ਮੁੰਬਈ (ਬਿਜ਼ਨੈੱਸ ਨਿਊਜ਼) - ਜਾਵਾ ਯੇਜ਼ਦੀ ਮੋਟਰਸਾਈਕਲਜ਼ ਨੇ ਯੇਜ਼ਦੀ ਰੋਡਸਟਰ 2025 ਲਾਂਚ ਕੀਤੀ। ਯੇਜ਼ਦੀ ਬ੍ਰਾਂਡ ਦੀ ਇਹ ਨਵੀਂ ਬਾਈਕ ਕਲਾਸਿਕ ਸੈਗਮੈਂਟ ’ਚ ਇਕ ਸੱਚਾ ਭਾਰਤੀ ਚੈਲੰਜਰ ਹੈ ਅਤੇ ਇਸ ਦਾ ਡਿਜ਼ਾਈਨ ‘ਬਾਰਨ ਆਊਟ ਆਫ ਲਾਈਨ’ ਹੈ। ਇਸ ਦੀ ਕੀਮਤ 2.09 ਲੱਖ ਰੁਪਏ ਤੋਂ ਸ਼ੁਰੂ ਹੁੰਦੀ ਹੈ। ਯੇਜ਼ਦੀ ਰੋਡਸਟਰ ਪੁਰਾਣੇ ਤੌਰ-ਤਰੀਕਿਆਂ ਨੂੰ ਚੁਣੌਤੀ ਦਿੰਦੀ ਹੈ ਅਤੇ ਆਪਣੀ ਖਾਸ ਪਛਾਣ ਨਾਲ ਅੱਗੇ ਵਧਦੀ ਹੈ।
ਇਹ ਆਪਣੇ ਬੋਲਡ ਡਿਜ਼ਾਈਨ, ਦਮਦਾਰ ਪਰਫਾਰਮੈਂਸ ਅਤੇ 50 ਤੋਂ ਜ਼ਿਆਦਾ ਕੰਬੀਨੇਸ਼ਨ ਬਦਲਾਂ ਵਾਲੇ 6 ਫੈਕਟਰੀ ਕਸਟਮ ਕੰਬੀਨੇਸ਼ਨ ਨਾਲ ਆਉਂਦੀ ਹੈ। ਇਸ ਦਾ ‘ਬਾਰਨ ਆਊਟ ਆਫ ਲਾਈਨ’ ਡਿਜ਼ਾਈਨ, ਅੰਦਾਜ਼ਿਆਂ ਨੂੰ ਝੁਠਲਾ ਕੇ ਕੀਤੇ ਜ਼ਬਰਦਸਤ ਬਦਲਾਅ ਨੂੰ ਦਰਸਾਉਂਦਾ ਹੈ, ਜੋ ਇਕ ਆਕਰਸ਼ਕ ਨਵੇਂ ਸਿਲਹੂਟ, ਸ਼ਾਨਦਾਰ ਈਂਧਨ ਟੈਂਕ ਅਤੇ ਜ਼ਿਆਦਾ ਚੌੜੇ ਪਿਛਲੇ ਟਾਇਰਾਂ ਵਾਲੀ ਮਸ਼ੀਨ ਦਾ ਨਿਰਮਾਣ ਕਰਦਾ ਹੈ। ਟਵਿਨ-ਬੈਰਲ ਐਗਜ਼ਾਸਟ ਯੇਜ਼ਦੀ ਨੂੰ ਅਨੋਖੀ ਪਾਪ ਅਤੇ ਧਮਾਕੇਦਾਰ ਆਵਾਜ਼ ਪ੍ਰਦਾਨ ਕਰਦੇ ਹਨ, ਜਦੋਂਕਿ ਚਾਪਡ ਰੀਅਰ ਫੈਂਡਰ ਅਤੇ ਬੋਲਡ ‘69’ ਡੈੱਕਲਸ ਬ੍ਰਾਂਡ ਦੀ ਪਿਓਰ ਮੋਟਰਸਾਈਕਲਿੰਗ ਦੀ ਸ਼ਾਨਦਾਰ ਵਿਰਾਸਤ ਨੂੰ ਟ੍ਰਿਬਿਊਟ ਦਿੰਦੇ ਪ੍ਰਤੀਤ ਹੁੰਦੇ ਹਨ।
ਜਾਵਾ ਯੇਜ਼ਦੀ ਮੋਟਰਸਾਈਕਲਜ਼ ਦੇ ਸਹਿ-ਸੰਸਥਾਪਕ ਅਨੁਪਮ ਥਰੇਜਾ ਨੇ ਕਿਹਾ,‘‘ਯੇਜ਼ਦੀ ਰੋਡਸਟਰ ਭੇੜ ਦੀ ਖਲ ’ਚ ਲੁਕਿਆ ਭੇੜਿਆ ਹੈ। ਭਾਰਤੀ ਸੜਕਾਂ ’ਤੇ ਭੱਜਦੀ ਅਤੇ ਦਿਲਾਂ ’ਚ ਵਸੀ ਯੇਜ਼ਦੀ ਦੀਆਂ ਯਾਦਾਂ ਕਦੇ ਨਹੀਂ ਮਿਟਦੀਆਂ।’’
ਰੋਡਸਟਰ ਦਾ ਮੁੱਖ ਆਕਰਸ਼ਣ ਇਸ ਦਾ ਇਕਦਮ ਨਵਾਂ 350 ਅਲਫਾ2 ਲਿਕਵਿਡ-ਕੂਲਡ ਇੰਜਣ ਹੈ, ਜੋ ਇਕ ਰੋਮਾਂਚਕ ਅਤੇ ਆਰਾਮਦਾਇਕ ਰਾਈਡ ਲਈ 29ਪੀ. ਐੱਸ. ਅਤੇ 30ਐੱਨ. ਐੱਮ. ਦੀ ਪਾਵਰ ਦਿੰਦਾ ਹੈ। ਸੈਗਮੈਂਟ ’ਚ ਪਹਿਲਾ 6-ਸਪੀਡ ਗੇਅਰਬਾਕਸ ਅਤੇ ਅਸਿਸਟ ਅਤੇ ਸਲਿਪਰ ਕਲਚ ਸ਼ਹਿਰ ਦੀਆਂ ਸੜਕਾਂ ਅਤੇ ਹਾਈਵੇ, ਦੋਵਾਂ ’ਤੇ ਗੇਅਰ ਬਦਲਣ ਨੂੰ ਬੇਹੱਦ ਆਸਾਨ ਬਣਾ ਦਿੰਦਾ ਹੈ।
ਰੋਡਸਟਰ ’ਚ 350 ਕਿ. ਮੀ. ਤੋਂ ਜ਼ਿਆਦਾ ਦੀ ਯਾਤਰਾ ਲਈ 12.5 ਲਿਟਰ ਦਾ ਫਿਊਲ ਟੈਂਕ ਦਿੱਤਾ ਗਿਆ ਹੈ। ਇਸ ’ਚ ਕਾਂਟੀਨੈਂਟਲ ਦੇ ਸਰਵਸ੍ਰੇਸ਼ਠ ਡੁਅਲ-ਚੈਨਲ ਏ. ਬੀ. ਐੱਸ. ਨਾਲ ਲੈਸ, 320 ਮਿ. ਮੀ. ਫਰੰਟ ਡਿਸਕ ਬ੍ਰੇਕ ਅਤੇ 240 ਮਿ. ਮੀ. ਰੀਅਰ ਡਿਸਕ ਬ੍ਰੇਕ ਹਨ।
ਇਹ 2 ਵੱਖ-ਵੱਖ ਵੇਰੀਐਂਟ ’ਚ ਉਪਲੱਬਧ ਹੈ। ਸਟੈਂਡਰਡ ਵੇਰੀਐਂਟ ਬੋਲਡ ਰਾਈਡਰਸ ਲਈ ਡਿਜ਼ਾਈਨ ਕੀਤਾ ਗਿਆ ਹੈ। ਇਹ 4 ਆਕਰਸ਼ਕ ਕਲਰਜ਼ ਅਤੇ ਕੀਮਤਾਂ ’ਚ ਉਪਲੱਬਧ ਹੈ।
'ਲਾਂਚ ਦੇ ਪਹਿਲੇ ਦਿਨ 1.4 ਲੱਖ ਤੋਂ ਵੱਧ ਬੁਕਿੰਗਾਂ...' FASTag Annual Pass ਦੀ ਧਮਾਕੇਦਾਰ ਸ਼ੁਰੂਆਤ!
NEXT STORY