ਨਵੀਂ ਦਿੱਲੀ : ਸਰਕਾਰ ਨੇ ਵੀਰਵਾਰ ਨੂੰ ਕਿਹਾ ਕਿ ਘਰੇਲੂ ਸਪਲਾਈ ਨੂੰ ਹੁਲਾਰਾ ਦੇਣ ਲਈ ਅਤੇ ਕੀਮਤਾਂ ਨੂੰ ਕੰਟਰੋਲ 'ਚ ਰੱਖਣ ਦੀਆਂ ਕੋਸ਼ਿਸ਼ਾਂ ਦੇ ਤਹਿਤ ਮਾਰਚ 2025 ਤੱਕ ਤੁਅਰ ਅਤੇ ਉੜਦ ਦਾਲ ਦੇ ਆਯਾਤ 'ਤੇ ਕਿਸੇ ਤਰ੍ਹਾਂ ਦੀ ਕੋਈ ਰੋਕ ਨਹੀਂ ਲਗਾਈ ਜਾਵੇਗੀ। ਤੂਅਰ ਅਤੇ ਉੜਦ ਦੀ ਦਾਲ ਨੂੰ ਮੁਫ਼ਤ ਸ਼੍ਰੇਣੀ ਵਿੱਚ ਰੱਖਿਆ ਗਿਆ ਹੈ, ਭਾਵ ਇਨ੍ਹਾਂ ਦੇ ਆਯਾਤ 'ਤੇ ਕੋਈ ਪਾਬੰਦੀ ਨਹੀਂ ਹੋਵੇਗੀ। ਵਿਦੇਸ਼ੀ ਵਪਾਰ ਡਾਇਰੈਕਟੋਰੇਟ ਜਨਰਲ (ਡੀਜੀਐਫਟੀ) ਨੇ ਇੱਕ ਨੋਟੀਫਿਕੇਸ਼ਨ ਵਿੱਚ ਕਿਹਾ, "ਉੜਦ ਅਤੇ ਤੁਅਰ ਦੀ ਮੁਫ਼ਤ ਦਰਾਮਦ ਨੀਤੀ ਨੂੰ 31 ਮਾਰਚ, 2025 ਤੱਕ ਵਧਾ ਦਿੱਤਾ ਗਿਆ ਹੈ।"
ਇਹ ਵੀ ਪੜ੍ਹੋ - ਚੋਣਾਂ ਤੋਂ ਪਹਿਲਾਂ ਡਾ: ਸਵੇਰਾ ਪ੍ਰਕਾਸ਼ ਦਾ ਵੱਡਾ ਬਿਆਨ, ਕਿਹਾ-ਪਾਕਿਸਤਾਨ ਨੂੰ ਮੋਦੀ ਵਰਗੇ ਨੇਤਾ ਦੀ ਲੋੜ
ਦੱਸ ਦੇਈਏ ਕਿ ਵਰਤਮਾਨ ਵਿੱਚ ਇਹਨਾਂ ਦਾਲਾਂ ਲਈ ਮੁਫ਼ਤ ਦਰਾਮਦ ਨੀਤੀ ਮਾਰਚ 2024 ਤੱਕ ਲਾਗੂ ਹੈ। ਸਰਕਾਰ ਨੇ 15 ਮਈ, 2021 ਤੋਂ 'ਮੁਫ਼ਤ ਸ਼੍ਰੇਣੀ' ਤਹਿਤ ਤੁਅਰ, ਉੜਦ ਅਤੇ ਮੂੰਗੀ ਦੀ ਦਾਲ ਦੀ ਦਰਾਮਦ ਦੀ ਇਜਾਜ਼ਤ ਦਿੱਤੀ ਸੀ ਅਤੇ ਇਹ 31 ਅਕਤੂਬਰ, 2021 ਤੱਕ ਵੈਧ ਸੀ। ਇਸ ਤੋਂ ਬਾਅਦ, ਤੁਅਰ ਦਾਲ ਅਤੇ ਉੜਦ ਦਾਲ ਦੇ ਆਯਾਤ ਦੇ ਸਬੰਧ ਵਿੱਚ ਮੁਫ਼ਤ ਵਿਵਸਥਾ ਨੂੰ ਵਧਾ ਦਿੱਤਾ ਗਿਆ ਸੀ।
ਇਹ ਵੀ ਪੜ੍ਹੋ - ਕੈਨੇਡਾ ਰਹਿ ਰਹੇ ਪੰਜਾਬ ਦੇ ਵਿਦਿਆਰਥੀਆਂ ਲਈ ਖ਼ਾਸ ਖ਼ਬਰ, ਓਰੇਨ ਦੇ ਰਿਹਾ 'ਸੁਨਹਿਰੀ ਤੋਹਫ਼ਾ'
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਘਰੇਲੂ ਬਾਜ਼ਾਰਾਂ 'ਚ ਸ਼ੁਰੂਆਤੀ ਕਾਰੋਬਾਰ ਵਿੱਚ ਗਿਰਾਵਟ, ਸੈਂਸੈਕਸ 236 ਅੰਕ ਡਿੱਗਿਆ
NEXT STORY