ਨਵੀਂ ਦਿੱਲੀ—ਬੇਰਿੰਗ ਪ੍ਰਾਈਵੇਟ ਇਕਵਟੀ ਏਸ਼ੀਆ (ਬੀ.ਪੀ.ਈ.ਏ.) ਨਾਲ ਜੁੜੇ ਫੰਡ ਆਈ.ਟੀ.ਸੇਵਾ ਕੰਪਨੀ ਐੱਨ.ਆਈ.ਆਈ.ਟੀ. ਤਕਨਾਲੋਜ਼ੀ 'ਚ ਕਰੀਬ 30 ਫੀਸਦੀ ਹਿੱਸੇਦਾਰੀ ਦੀ ਪ੍ਰਾਪਤੀ 2,627 ਕਰੋੜ ਰੁਪਏ 'ਚ ਕਰਨਗੇ। ਬੀ.ਪੀ.ਈ ਇਹ ਪ੍ਰਾਪਤੀ ਐੱਨ.ਆਈ.ਆਈ.ਟੀ. ਲਿਮਟਿਡ ਅਤੇ ਉਸ ਦੀਆਂ ਹੋਰ ਪ੍ਰਮੋਟਰ ਇਕਾਈਆਂ ਨਾਲ ਕਰੇਗੀ। ਇਸ ਸੌਦੇ ਦੇ ਤਹਿਤ ਬੀ.ਪੀ.ਈ. ਖੁੱਲ੍ਹੀ ਪੇਸ਼ਕਸ਼ ਵੀ ਲਾਏਗੀ। ਇਸ ਦੇ ਤਹਿਤ ਉਹ ਐੱਨ.ਆਈ.ਆਈ.ਟੀ. ਦੇ ਜਨਤਕ ਸ਼ੇਅਰਧਾਰਕਾਂ ਤੋਂ ਖੁੱਲ੍ਹੀ ਪੇਸ਼ਕਸ਼ ਦੇ ਤਹਿਤ 26 ਫੀਸਦੀ ਹੋਰ ਹਿੱਸੇਦਾਰੀ ਖਰੀਦੇਗੀ। ਇਸ ਤਰ੍ਹਾਂ ਸੌਦੇ ਦਾ ਕੁੱਲ ਮੁੱਲ 4,890 ਕਰੋਡ ਰੁਪਏ ਬੈਠੇਗਾ। ਐੱਨ.ਆਈ.ਆਈ.ਟੀ. ਤਕਨਾਲੋਜ਼ੀ ਨੇ ਬੰਬਈ ਸ਼ੇਅਰ ਬਾਜ਼ਾਰ ਨੂੰ ਭੇਜੀ ਸੂਚਨਾ 'ਚ ਕਿਹਾ ਕਿ ਬੇਰਿੰਗ ਪ੍ਰਾਈਵੇਟ ਇਕਵਟੀ ਏਸ਼ੀਆ ਨਾਲ ਸੰਬੰਧਤ ਫੰਡਾਂ ਨੇ ਐੱਨ.ਆਈ.ਆਈ.ਟੀ. ਲਿਮਟਿਡ ਅਤੇ ਹੋਰ ਇਕਾਈਆਂ ਨਾਲ 1,394 ਰੁਪਏ ਪ੍ਰਤੀ ਸ਼ੇਅਰ ਦੇ ਮੁੱਲ ਦੇ ਕਰੀਬ 1.88 ਕਰੋੜ ਸ਼ੇਅਰਾਂ ਦੀ ਖਰੀਦ ਲਈ ਪੱਕਾ ਕਰਾਰ ਕੀਤਾ ਹੈ।
ਬੀਤੇ ਵਿੱਤੀ ਸਾਲ ਦੇ ਪਹਿਲੇ 11 ਮਹੀਨੇ 'ਚ ਕੋਲਾ ਆਯਾਤ ਅੱਠ ਫੀਸਦੀ ਵਧ ਕੇ 21.21 ਕਰੋੜ ਟਨ
NEXT STORY