ਨਵੀਂ ਦਿੱਲੀ : ਨੈਸ਼ਨਲ ਹਾਈਵੇ ਅਥਾਰਟੀ ਆਫ ਇੰਡੀਆ (ਐਨਐਚਏਆਈ) ਨੇ ਹੁਣੇ ਜਿਹੇ ਕੁਝ ਘੰਟਿਆਂ ਵਿਚ 25.54 ਕਿਲੋਮੀਟਰ ਸੜਕ ਕੁਝ ਹੀ ਘੰਟਿਆ ਵਿਚ ਬਣਾ ਕੇ ਵਿਸ਼ਵ ਰਿਕਾਰਡ ਕਾਇਮ ਕੀਤਾ ਹੈ। ਤੁਹਾਨੂੰ ਦੱਸ ਦੇਈਏ ਕਿ 25.54 ਕਿਲੋਮੀਟਰ ਦੀ ਸਿੰਗਲ ਲੇਨ ਰੋਡ ਵਿਜੈਪੁਰ ਅਤੇ ਸੋਲਾਪੁਰ ਦੇ ਵਿਚਕਾਰ ਐਨਐਚ -52 'ਤੇ ਬਣਾਈ ਗਈ ਹੈ। ਇਸ ਖਬਰ ਨੂੰ ਸਾਂਝਾ ਕਰਦੇ ਹੋਏ ਸੜਕ ਆਵਾਜਾਈ ਅਤੇ ਰਾਜਮਾਰਗ ਮੰਤਰੀ ਨਿਤਿਨ ਗਡਕਰੀ ਨੇ ਸੋਸ਼ਲ ਮੀਡੀਆ 'ਤੇ ਇਸ ਦੀ ਪ੍ਰਸ਼ੰਸਾ ਕਰਦਿਆਂ ਕਿਹਾ ਕਿ ਇਹ ਰਿਕਾਰਡ ਲਿਮਕਾ ਬੁੱਕ ਆਫ ਰਿਕਾਰਡ ਵਿਚ ਦਰਜ ਕੀਤਾ ਜਾਵੇਗਾ।
ਜ਼ਿਕਰਯੋਗ ਹੈ ਕਿ ਐਨਐਚਏਆਈ ਨੇ ਵਿਜੇਪੁਰ ਅਤੇ ਸੋਲਾਪੁਰ ਦਰਮਿਆਨ ਐਨ.ਐਚ.-52 'ਤੇ 25.54 ਕਿਲੋਮੀਟਰ ਦੀ ਸਿੰਗਲ ਲੇਨ ਨੂੰ ਸਿਰਫ 18 ਘੰਟਿਆਂ ਵਿਚ ਬਣਾ ਦਿੱਤਾ। ਤੁਹਾਨੂੰ ਦੱਸ ਦੇਈਏ ਕਿ ਇਹ ਹਾਈਵੇ ਬੰਗਲੁਰੂ-ਵਿਜੈਪੁਰਾ-ਔਰੰਗਾਬਾਦ-ਗਵਾਲੀਅਰ ਲਾਂਘੇ ਦਾ ਹਿੱਸਾ ਹੈ। ਸੋਲਾਪੁਰ-ਵਿਜਾਪੁਰ ਹਾਈਵੇ ਯਾਤਰੀਆਂ ਲਈ ਯਾਤਰਾ ਦੇ ਸਮੇਂ ਨੂੰ ਘਟਾਏਗਾ ਅਤੇ ਸੜਕੀ ਸੁਰੱਖਿਆ ਨੂੰ ਵੀ ਵਧਾਏਗਾ।
ਗਡਕਰੀ ਨੇ ਸੜਕ ਬਣਾਉਣ ਵਾਲੀ ਟੀਮ ਨੂੰ ਵਧਾਈ ਦਿੱਤੀ
ਸੜਕ ਆਵਾਜਾਈ ਅਤੇ ਰਾਜਮਾਰਗ ਮੰਤਰੀ ਨਿਤਿਨ ਗਡਕਰੀ ਨੇ ਸੜਕ ਬਣਾਉਣ ਵਾਲੀ ਕੰਪਨੀ ਅਤੇ ਇਸਦੇ ਕਰਮਚਾਰੀਆਂ ਨੂੰ ਵਧਾਈ ਦਿੱਤੀ ਹੈ। ਤੁਹਾਨੂੰ ਦੱਸ ਦੇਈਏ ਕਿ ਇਸ ਸੜਕ ਨੂੰ ਬਣਾਉਣ ਲਈ 500 ਕਰਮਚਾਰੀ ਕੰਮ ਕਰ ਰਹੇ ਹਨ ਜੋ 110 ਕਿਲੋਮੀਟਰ ਹਾਈਵੇ ਦਾ ਨਿਰਮਾਣ ਕਰਣਗੇ। ਇਸ ਦੇ ਨਾਲ ਹੀ ਇਸ ਹਾਈਵੇ ਦਾ ਨਿਰਮਾਣ 2021 ਤੱਕ ਪੂਰਾ ਕਰ ਲਿਆ ਜਾਵੇਗਾ।
ਇਹ ਵੀ ਪੜ੍ਹੋ : ਦੁਨੀਆ ’ਚ ਸਭ ਤੋਂ ਜ਼ਿਆਦਾ ਕੰਮ ਦਾ ਬੋਝ ਭਾਰਤੀਆਂ ’ਤੇ, ਤਨਖਾਹ ਵੀ ਮਿਲਦੀ ਹੈ ਸਭ ਤੋਂ ਘੱਟ
ਨੋਟ - ਇਸ ਖ਼ਬਰ ਬਾਰੇ ਆਪਣੇ ਵਿਚਾਰ ਕੁਮੈਂਟ ਬਾਕਸ ਵਿਚ ਜ਼ਰੂਰ ਸਾਂਝੇ ਕਰੋ।
ਨਿਵੇਸ਼ਕਾਂ 'ਚ ਸੋਨੇ ਦਾ ਮੋਹ ਹੋਇਆ ਭੰਗ, ਇਸ ਕਾਰਨ ਨਹੀਂ ਵਧ ਰਹੀ ਮੰਗ
NEXT STORY