ਨਵੀਂ ਦਿੱਲੀ—ਰਿਲਾਇੰਸ ਜਿਓ 'ਚ ਇਸ ਸਾਲ ਨੌਕਰੀਆਂ ਦਾ ਮੀਂਹ ਆਉਣ ਵਾਲਾ ਹੈ। ਰਿਲਾਇੰਸ ਜਿਓ ਵਿੱਤੀ ਸਾਲ 2018-19 ਲਈ 75 ਹਜ਼ਾਰ ਤੋਂ 80 ਹਜ਼ਾਰ ਨਵੀਂਆਂ ਭਰਤੀਆਂ ਕਰੇਗਾ। ਕੰਪਨੀ ਨੇ ਮੁੱਖ ਮਨੁੱਖ ਸੰਸਾਧਨ ਅਫਸਰ ਸੰਜੇ ਜੋਗ ਨੇ ਵੀਰਵਾਰ ਨੂੰ ਇਕ ਇਵੈਂਟ ਦੌਰਾਨ ਇਸ ਗੱਲ ਦੀ ਜਾਣਕਾਰੀ ਦਿੱਤੀ ਅਤੇ ਕਿਹਾ ਕਿ ਅੱਜ ਰਿਲਾਇੰਸ ਜਿਓ 'ਚ ਡੇਢ ਲੱਖ ਤੋਂ ਜ਼ਿਆਦਾ ਕਰਮਚਾਰੀ ਕੰਮ ਕਰ ਰਹੇ ਹਨ ਅਤੇ ਮੌਜੂਦਾ ਵਿੱਤੀ ਸਾਲ 'ਚ 75 ਹਜ਼ਾਰ ਤੋਂ 80 ਹਜ਼ਾਰ ਲੋਕਾਂ ਨੂੰ ਭਰਤੀ ਕਰਨ ਦੀ ਯੋਜਨਾ ਹੈ।
ਅਟ੍ਰਿਸ਼ਨ ਰੇਟ ਦੇ ਬਾਰੇ 'ਚ ਪੁੱਛੇ ਜਾਣ 'ਤੇ ਸੰਜੇ ਜੋਗ ਨੇ ਕਿਹਾ ਕਿ ਸੇਲਸ ਅਤੇ ਕੰਸਟਰਕਸ਼ਨ ਸਾਈਟਸ ਨਾਲ ਸੰਬੰਧਤ ਟੈਕਨੀਕਲ ਏਰੀਆ 'ਚ ਇਹ 32 ਫੀਸਦੀ ਹੈ। ਜੇਕਰ ਔਸਤਨ ਲੈਵਲ 'ਤੇ ਦੇਖਿਆ ਜਾਵੇ ਤਾਂ ਇਹ ਸਿਰਫ 18 ਫੀਸਦੀ ਹੀ ਰਹਿ ਜਾਵੇਗਾ।
ਰੈਫਰਲ ਤੋਂ ਇਲਾਵਾ ਸੋਸ਼ਲ ਮੀਡੀਆ ਰਾਹੀਂ ਹੋਵੇਗੀ ਹਾਈਰਿੰਗ
ਸੰਜੇ ਜੋਗ ਨੇ ਅੱਗੇ ਕਿਹਾ ਕਿ ਕੰਪਨੀ ਦੀ ਦੇਸ਼ ਭਰ ਦੇ ਟੈਕਨੀਕਲ ਇੰਸਟੀਟਿਊਸ਼ਨਸ ਸਮੇਤ 6000 ਕਾਲਜਾਂ ਦੇ ਨਾਲ ਪਾਟਰਨਰਸ਼ਿੱਪ ਹਨ। ਉਨ੍ਹਾਂ ਮੁਤਾਬਕ ਇਨ੍ਹਾਂ ਕਾਲਜਾਂ 'ਚ ਕੁਝ ਅਜਿਹੇ ਕੋਰਸੇਸ ਆਫਰ ਕੀਤੇ ਜਾ ਰਹੇ ਹਨ ਜਿਨ੍ਹਾਂ ਨੂੰ ਕਲੀਅਰ ਕਰਨ 'ਤੇ ਵਿਦਿਆਰਥੀ ਖੁਦ ਹੀ ਰਿਲਾਇੰਸ ਕੰਪਨੀ 'ਚ ਭਰਤੀ ਕੀਤੇ ਜਾਣ ਲਈ ਕਾਬਿਲ ਹੋ ਜਾਂਦੇ ਹਨ।
ਐਮਾਜ਼ੋਨ ਨੂੰ ਟੱਕਰ ਦੇਣ ਲਈ ਵਾਲਮਾਰਟ ਲਵੇਗਾ ਗੂਗਲ ਦੀ ਮਦਦ!
NEXT STORY