ਨਵੀਂ ਦਿੱਲੀ— ਹਾਲ ਹੀ ’ਚ ਭਾਰਤ ਨੇ ਅਮਰੀਕਾ ਤੋਂ ਆਉਣ ਵਾਲੇ ਫਲਾਂ ’ਤੇ ਕਸਟਮ ਡਿਊਟੀ ਨੂੰ ਵਧਾ ਦਿੱਤਾ ਹੈ, ਜਿਸ ਦਾ ਖਾਸਾ ਅਸਰ ਅਮਰੀਕੀ ਸੇਬ ਇੰਡਸਟਰੀ ’ਤੇ ਪਿਆ ਹੈ। ਇੰਡਸਟਰੀ ਦਾ ਕਹਿਣਾ ਹੈ ਕਿ ਜਦੋਂ ਕੋਈ ਭਰੋਸੇਯੋਗ ਅਤੇ ਸਥਾਪਤ ਬਾਜ਼ਾਰ ਤੁਹਾਡੇ ਕੰਟਰੋਲ ਤੋਂ ਬਾਹਰ ਹੋ ਜਾਂਦਾ ਹੈ ਤਾਂ ਹੋਰ ਬਾਜ਼ਾਰਾਂ ’ਚ ਉਤਪਾਦਾਂ ਨੂੰ ਵੇਚਣਾ ਬਹੁਤ ਔਖਾ ਹੁੰਦਾ ਹੈ। ਤੁਹਾਨੂੰ ਦੱਸ ਦੇਈਏ ਕਿ ਸਟੀਲ ਅਤੇ ਐਲੂਮੀਨੀਅਮ ਵਰਗੇ ਭਾਰਤੀ ਉਤਪਾਦਾਂ ’ਤੇ ਅਮਰੀਕਾ ਵੱਲੋਂ ਲਾਏ ਗਏ ਉੱਚੇ ਟੈਰਿਫ ਦੇ ਜਵਾਬ ’ਚ ਭਾਰਤ ਨੇ ਬਦਾਮ, ਸੇਬ, ਦਾਲ ਤੇ ਅਖ਼ਰੋਟ ਸਮੇਤ 29 ਅਮਰੀਕੀ ਉਤਪਾਦਾਂ ’ਤੇ ਕਸਟਮ ਡਿਊਟੀ ’ਚ ਵਾਧੇ ਦਾ ਐਲਾਨ ਕੀਤਾ।
ਮੀਡੀਆ ਰਿਪੋਰਟਾਂ ’ਚ ਕਿਹਾ ਗਿਆ ਹੈ ਕਿ ਭਾਰਤ ਨੇ 2017 ’ਚ 40 ਪਾਊਂਡ ਭਾਰ ਵਾਲੇ ਰਿਕਾਰਡ 78 ਲੱਖ ਬਾਕਸ ਵਾਸ਼ਿੰਗਟਨ ਸੇਬ ਦੀ ਦਰਾਮਦ ਕੀਤੀ ਸੀ। ਰਿਪੋਰਟ ’ਚ ਕਿਹਾ ਗਿਆ ਹੈ ਕਿ ਭਾਰਤ ਵੱਲੋਂ ਅਮਰੀਕੀ ਸੇਬਾਂ ’ਤੇ 20 ਫ਼ੀਸਦੀ ਡਿਊਟੀ ਲਾਉਣ ਨਾਲ ਉਮੀਦ ਕੀਤੀ ਜਾ ਰਹੀ ਹੈ ਕਿ ਅਮਰੀਕੀ ਸੇਬਾਂ ਦਾ ਵਪਾਰ ਮੱਠਾ ਪੈ ਸਕਦਾ ਹੈ। ਉਥੇ ਹੀ ਰਿਪੋਰਟ ’ਚ ਕਿਹਾ ਗਿਆ ਹੈ ਕਿ ਭਾਰਤ ਵੱਲੋਂ ਅਮਰੀਕੀ ਉਤਪਾਦਾਂ ’ਤੇ ਕਸਟਮ ਡਿਊਟੀ ਲਾਉਣ ਨਾਲ ਇਸ ਦਾ ਫਾਇਦਾ ਦੂਜੇ ਸੇਬ ਉਤਪਾਦਕ ਦੇਸ਼ਾਂ ਜਿਵੇਂ ਨਿਊਜ਼ੀਲੈਂਡ ਅਤੇ ਚਿਲੀ ਨੂੰ ਪਹੁੰਚੇਗਾ। ਮੰਨਿਆ ਜਾ ਰਿਹਾ ਹੈ ਕਿ ਅਮਰੀਕੀ ਸੇਬਾਂ ’ਤੇ ਕਸਟਮ ਡਿਊਟੀ ਲਾਉਣ ਦੀ ਸੂਰਤ ’ਚ ਭਾਰਤ ਇਨ੍ਹਾਂ ਦੇਸ਼ਾਂ ਤੋਂ ਸੇਬਾਂ ਦੀ ਦਰਾਮਦ ਕਰੇਗਾ। ਰਿਪੋਰਟ ’ਚ ਇਹ ਵੀ ਕਿਹਾ ਗਿਆ ਹੈ ਕਿ ਅਮਰੀਕਾ ਆਪਣੀ ਸੇਬ ਦੀ ਫਸਲ ਦਾ ਲਗਭਗ 30 ਫ਼ੀਸਦੀ ਬਰਾਮਦ ਕਰਦਾ ਹੈ।
ਅਮਰੀਕੀ ਇੰਡਸਟਰੀ ਨੂੰ ਛੇਤੀ ਤੋਂ ਛੇਤੀ ਲੱਭਣੀ ਪਵੇਗੀ ਕੋਈ ਐਕਸਪੋਰਟ ਮਾਰਕੀਟ
ਨਾਰਥਵੈਸਟ ਹਾਰਟੀਕਲਚਰਲ ਕਾਊਂਸਿਲ ਦੇ ਪ੍ਰਧਾਨ ਮਾਰਕ ਪਾਵਰਸ, ਜੋ ਜਨਤਕ ਨੀਤੀ ਦੇ ਮੁੱਦਿਆਂ ’ਚ ਇਸ ਖੇਤਰ ਦੇ ਟ੍ਰੀ-ਫਰੂਟ ਇੰਡਸਟਰੀ ਦੀ ਅਗਵਾਈ ਕਰਦੇ ਹਨ, ਨੇ ਪਿਛਲੇ ਹਫ਼ਤੇ ਵਾਸ਼ਿੰਗਟਨ ਡੀ. ਸੀ. ’ਚ ਟਰੰਪ ਪ੍ਰਸ਼ਾਸਨ ਨਾਲ ਕਈ ਪ੍ਰਮੁੱਖ ਮੁੱਦਿਆਂ ’ਤੇ ਚਰਚਾ ਕੀਤੀ, ਜਿਸ ’ਚ ਭਾਰਤ ਦੇ ਨਾਲ ਅਮਰੀਕੀ ਵਪਾਰ ਵਿਵਾਦ ਵੀ ਸ਼ਾਮਲ ਸੀ। ਪਾਵਰਸ ਨੇ ਕਿਹਾ ਕਿ ਜੇਕਰ ਇੰਡਸਟਰੀ ਛੇਤੀ ਤੋਂ ਛੇਤੀ ਕੋਈ ਐਕਸਪੋਰਟ ਮਾਰਕੀਟ ਨਹੀਂ ਲੱਭ ਸਕਦੀ ਹੈ ਤਾਂ ਘਰੇਲੂ ਬਾਜ਼ਾਰ ’ਚ ਇਨ੍ਹਾਂ ਸੇਬਾਂ ਦੀ ਕੀਮਤ ਕਾਫ਼ੀ ਘੱਟ ਹੋ ਜਾਵੇਗੀ ਅਤੇ ਉਤਪਾਦਕਾਂ ਨੂੰ ਇਸ ਦੇ ਬਹੁਤ ਘੱਟ ਪੈਸੇ ਮਿਲਣਗੇ।
78,493 ਨਵੇਂ ਪੈਟਰੋਲ ਪੰਪ ਖੋਲ੍ਹਣਾ ਆਰਥਿਕ ਲਿਹਾਜ਼ ਨਾਲ ਲਾਭਦਾਇਕ ਨਹੀਂ : ਕ੍ਰਿਸਿਲ
NEXT STORY