ਨਵੀਂ ਦਿੱਲੀ - ਕਰਮਚਾਰੀ ਭਵਿੱਖ ਨਿਧੀ ਸੰਗਠਨ (ਈ. ਪੀ. ਐੱਫ. ਓ.) ਵੱਲੋਂ ਇੰਪਲਾਈਜ਼ ਡਿਪਾਜ਼ਿਟ ਲਿੰਕਡ ਇੰਸ਼ੋਰੈਂਸ ਸਕੀਮ (ਈ. ਡੀ. ਐੱਲ. ਆਈ.) ਦੇ ਨਿਯਮਾਂ ਨੂੰ ਆਸਾਨ ਬਣਾਉਣ ਦਾ ਫੈਸਲਾ ਲਿਆ ਗਿਆ ਹੈ, ਜਿਸ ਦਾ ਸਿੱਧਾ ਫਾਇਦਾ ਅਜਿਹੇ ਕਰਮਚਾਰੀਆਂ ਦੇ ਪਰਿਵਾਰ ਨੂੰ ਮਿਲੇਗਾ, ਜਿਨ੍ਹਾਂ ਦਾ ਡੈੱਥ ਕਲੇਮ ਨੌਕਰੀ ਬਦਲਦੇ ਸਮੇਂ ਛੋਟੀ- ਜਿਹੀ ਬ੍ਰੇਕ ਲੈਣ ਕਾਰਨ ਖਾਰਿਜ ਹੋ ਜਾਂਦਾ ਸੀ।
ਈ. ਪੀ. ਐੱਫ. ਓ. ਵੱਲੋਂ ਦਸੰਬਰ, 2025 ’ਚ ਜਾਰੀ ਇਕ ਸਰਕੁਲਰ ਰਾਹੀਂ ਇਸ ਪ੍ਰੇਸ਼ਾਨੀ ਨੂੰ ਘੱਟ ਕਰਨ ਦੀ ਕੋਸ਼ਿਸ਼ ਕੀਤੀ ਗਈ ਹੈ। ਇਹ ਕਰਮਚਾਰੀਆਂ ਦੇ ਹਿੱਤ ’ਚ ਲਿਆ ਗਿਆ ਇਕ ਇਤਿਹਾਸਕ ਕਦਮ ਸਾਬਤ ਹੋ ਸਕਦਾ ਹੈ।
ਇਸ ਤੋਂ ਪਹਿਲਾਂ ਦੇ ਨਿਯਮਾਂ ’ਚ ਇਕ ਵੱਡੀ ਪ੍ਰੇਸ਼ਾਨੀ ਇਹ ਸੀ ਕਿ ਜੇਕਰ ਕੋਈ ਕਰਮਚਾਰੀ ਸ਼ੁੱਕਰਵਾਰ ਨੂੰ ਪੁਰਾਣੀ ਨੌਕਰੀ ਛੱਡਦਾ ਸੀ ਅਤੇ ਸੋਮਵਾਰ ਨੂੰ ਨਵੀਂ ਕੰਪਨੀ ਜੁਆਇਨ ਕਰਦਾ ਸੀ, ਤਾਂ ਵਿਚਾਲੇ ਦੇ ਸ਼ਨੀਵਾਰ ਅਤੇ ਐਤਵਾਰ ਨੂੰ ਸਰਵਿਸ ’ਚ ਬ੍ਰੇਕ ਮਾਨ ਲਿਆ ਜਾਂਦਾ ਸੀ। ਇਸ ਦਾ ਤਕਨੀਕੀ ਰੂਪ ਨਾਲ ਸਰਵਿਸ ਬ੍ਰੇਕ ਦਾ ਕਰਮਚਾਰੀਆਂ ਦੇ ਪਰਿਵਾਰ ਨੂੰ ਨੁਕਸਾਨ ਚੁੱਕਣਾ ਪੈਂਦਾ ਸੀ।
ਈ. ਡੀ. ਐੱਲ. ਆਈ. ਵਰਗੀਆਂ ਸਹੂਲਤਾਂ ਲਈ ਲਗਾਤਾਰ ਸਰਵਿਸ ’ਚ ਹੋਣ ਦੀ ਜ਼ਰੂਰੀ ਸ਼ਰਤ ਰੱਖੀ ਗਈ ਸੀ। ਹਾਲਾਂਕਿ, ਈ. ਪੀ. ਐੱਫ. ਓ. ਨੇ ਹੁਣ ਨਵੇਂ ਨਿਯਮਾਂ ’ਚ ਇਸ ਉਲਝਨ ਨੂੰ ਖਤਮ ਕਰ ਦਿੱਤਾ ਹੈ। ਈ. ਪੀ. ਐੱਫ. ਓ. ਨੇ ਸਾਫ ਕਿਹਾ ਹੈ ਕਿ ਨੌਕਰੀ ਬਦਲਦੇ ਸਮੇਂ ਜੇਕਰ ਵਿਚਾਲੇ ਹਫਤਾਵਾਰ ਛੁੱਟੀਆਂ ਆਉਂਦੀਆਂ ਹਨ ਤਾਂ ਉਸ ਨੂੰ ਸਰਵਿਸ ਬ੍ਰੇਕ ਨਹੀਂ ਮੰਨਿਆ ਜਾਵੇਗਾ।
ਹਫਤਾਵਾਰ ਛੁੱਟੀ ਦੇ ਨਾਲ ਹੀ ਰਾਸ਼ਟਰੀ ਛੁੱਟੀ, ਸੂਬਾ ਸਰਕਾਰ ਵੱਲੋਂ ਐਲਾਨੀਆਂ ਛੁੱਟੀਆਂ ਵੀ ਇਸ ’ਚ ਸ਼ਾਮਲ ਹੋਣਗੀਆਂ, ਜਿਸ ਦਾ ਸਿੱਧਾ ਮਤਲੱਬ ਹੈ ਕਿ ਕਰਮਚਾਰੀ ਦੀ ਸੇਵਾ ਲਗਾਤਾਰ ਮੰਨੀ ਜਾਵੇਗੀ। ਨਾਲ ਹੀ ਪਰਿਵਾਰ ਨੂੰ ਬੀਮਾ ਜਾਂ ਪੈਨਸ਼ਨ ਵਰਗੇ ਲਾਭ ਤੋਂ ਵਾਂਝਾ ਨਹੀਂ ਹੋਣਾ ਪਵੇਗਾ।
50,000 ਰੁਪਏ ਦੀ ਮਿਲੇਗੀ ਘੱਟੋ-ਘੱਟ ਗਾਰੰਟੀ
ਈ. ਪੀ. ਐੱਫ. ਓ. ਵੱਲੋਂ ਜਾਰੀ ਸਰਕੁਲਰ ’ਚ ਈ. ਡੀ. ਐੱਲ. ਆਈ. ਸਕੀਮ ਤਹਿਤ ਮਿਲਣ ਵਾਲੇ ਘੱਟੋ-ਘੱਟ ਪੇਆਊਟ ਨੂੰ ਵੀ ਵਧਾ ਕੇ 50,000 ਰੁਪਏ ਕਰਨ ਦਾ ਫੈਸਲਾ ਲਿਆ ਗਿਆ ਹੈ। ਜਿਨ੍ਹਾਂ ਕਰਮਚਾਰੀਆਂ ਨੂੰ ਔਸਤ ਪੀ. ਐੱਫ. ਬੈਲੇਂਸ 50,000 ਰੁਪਏ ਤੋਂ ਘੱਟ ਹੋਵੇ, ਉਦੋਂ ਵੀ ਉਨ੍ਹਾਂ ਦੇ ਪਰਿਵਾਰ ਨੂੰ ਮਿਨੀਮਮ 50,000 ਰੁਪਏ ਦੀ ਰਾਸ਼ੀ ਬੀਮੇ ਦੇ ਤੌਰ ’ਤੇ ਦਿੱਤੀ ਜਾਵੇਗੀ।
ਗੌਤਮ ਅਡਾਣੀ ਨੇ ਕਾਂਗਰਸ ਤੇ ਮਿਨਰਲਜ਼ ਦੀ ਸ਼ਲਾਘਾ ਕਿਉਂ ਕੀਤੀ!
NEXT STORY