ਓ. ਖੁੱਲ੍ਹੇਗਾ। ਨਿਵੇਸ਼ਕਾਂ ਦੇ ਕੋਲ 3 ਨਵੰਬਰ ਤੱਕ ਇਸ਼ੂ 'ਤੇ ਪੈਸੇ ਲਗਾਉਣ ਦਾ ਮੌਕਾ ਹੈ। ਆਈ. ਪੀ. ਓ. ਦੇ ਰਾਹੀਂ ਕੰਪਨੀ ਦੀ 10,000 ਕਰੋੜ ਰੁਪਏ ਜੁਟਾਉਣ ਦੀ ਯੋਜਨਾ ਹੈ। ਇਸ਼ੂ ਲਈ 770 ਤੋਂ 800 ਰੁਪਏ ਪ੍ਰਤੀ ਸ਼ੇਅਰ ਦਾ ਪ੍ਰਾਈਸ ਬੈਂਡ ਤੈਅ ਕੀਤਾ ਗਿਆ ਹੈ। 18 ਸ਼ੇਅਰ ਦਾ ਇਕ ਲਾਟ ਹੋਵੇਗਾ ਅਤੇ ਇਸ 'ਚ ਨਿਊਨਤਮ ਨਿਵੇਸ਼ 14,400 ਰੁਪਏ ਦਾ ਨਿਵੇਸ਼ ਮੁਮਕਿਨ ਹੈ। ਤੁਹਾਨੂੰ ਦੱਸ ਦੇਈਏ ਕਿ ਕੰਪਨੀ 'ਤੇ ਸਰਕਾਰ ਦਾ ਪੂਰਾ ਕੰਟਰੋਲ ਹੈ। ਨਾਲ ਹੀ 28 ਦੇਸ਼ਾਂ 'ਚ ਕੰਪਨੀ ਦਾ ਕਾਰੋਬਾਰ ਹੈ।
ਨਿਫਟੀ 10350 ਦੇ ਹੇਠਾਂ ਬੰਦ, ਸੈਂਸੈਕਸ 53 ਅੰਕ ਡਿੱਗਿਆ
NEXT STORY