ਨਵੀਂ ਦਿੱਲੀ - ਨਵੰਬਰ ਵਿੱਚ ਬੈਂਕਾਂ ਨੂੰ ਬਹੁਤ ਸਾਰੀਆਂ ਛੁੱਟੀਆਂ ਹੋਣ ਵਾਲੀਆਂ ਹਨ। ਇਸ ਪੂਰੇ ਮਹੀਨੇ ਦਰਮਿਆਨ ਦੇਸ਼ ਭਰ ਦੇ ਵੱਖ-ਵੱਖ ਸੂਬਿਆਂ 'ਚ ਬੈਂਕ 17 ਦਿਨ ਬੰਦ ਰਹਿਣਗੇ। ਬੈਂਕ ਇਸ ਹਫਤੇ 5 ਦਿਨ ਬੰਦ ਰਹਿਣਗੇ, ਜਿਨ੍ਹਾਂ 'ਚੋਂ ਕੁਝ ਛੁੱਟੀਆਂ ਦੇਸ਼ ਭਰ 'ਚ ਹੋਣਗੀਆਂ ਅਤੇ ਕੁਝ ਵੱਖ-ਵੱਖ ਸੂਬਿਆਂ 'ਚ ਹੋਣਗੀਆਂ। ਆਓ ਜਾਣਦੇ ਹਾਂ ਇਸ ਹਫਤੇ ਦੀਆਂ ਬੈਂਕ ਛੁੱਟੀਆਂ ਦੀ ਸੂਚੀ ਬਾਰੇ।
ਇਹ ਵੀ ਪੜ੍ਹੋ : 'ਕੀ ਮੈਨੂੰ ਟੇਸਲਾ ਸਟਾਕ ਦਾ 10 ਫ਼ੀਸਦੀ ਵੇਚਣਾ ਚਾਹੀਦਾ ਹੈ', ਜਾਣੋ ਏਲਨ ਮਸਕ ਨੇ ਕਿਉਂ ਪੁੱਛਿਆ ਇਹ ਸਵਾਲ
ਇਸ ਹਫ਼ਤੇ 5 ਦਿਨਾਂ ਦੀ ਬੈਂਕਾਂ ਦੀ ਹੈ ਛੁੱਟੀ
ਜੇਕਰ ਤੁਸੀਂ ਇਸ ਹਫਤੇ ਬੈਂਕ ਦੇ ਕੁਝ ਕੰਮ ਨਿਪਟਾਉਣ ਦੀ ਯੋਜਨਾ ਬਣਾਈ ਹੈ, ਤਾਂ ਤੁਹਾਨੂੰ ਪਹਿਲਾਂ ਬੈਂਕ ਛੁੱਟੀਆਂ ਦੀ ਸੂਚੀ ਦੀ ਜਾਂਚ ਕਰਨੀ ਚਾਹੀਦੀ ਹੈ।
10 ਨਵੰਬਰ: ਛੱਠ ਪੂਜਾ ਦੇ ਮੱਦੇਨਜ਼ਰ ਪਟਨਾ ਅਤੇ ਰਾਂਚੀ ਵਿੱਚ ਬੈਂਕ ਬੰਦ ਰਹਿਣਗੇ।
11 ਨਵੰਬਰ: ਛਠ ਪੂਜਾ ਕਾਰਨ ਪਟਨਾ 'ਚ ਬੈਂਕ ਕੰਮ ਨਹੀਂ ਕਰਨਗੇ।
12 ਨਵੰਬਰ: ਵਾਂਗਲਾ ਉਤਸਵ ਦੇ ਮੌਕੇ 'ਤੇ ਸ਼ਿਲਾਂਗ 'ਚ ਸਾਰੇ ਬੈਂਕ ਬੰਦ ਰਹਿਣਗੇ।
13 ਨਵੰਬਰ: ਦੂਜਾ ਸ਼ਨੀਵਾਰ ਹੋਣ ਕਾਰਨ ਦੇਸ਼ ਭਰ ਵਿੱਚ ਬੈਂਕ ਬੰਦ ਰਹਿਣਗੇ।
14 ਨਵੰਬਰ: ਦੇਸ਼ ਭਰ ਦੇ ਬੈਂਕਾਂ ਵਿਚ ਐਤਵਾਰ ਨੂੰ ਛੁੱਟੀ ਰਹੇਗੀ।
19 ਨਵੰਬਰ : ਗੁਰੂ ਨਾਨਕ ਜਯੰਤੀ/ਕਾਰਤਿਕ ਪੂਰਨਿਮਾ - ਆਈਜ਼ੌਲ, ਬੇਲਾਪੁਰ, ਭੋਪਾਲ, ਚੰਡੀਗੜ੍ਹ, ਦੇਹਰਾਦੂਨ, ਹੈਦਰਾਬਾਦ, ਜੈਪੁਰ, ਜੰਮੂ, ਕਾਨਪੁਰ, ਕੋਲਕਾਤਾ, ਲਖਨਊ, ਮੁੰਬਈ, ਨਾਗਪੁਰ, ਨਵੀਂ ਦਿੱਲੀ, ਰਾਏਪੁਰ, ਰਾਂਚੀ, ਸ਼ਿਮਲਾ, ਸ਼੍ਰੀਨਗਰ ਵਿੱਚ ਬੈਂਕ ਬੰਦ ਰਹਿਣਗੇ।
21 ਨਵੰਬਰ: ਐਤਵਾਰ (ਹਫ਼ਤਾਵਾਰੀ ਛੁੱਟੀ)
22 ਨਵੰਬਰ: ਕਨਕਦਾਸਾ ਜਯੰਤੀ - ਬੈਂਗਲੁਰੂ ਵਿੱਚ ਬੈਂਕ ਬੰਦ ਰਹਿਣਗੇ
23 ਨਵੰਬਰ: ਸੇਂਗ ਕੁਟਸਨੇਮ - ਸ਼ਿਲਾਂਗ ਵਿੱਚ ਬੈਂਕ ਬੰਦ ਰਹਿਣਗੇ
27 ਨਵੰਬਰ: ਮਹੀਨੇ ਦਾ ਚੌਥਾ ਸ਼ਨੀਵਾਰ
28 ਨਵੰਬਰ: ਐਤਵਾਰ (ਹਫ਼ਤਾਵਾਰੀ ਛੁੱਟੀ)
ਇਹ ਵੀ ਪੜ੍ਹੋ : ਬਦਲ ਰਹੇ ਹਨ ਪੈਕੇਜਿੰਗ ਦੇ ਨਿਯਮ, 1 ਅਪ੍ਰੈਲ ਤੋਂ ਹੋਣ ਵਾਲੀ ਹੈ ਇਹ ਵਿਵਸਥਾ
ਪਹਿਲੇ ਹੀ ਹਫਤੇ 'ਚ 6 ਦਿਨ ਬੈਂਕ ਰਹੇ ਬੰਦ
ਇਸ ਮਹੀਨੇ ਦੀ ਸ਼ੁਰੂਆਤ ਛੁੱਟੀਆਂ ਨਾਲ ਹੋਈ। ਪਹਿਲੇ ਹਫਤੇ ਹੀ 6 ਦਿਨ ਬੈਂਕਾਂ ਵਿਚ ਛੁੱਟੀ ਸੀ।
1 ਨਵੰਬਰ: ਕੰਨੜ ਰਾਜਯੋਤਸਵ/ਕੁਟ - ਬੈਂਗਲੁਰੂ ਅਤੇ ਇੰਫਾਲ ਵਿੱਚ ਬੈਂਕ ਬੰਦ
3 ਨਵੰਬਰ: ਨਰਕ ਚਤੁਰਦਸ਼ੀ - ਬੈਂਗਲੁਰੂ ਵਿੱਚ ਬੈਂਕ ਬੰਦ
4 ਨਵੰਬਰ: ਦੀਵਾਲੀ ਅਮਾਵਸਿਆ (ਲਕਸ਼ਮੀ ਪੂਜਨ) / ਦੀਵਾਲੀ / ਕਾਲੀ ਪੂਜਾ – ਬੈਂਗਲੁਰੂ ਨੂੰ ਛੱਡ ਕੇ ਸਾਰੇ ਰਾਜਾਂ ਵਿੱਚ ਬੈਂਕ ਬੰਦ
5 ਨਵੰਬਰ: ਦੀਵਾਲੀ (ਬਲਿ ਪ੍ਰਤੀਪਦਾ) / ਵਿਕਰਮ ਸੰਵਤ ਨਵਾਂ ਸਾਲ / ਗੋਵਰਧਨ ਪੂਜਾ – ਅਹਿਮਦਾਬਾਦ, ਬੇਲਾਪੁਰ, ਬੈਂਗਲੁਰੂ, ਦੇਹਰਾਦੂਨ, ਗੰਗਟੋਕ, ਜੈਪੁਰ, ਕਾਨਪੁਰ, ਲਖਨਊ, ਮੁੰਬਈ ਅਤੇ ਨਾਗਪੁਰ ਵਿੱਚ ਬੈਂਕ ਬੰਦ
6 ਨਵੰਬਰ: ਭਾਈ ਦੂਜ/ਚਿੱਤਰਗੁਪਤ ਜਯੰਤੀ/ਲਕਸ਼ਮੀ ਪੂਜਾ/ਦੀਪਾਵਲੀ/ਨਿੰਗੋਲ ਚੱਕੋਬਾ - ਗੰਗਟੋਕ, ਇੰਫਾਲ, ਕਾਨਪੁਰ, ਲਖਨਊ ਅਤੇ ਸ਼ਿਮਲਾ ਵਿੱਚ ਬੈਂਕ ਬੰਦ
7 ਨਵੰਬਰ: ਐਤਵਾਰ (ਹਫ਼ਤਾਵਾਰੀ ਛੁੱਟੀ)
ਇਹ ਵੀ ਪੜ੍ਹੋ : ਡਾਕਘਰ ਦੀ ਇਸ ਸਕੀਮ 'ਚ ਨਿਵੇਸ਼ ਕਰਕੇ ਮਿਲੇਗਾ ਮੋਟਾ ਰਿਟਰਨ, ਰੋਜ਼ਾਨਾ ਜਮ੍ਹਾ ਕਰਨੇ ਹੋਣਗੇ ਸਿਰਫ਼ 50 ਰੁਪਏ
ਨੋਟ - ਇਸ ਖ਼ਬਰ ਬਾਰੇ ਆਪਣੇ ਵਿਚਾਰ ਕੁਮੈਂਟ ਬਾਕਸ ਵਿਚ ਜ਼ਰੂਰ ਸਾਂਝੇ ਕਰੋ।
ਸ਼ੇਅਰ ਬਾਜ਼ਾਰ : ਸੈਂਸੈਕਸ 478 ਅੰਕ ਮਜ਼ਬੂਤ, ਨਿਫਟੀ 18,068 'ਤੇ ਹੋਇਆ ਬੰਦ
NEXT STORY