ਨਵੀਂ ਦਿੱਲੀ— ਜੇਕਰ ਤੁਸੀਂ ਦਿੱਲੀ ਜਾਂ ਮੁੰਬਈ ਤੋਂ ਅੰਮ੍ਰਿਤਸਰ ਦੀ ਫਲਾਈਟ ਬੁੱਕ ਕਰਨੀ ਹੈ ਤਾਂ ਤੁਹਾਡੇ ਲਈ ਸ਼ਾਨਦਾਰ ਮੌਕਾ ਹੈ। ਵਿਸਤਾਰਾ ਨੇ 24 ਘੰਟੇ 'ਚ ਸਸਤੇ 'ਚ ਟਿਕਟ ਬੁੱਕ ਕਰਨ ਦਾ ਮੌਕਾ ਦਿੱਤਾ ਹੈ। ਇਸ ਤਹਿਤ 27 ਦਸੰਬਰ ਅਤੇ 10 ਅਪ੍ਰੈਲ 2019 ਵਿਚਕਾਰ ਸਫਰ ਕੀਤਾ ਜਾ ਸਕਦਾ ਹੈ। ਸੀਟਾਂ ਸੀਮਤ ਹਨ ਤੇ ਪਹਿਲਾਂ ਆਓ ਪਹਿਲਾਂ ਪਾਓ ਦੇ ਆਧਾਰ 'ਤੇ ਟਿਕਟ ਦਿੱਤੀ ਜਾ ਰਹੀ ਹੈ।
ਕੰਪਨੀ ਵੱਲੋਂ ਦਿੱਤੀ ਗਈ ਜਾਣਕਾਰੀ ਮੁਤਾਬਕ, ਦਿੱਲੀ ਤੋਂ ਅੰਮ੍ਰਿਤਸਰ ਲਈ ਟਿਕਟ 1,399 ਰੁਪਏ 'ਚ ਬੁੱਕ ਕੀਤੀ ਜਾ ਸਕਦੀ ਹੈ। ਇਸੇ ਤਰ੍ਹਾਂ ਮੁੰਬਈ ਤੋਂ ਅੰਮ੍ਰਿਤਸਰ ਦੀ ਟਿਕਟ 2,599 ਰੁਪਏ 'ਚ ਬੁੱਕ ਕਰਨ ਦਾ ਮੌਕਾ ਮਿਲ ਰਿਹਾ ਹੈ। ਉੱਥੇ ਹੀ ਜੇਕਰ ਤੁਸੀਂ 27 ਦਸੰਬਰ 2018 ਅਤੇ 10 ਅਪ੍ਰੈਲ 2019 ਵਿਚਕਾਰ ਦਿੱਲੀ ਤੋਂ ਵਾਰਣਾਸੀ ਜਾਣਾ ਹੈ ਤਾਂ ਉਸ ਦੀ ਟਿਕਟ 1,999 ਰੁਪਏ 'ਚ ਬੁੱਕ ਕਰਾਈ ਜਾ ਸਕਦੀ ਹੈ।
ਦਿੱਲੀ ਤੋਂ ਮੁੰਬਈ ਦੀ ਟਿਕਟ ਵੀ 2,599 ਰੁਪਏ 'ਚ ਮਿਲ ਰਹੀ ਹੈ। ਵਿਸਤਾਰਾ ਨੇ ਦਿੱਲੀ ਤੋਂ ਚੰਡੀਗੜ੍ਹ ਦੀ ਟਿਕਟ ਦਾ ਕਿਰਾਇਆ 1,499 ਰੁਪਏ ਰੱਖਿਆ ਹੈ। ਇਹ ਕਿਰਾਏ ਇਕਨਾਮੀ ਲਾਈਟ ਕਲਾਸ ਦੇ ਹਨ। ਜੇਕਰ ਇਕਨਾਮੀ ਸਟੈਂਡਰਡ ਕਲਾਸ ਦੀ ਟਿਕਟ ਬੁੱਕ ਕਰਨੀ ਹੈ ਤਾਂ ਦਿੱਲੀ ਤੋਂ ਅੰਮ੍ਰਿਤਸਰ ਦੀ ਟਿਕਟ 1,599 ਰੁਪਏ 'ਚ ਮਿਲੇਗੀ। ਬਿਜ਼ਨੈੱਸ ਕਲਾਸ ਦੀ ਟਿਕਟ 5,999 ਰੁਪਏ 'ਚ ਬੁੱਕ ਹੋਵੇਗੀ। ਇਸ ਤਹਿਤ ਬੁਕਿੰਗ ਸਿਰਫ 24 ਘੰਟੇ ਹੀ ਖੁੱਲ੍ਹੀ ਰਹੇਗੀ, ਜੋ ਕਿ ਬੁੱਧਵਾਰ ਰਾਤ 12.01 ਤੋਂ ਸ਼ੁਰੂ ਹੋਵੇਗੀ। ਇਹ ਪੇਸ਼ਕਸ਼ ਇਕਨਾਮੀ, ਪ੍ਰੀਮੀਅਮ ਇਕਨਾਮੀ ਤੇ ਬਿਜ਼ਨੈੱਸ ਕਲਾਸ ਲਈ ਹੈ। ਵਿਸਤਾਰਾ ਨੇ ਇਸ ਦੀ ਜਾਣਕਾਰੀ ਆਪਣੀ ਵੈੱਬਸਾਈਟ 'ਤੇ ਦਿੱਤੀ ਹੈ।
'ਸ਼ਕਤੀਕਾਂਤ ਦਾਸ ਨੂੰ RBI ਗਵਰਨਰ ਬਣਾਉਣਾ ਗਲਤ' : ਸੁਬਰਾਮਣੀਅਮ ਸਵਾਮੀ
NEXT STORY