ਬਿਜ਼ਨੈੱਸ ਡੈਸਕ- ਦੇਸ਼ ਦੇ ਸਭ ਤੋਂ ਵੱਡੇ ਸਟਾਕ ਐਕਸਚੇਂਜ ਨੈਸ਼ਨਲ ਸਟਾਕ ਐਕਸਚੇਂਜ (NSE) ਨੇ ਨਵਾਂ ਸੈਕਟਰਲ ਇੰਡੈਕਸ ਨਿਫਟੀ ਕੈਮੀਕਲਸ ਇੰਡੈਕਸ (Nifty Chemicals Index) ਲਾਂਚ ਕੀਤਾ ਹੈ। ਐੱਨ.ਐੱਸ.ਈ. ਦੇ ਅਧਿਕਾਰਤ ਬਿਆਨ ਮੁਤਾਬਕ, ਇਹ ਇੰਡੈਕਸ ਨਿਫਟੀ 500 ਇੰਡੈਕਸ ਤਹਿਤ ਆਉਣ ਵਾਲੇ ਕੈਮੀਕਲ ਸੈਕਟਰ ਦੇ ਸਟਾਕਸ ਦੇ ਪ੍ਰਦਰਸ਼ਨ ਨੂੰ ਟ੍ਰੈਕ ਕਰੇਗਾ।
ਕੀ ਹੈ ਨਿਫਟੀ ਕੈਮੀਕਲਸ ਇੰਡੈਕਸ
ਨਿਫਟੀ ਕੈਮੀਕਲਸ ਇੰਡੈਕਸ 'ਚ ਕੈਮੀਕਲ ਖੇਤਰ ਦੇ ਚੋਟੀ ਦੇ 20 ਸਟਾਕ ਸ਼ਾਮਲ ਹੋਣਗੇ, ਜਿਨ੍ਹਾਂ ਦੀ ਚੋਣ ਉਨ੍ਹਾਂ ਦੇ 6 ਮਹੀਨਿਆਂ ਦੇ ਔਸਤ ਫ੍ਰੀ-ਫਲੋਟ ਬਾਜ਼ਾਰ ਪੂੰਜੀਕਰਨ ਦੇ ਆਧਾਰ 'ਤੇ ਕੀਤੀ ਜਾਵੇਗੀ। ਬਿਆਨ 'ਚ ਕਿਹਾ ਗਿਆ ਹੈ ਕਿ ਐੱਨ.ਐੱਸ.ਈ. ਦੇ ਡੈਰੀਵੇਟਿਵ ਸੈਗਮੈਂਟ 'ਚ ਕਾਰੋਬਾਰ ਕਰ ਰਹੇ ਕੈਮੀਕਲ ਸ਼ੇਅਰਾਂ ਨੂੰ ਇਸ ਇੰਡੈਕਸ 'ਚ ਪਹਿਲ ਦਿੱਤੀ ਜਾਵੇਗੀ।
ਇੰਡੈਕਸ 'ਚ ਹਰੇਕ ਸਟਾਕ ਦਾ ਵੇਟੇਜ ਉਸਦੇ ਫ੍ਰੀ-ਫਲੋਟ ਮਾਰਕੀਟ ਕੈਪ ਦੁਆਰਾ ਤੈਅ ਕੀਤਾ ਜਾਵੇਗਾ। ਸੰਤੁਲਨ ਯਕੀਨੀ ਕਰਨ ਲਈ ਹਰੇਕ ਸਟਾਕ ਦਾ ਵੇਟੇਜ 33 ਫੀਸਦੀ 'ਤੇ ਸੀਮਿਤ ਰਹੇਗਾ। ਉਥੇ ਹੀ ਚੋਟੀ ਦੇ 3 ਸਟਾਕ ਦਾ ਸੰਯੁਕਤ ਵੇਟੇਜ 62 ਫੀਸਦੀ ਤਕ ਸੀਮਿਤ ਰਹੇਗਾ।
ਇਹ ਨਵਾਂ ਇੰਡੈਕਸ ਅਸੈਟਸ ਮੈਨੇਜਰਾਂ ਲਈ ਇਕ ਬੈਂਚਮਾਰਕ ਦੇ ਰੂਪ 'ਚ ਕੰਮ ਕਰੇਗਾ ਅਤੇ ਇਸ ਰਾਹੀਂ ਪੈਸਿਵ ਇਨਵੈਸਟਮੈਂਟ ਫੰਡ ਜਿਵੇਂ ਐਕਸਚੇਂਜ ਟ੍ਰੇਡਿਡ ਫੰਡ (ਈਟੀਐੱਫ), ਇੰਡੈਕਸ ਫੰਟ ਅਤੇ ਸਟਰੱਕਚਰਡ ਉਤਪਾਦਾਂ ਦੁਆਰਾ ਟ੍ਰੈਕ ਕੀਤਾ ਜਾਵੇਗਾ। ਇਸ ਇੰਡੈਕਸ ਲਈ ਬੇਸ ਡੇਟ 1 ਅਪ੍ਰੈਲ, 2025 ਤੈਅ ਕੀਤੀ ਗਈ ਹੈ, ਜਿਸਦਾ ਬੇਸ ਵੈਲਿਊ 1,000 ਹੈ। ਫਾਈਨੈਂਸ਼ੀਅਲ ਇੰਡੈਕਸ 'ਚ ਬੇਸ ਡੇਟ ਸਮਾਂ ਦੇ ਨਾਲ ਇੰਡੈਕਸ ਵੈਲਿਊ 'ਚ ਤਬਦੀਲੀ ਨੂੰ ਟ੍ਰੈਕ ਕਰਨ ਲਈ ਮਹੱਤਵਪੂਰਨ ਬਿੰਦੂ ਦੇ ਰੂਪ 'ਚ ਕੰਮ ਕਰਦੀ ਹੈ।
ਅਪ੍ਰੈਲ-ਦਸੰਬਰ ਦੌਰਾਨ ਕੋਲਾ ਦਰਾਮਦ 8.4 ਫ਼ੀਸਦੀ ਘਟੀ, 42,315 ਕਰੋੜ ਰੁਪਏ ਦੀ ਵਿਦੇਸ਼ੀ ਕਰੰਸੀ ਦੀ ਬੱਚਤ
NEXT STORY