ਨਵੀਂ ਦਿੱਲੀ – ਹੁਣ ਕੈਸ਼ ਵਾਂਗ ਤੁਸੀਂ ਏ. ਟੀ. ਐੱਮ. ’ਚੋਂ ਗੋਲਡ ਵੀ ਕੱਢ ਸਕੋਗੇ। ਹੈਦਰਾਬਾਦ ’ਚ ਰੀਅਲ ਟਾਈਮ ਗੋਲਡ ਏ. ਟੀ. ਐੱਮ. ਲਗਾਇਆ ਗਿਆ ਹੈ। ਇਸ ਰੀਅਲ ਟਾਈਮ ਗੋਲਡ ਏ. ਟੀ. ਐੱਮ. ਨੂੰ ਗੋਲਡ ਸਿੱਕਾ ਨੇ ਹੈਦਰਾਬਾਦ ਸਥਿਤ ਫਰਮ ਓਪਨਕਿਊਬ ਤਕਨਾਲੋਜੀ ਦੀ ਮਦਦ ਨਾਲ ਲਗਾਇਆ ਹੈ। ਇਸ ਏ. ਟੀ. ਐੱਮ. ਤੋਂ ਲੋਕ ਆਪਣੇ ਡੈਬਿਟ ਅਤੇ ਕ੍ਰੈਡਿਟ ਕਾਰਡ ਦਾ ਇਸਤੇਮਾਲ ਕਰ ਕੇ ਸ਼ੁੱਧ ਸੋਨੇ ਦੇ ਸਿੱਕੇ ਕੱਢ ਸਕਦੇ ਹਨ। ਗੋਲਡਸਿੱਕਾ ਦੇ ਸੀ. ਈ. ਓ. ਤਰੁਜ ਮੁਤਾਬਕ ਲੋਕ ਇਸ ਏ. ਟੀ. ਐੱਮ. ਦਾ ਇਸਤੇਮਾਲ ਕਰ ਕੇ 0.5 ਗ੍ਰਾਮ ਤੋਂ ਲੈ ਕੇ 100 ਗ੍ਰਾਮ ਤੱਕ ਸੋਨੇ ਦੇ ਸਿੱਕੇ ਖਰੀਦ ਸਕਦੇ ਹਨ। ਸਿੱਕਿਆਂ ਦੀ ਕੀਮਤ ਨੂੰ ਏ. ਟੀ. ਐੱਮ. ਦੀ ਸਕ੍ਰੀਨ ’ਤੇ ਲਾਈਵ ਦੇਖ ਵੀ ਸਕਦੇ ਹੋ। ਸਿੱਕੇ 999 ਸ਼ੁੱਧਤਾ ਨਾਲ ਪ੍ਰਮਾਣਿਤ ਟੈਂਪਰ ਪਰੂਫ ਪੈਕ ’ਚ ਦਿੱਤੇ ਜਾਣਗੇ।
ਇਹ ਵੀ ਪੜ੍ਹੋ : ਡਿਜੀਟਲ ਰੁਪਏ ਦੇ ਸਾਰੇ ਲੈਣ-ਦੇਣ ਗੁੰਮਨਾਮ, CBDC ਟਰਾਂਜੈਕਸ਼ਨ UPI ਨਾਲੋਂ ਵਧੇਰੇ ਅਗਿਆਤ
ਗੋਲਡਸਿੱਕਾ ਦੇ ਸੀਈਓ ਸੀ. ਤਰੁਜ ਅਨੁਸਾਰ ਕੰਪਨੀ ਪੇਡਾਪੱਲੀ ਵਾਰੰਗਲ ਅਤੇ ਕਰੀਮਨਗਰ ਵਿੱਚ ਵੀ ਸੋਨੇ ਦੇ ਏਟੀਐਮ ਖੋਲ੍ਹਣ ਦੀ ਤਿਆਰੀ ਕਰ ਰਹੀ ਹੈ। ਉਨ੍ਹਾਂ ਅਨੁਸਾਰ ਕੰਪਨੀ ਦੀ ਅਗਲੇ ਦੋ ਸਾਲਾਂ ਵਿੱਚ ਪੂਰੇ ਭਾਰਤ ਵਿੱਚ ਲਗਭਗ 3,000 ਗੋਲਡ ਏਟੀਐਮ ਖੋਲ੍ਹਣ ਦੀ ਯੋਜਨਾ ਹੈ। ਗੋਲਡ ਏਟੀਐਮ ਸੈਂਟਰ ਤੇਲੰਗਾਨਾ ਮਹਿਲਾ ਕਮਿਸ਼ਨ ਦੀ ਚੇਅਰਪਰਸਨ ਸੁਨੀਤਾ ਲਕਸ਼ਮਾਰੇਡੀ ਦੁਆਰਾ ਸਥਾਪਿਤ ਕੀਤਾ ਗਿਆ ਹੈ।
ਕੰਪਨੀ ਮੁਤਾਬਕ ਇਸ ਗੋਲਡ ਏਟੀਐਮ ਨਾਲ ਗਾਹਕਾਂ ਨੂੰ 24 ਘੰਟੇ ਸੋਨਾ ਖਰੀਦਣ ਦੀ ਸਹੂਲਤ ਮਿਲੇਗੀ। ਗੋਲਡ ਏਟੀਐਮ 24 ਘੰਟੇ ਉਪਲਬਧ ਰਹਿਣਗੇ। ਗੋਲਡ ਏ.ਟੀ.ਐਮ ਦੀ ਸ਼ੁਰੂਆਤ ਵਿੱਚ ਤੇਲੰਗਾਨਾ ਮਹਿਲਾ ਕਮਿਸ਼ਨ ਦੇ ਨਾਲ ਗੋਲਡਸਿੱਕਾ ਦੀ ਚੇਅਰਪਰਸਨ ਅੰਬਿਕਾ ਬਰਮਨ , ਓਪਨਕਿਊਬ ਟੈਕਨਾਲੋਜੀਜ਼ ਦੇ ਸੀ.ਈ.ਓ. ਪੀ. ਵਿਨੋਦ ਕੁਮਾਰ ਅਤੇ ਟੀ-ਹੱਬ ਦੇ ਸੀਈਓ ਐਮ. ਸ਼੍ਰੀਨਿਵਾਸ ਰਾਓ ਨੇ ਸ਼ਿਰਕਤ ਕੀਤੀ।
ਇਸ ਤਰ੍ਹਾਂ ਖਰੀਦ ਸਕਦੇ ਹੋ ਤੁਸੀਂ ਸੋਨਾ
ਇਸ ATM ਤੋਂ ਸੋਨੇ ਦੇ ਸਿੱਕੇ ਖਰੀਦਣ ਲਈ ਲੋਕ ਆਪਣੇ ਡੈਬਿਟ ਅਤੇ ਕ੍ਰੈਡਿਟ ਕਾਰਡ ਦੀ ਵਰਤੋਂ ਕਰ ਸਕਦੇ ਹਨ। ਗੋਲਡ ਏਟੀਐਮ ਦੀ ਫੋਟੋ ਵੀ ਸੋਸ਼ਲ ਮੀਡੀਆ 'ਤੇ ਤੇਜ਼ੀ ਨਾਲ ਵਾਇਰਲ ਹੋ ਰਹੀ ਹੈ। ਗੋਲਡ ਏਟੀਐਮ ਨੂੰ ਲੋਕ ਕਾਫੀ ਪਸੰਦ ਕਰ ਰਹੇ ਹਨ।
ਇਹ ਵੀ ਪੜ੍ਹੋ : ਇਸ ਮਹੀਨੇ 5,000 ਕਰੋੜ ਰੁਪਏ ਦੇ IPO ਦੀ ਸੰਭਾਵਨਾ, ਜਾਣੋ ਕੰਪਨੀਆਂ ਦੀ ਸੂਚੀ ਬਾਰੇ
ਨੋਟ - ਇਸ ਖ਼ਬਰ ਬਾਰੇ ਆਪਣੇ ਵਿਚਾਰ ਕੁਮੈਂਟ ਬਾਕਸ ਵਿਚ ਜ਼ਰੂਰ ਸਾਂਝੇ ਕਰੋ।
ਗਲੋਬਲ ਬਾਜ਼ਾਰ 'ਚ ਗਿਰਾਵਟ ਨਾਲ ਦਬਾਅ, ਸੈਂਸੈਕਸ-ਨਿਫਟੀ 'ਚ 300 ਅੰਕਾਂ ਦੀ ਗਿਰਾਵਟ
NEXT STORY