ਨਵੀਂ ਦਿੱਲੀ, (ਭਾਸ਼ਾ) - ਜਨਤਕ ਖੇਤਰ ਦੀ ਕੰਪਨੀ ਇੰਡੀਅਨ ਆਇਲ ਕਾਰਪੋਰੇਸ਼ਨ (ਆਈ. ਓ. ਸੀ.) ਦਾ ਚਾਲੂ ਵਿੱਤੀ ਸਾਲ ਦੀ ਪਹਿਲੀ ਤਿਮਾਹੀ ’ਚ ਸ਼ੁੱਧ ਲਾਭ ਦੁੱਗਣਾ ਹੋ ਕੇ 5,688.60 ਕਰੋਡ਼ ਰੁਪਏ ’ਤੇ ਪਹੁੰਚ ਗਿਆ। ਮਾਰਕੀਟਿੰਗ ਮਾਰਜਨ ਬਿਹਤਰ ਹੋਣ ਨਾਲ ਕੰਪਨੀ ਦੇ ਲਾਭ ’ਚ ਵਾਧਾ ਹੋਇਆ ਹੈ।
ਆਈ. ਓ. ਸੀ. ਮੁਤਾਬਕ ਉਸ ਦੇ ਲਾਭ ’ਚ ਵਾਧਾ ਅਜਿਹੇ ਸਮੇਂ ਹੋਇਆ ਹੈ, ਜਦੋਂ ਉਸ ਨੂੰ ਮੌਜੂਦਾ ਸਟਾਕ ’ਤੇ ਨੁਕਸਾਨ, ਰਿਫਾਈਨਿੰਗ ਮਾਰਜਨ ’ਚ ਗਿਰਾਵਟ ਅਤੇ ਐੱਲ. ਪੀ. ਜੀ. ਸਬਸਿਡੀ ਦੀ ਅਦਾਇਗੀ ਨਾ ਹੋਣ ਵਰਗੀਆਂ ਚੁਣੌਤੀਆਂ ਦਾ ਸਾਹਮਣਾ ਕਰਨਾ ਪਿਆ। ਸਮੀਖਿਆ ਅਧੀਨ ਮਿਆਦ ’ਚ ਕੰਪਨੀ ਨੇ 1.86 ਕਰੋਡ਼ ਟਨ ਕੱਚੇ ਤੇਲ ਦੀ ਪ੍ਰਾਸੈਸਿੰਗ ਕੀਤੀ ਅਤੇ 2.49 ਕਰੋਡ਼ ਟਨ ਪੈਟਰੋਲੀਅਮ ਉਤਪਾਦਾਂ ਦੀ ਵਿਕਰੀ ਕੀਤੀ, ਜੋ ਪਿਛਲੇ ਸਾਲ ਦੀ ਇਸੇ ਤਿਮਾਹੀ ਤੋਂ ਜ਼ਿਆਦਾ ਹੈ।
2025 ਯੇਜ਼ਦੀ ਰੋਡਸਟਰ ਬਾਈਕ ਲਾਂਚ, ਜਾਣੋ ਕੀਮਤ ਤੇ ਫੀਚਰ
NEXT STORY