ਹੈਲਥ ਡੈਸਕ- ਬਦਲਦੇ ਮੌਸਮ 'ਚ ਅਕਸਰ ਲੋਕ ਖੰਘ ਤੇ ਜ਼ੁਕਾਮ ਦੀ ਸਮੱਸਿਆ ਨਾਲ ਜੂਝਦੇ ਹਨ। ਖੰਘ ਲੰਬੇ ਸਮੇਂ ਤੱਕ ਰਹਿ ਸਕਦੀ ਹੈ ਜਿਸ ਨਾਲ ਕੰਮ ’ਤੇ ਅਸਰ ਪੈਂਦਾ ਹੈ ਅਤੇ ਰਾਤ ਦੀ ਨੀਂਦ ਵੀ ਟੁੱਟਦੀ ਹੈ। ਜੇ ਤੁਸੀਂ ਵੀ ਇਸ ਸਮੱਸਿਆ ਤੋਂ ਪਰੇਸ਼ਾਨ ਹੋ, ਤਾਂ ਕੁਝ ਘਰੇਲੂ ਨੁਸਖਿਆਂ ਨਾਲ ਰਾਹਤ ਮਿਲ ਸਕਦੀ ਹੈ।
ਸ਼ਹਿਦ ਨਾਲ ਰਾਹਤ
ਪੁਰਾਣੀ ਤੋਂ ਪੁਰਾਣੀ ਖੰਘ ਦੂਰ ਕਰਨ ਲਈ ਸ਼ਹਿਦ ਲਾਭਕਾਰੀ ਹੈ। ਸ਼ਹਿਦ 'ਚ ਐਂਟੀ-ਮਾਈਕ੍ਰੋਬੀਅਲ ਗੁਣ ਹੁੰਦੇ ਹਨ ਜੋ ਖੰਘ ਨੂੰ ਠੀਕ ਕਰਦੇ ਹਨ। ਰੋਜ਼ਾਨਾ ਇਕ ਚਮਚ ਸ਼ਹਿਦ 'ਚ ਕਾਲੀ ਮਿਰਚ ਪਾਊਡਰ ਮਿਲਾ ਕੇ ਖਾਣ ਨਾਲ ਕਾਫ਼ੀ ਫ਼ਾਇਦਾ ਹੁੰਦਾ ਹੈ।
ਲੂਣ ਦੇ ਪਾਣੀ ਨਾਲ ਗਰਾਰੇ
ਖੰਘ 'ਚ ਲੂਣ ਵਾਲੇ ਕੋਸੇ ਪਾਣੀ ਨਾਲ ਗਰਾਰੇ ਕਰਨਾ ਬਹੁਤ ਲਾਭਦਾਇਕ ਹੈ। ਇਹ ਬੈਕਟੀਰੀਆ, ਫੰਗਸ ਇੰਫੈਕਸ਼ਨ ਅਤੇ ਐਲਰਜੀ ਨੂੰ ਦੂਰ ਕਰਨ 'ਚ ਮਦਦ ਕਰਦਾ ਹੈ। ਸਵੇਰੇ ਇਕ ਗਿਲਾਸ ਕੋਸੇ ਪਾਣੀ 'ਚ ਲੂਣ ਪਾ ਕੇ ਗਰਾਰੇ ਕਰਨ ਨਾਲ ਗਲੇ ਦੀ ਸਫ਼ਾਈ ਰਹਿੰਦੀ ਹੈ।
ਇਹ ਵੀ ਪੜ੍ਹੋ : ਕਿਉਂ ਟੋਕਿਆ ਜਾਂਦਾ ਤਿੰਨ ਰੋਟੀਆਂ ਖਾਣ ਤੋਂ, ਕੀ ਇਹ ਅੰਧਵਿਸ਼ਵਾਸ ਹੈ ਜਾਂ ਸਮਝਦਾਰੀ
ਅਦਰਕ ਦੀ ਚਾਹ
ਅਦਰਕ 'ਚ ਐਂਟੀਬੈਕਟੀਰੀਅਲ, ਐਂਟੀਫੰਗਲ ਅਤੇ ਐਂਟੀਇੰਫਲੈਮੇਟਰੀ ਗੁਣ ਹੁੰਦੇ ਹਨ। ਅਦਰਕ ਦੀ ਚਾਹ ਪੀਣ ਨਾਲ ਗਲੇ ਦੀ ਸੋਜ ਘੱਟਦੀ ਹੈ ਅਤੇ ਖੰਘ ਤੋਂ ਰਾਹਤ ਮਿਲਦੀ ਹੈ।
ਤੁਲਸੀ ਦਾ ਕਾੜ੍ਹਾ
ਤੁਲਸੀ ਦੇ ਪੱਤੇ ਆਯੂਰਵੈਦਿਕ ਗੁਣਾਂ ਨਾਲ ਭਰਪੂਰ ਹੁੰਦੇ ਹਨ। ਇਕ ਕੱਪ ਪਾਣੀ 'ਚ 4-5 ਤੁਲਸੀ ਦੇ ਪੱਤੇ ਪਾ ਕੇ ਉਬਾਲੋ, ਫਿਰ ਇਸ 'ਚ ਥੋੜ੍ਹਾ ਕਾਲਾ ਲੂਣ ਮਿਲਾ ਕੇ ਪੀਓ। ਇਹ ਕਾੜ੍ਹਾ ਖੰਘ 'ਚ ਬਹੁਤ ਅਸਰਦਾਰ ਹੈ।
ਨੋਟ– ਇਹ ਆਰਟੀਕਲ ਸਿਰਫ਼ ਆਮ ਜਾਣਕਾਰੀ ਲਈ ਹੈ। ਆਪਣੀ ਖੁਰਾਕ ਵਿੱਚ ਕੋਈ ਬਦਲਾਅ ਕਰਨ, ਕਿਸੇ ਵੀ ਬਿਮਾਰੀ ਨਾਲ ਸਬੰਧਤ ਕੋਈ ਵੀ ਉਪਾਅ ਕਰਨ ਜਾਂ ਕੋਈ ਵੀ ਘਰੇਲੂ ਨੁਸਖਾ ਅਪਣਾਉਣ ਤੋਂ ਪਹਿਲਾਂ ਆਪਣੇ ਡਾਕਟਰ ਦੀ ਸਲਾਹ ਜ਼ਰੂਰ ਲਓ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਅੱਖਾਂ ਨੂੰ ਵਾਰ-ਵਾਰ ਮਲਣ ਹੋ ਸਕਦੈ ਹਨ ਇਹ 5 ਵੱਡੇ ਨੁਕਸਾਨ
NEXT STORY