ਬੈਂਕਾਂ ਦਾ ਰਾਸ਼ਟਰੀਕਰਨ ਸਾਡੇ ਮਹਾਨ ਦੇਸ਼ ਦੇ ਵਿਕਾਸ ਲਈ ਇਕ ਮਹਾਨ ਕਦਮ ਸੀ ਅਤੇ ਪੂਰੇ ਦੇਸ਼ ਨੇ ਇਸ ਦਾ ਸਵਾਗਤ ਕੀਤਾ। ਬੈਂਕ ਕਰਮਚਾਰੀ ਖਾਸ ਤੌਰ ’ਤੇ ਉਤਸ਼ਾਹਿਤ ਅਤੇ ਖੁਸ਼ ਸਨ। ਬੈਂਕਾਂ ਦੇ ਰਾਸ਼ਟਰੀਕਰਨ ਤੋਂ ਪਹਿਲਾਂ, ਬੈਂਕ ਕਰਮਚਾਰੀਆਂ ਦੇ ਕੰਮ ਕਰਨ ਦੇ ਹਾਲਾਤ ਚੰਗੇ ਨਹੀਂ ਸਨ। ਰਾਤ 10 ਵਜੇ ਤੋਂ ਬਾਅਦ ਜੇਕਰ ਕੋਈ ਬੱਚਾ ਗਲੀ ਵਿਚ ਕੋਈ ਆਵਾਜ਼ ਸੁਣਦਾ ਸੀ ਤਾਂ ਉਹ ਆਪਣੀ ਮਾਂ ਨੂੰ ਪੁੱਛਦਾ ਸੀ ਅਤੇ ਮਾਂ ਕਹਿੰਦੀ ਸੀ, ‘‘ਪੁੱਤਰ, ਚਿੰਤਾ ਨਾ ਕਰੋ, ਕੋਈ ਬੈਂਕ ਕਰਮਚਾਰੀ ਬੈਂਕ ਤੋਂ ਆਪਣਾ ਕੰਮ ਖਤਮ ਕਰਕੇ ਘਰ ਵਾਪਸ ਆ ਰਿਹਾ ਹੋਵੇਗਾ।’’ ਰਾਸ਼ਟਰੀਕਰਨ ਤੋਂ ਬਾਅਦ ਕਰਮਚਾਰੀਆਂ ਦੀ ਹਾਲਤ ਵਿਚ ਸੁਧਾਰ ਹੋਇਆ।
ਲਗਭਗ ਇਕ ਦਹਾਕਾ ਪਹਿਲਾਂ ਤੱਕ ਨੌਜਵਾਨਾਂ ਦੇ ਕਰੀਅਰ ਬਦਲਾਂ ਵਿਚ ਬੈਂਕ ਦੀ ਨੌਕਰੀ ਸਿਖਰ ’ਤੇ ਸੀ। ਆਈ. ਏ. ਐੱਸ. ਤੋਂ ਬਾਅਦ, ਬੈਂਕ ਦੀ ਨੌਕਰੀ ਦੂਜੇ ਸਥਾਨ ’ਤੇ ਸੀ। 1980 ਦੇ ਦਹਾਕੇ ਵਿਚ ਬੈਂਕਾਂ ਦੇ ਤਨਖਾਹ ਸਕੇਲ ਆਈ. ਏ. ਐੱਸ. ਅਧਿਕਾਰੀਆਂ ਨਾਲੋਂ ਵੱਧ ਸਨ। ਬੈਂਕ ਦੀਆਂ ਨੌਕਰੀਆਂ ਵੱਕਾਰੀ ਅਤੇ ਬੇਹੱਦ ਲੋਕਪ੍ਰਿਯ ਸਨ। ਹਜ਼ਾਰਾਂ ਨੌਜਵਾਨ ਕਾਲਜ ਤੋਂ ਤੁਰੰਤ ਬਾਅਦ ਔਖੀਆਂ ਬੈਂਕਿੰਗ ਪ੍ਰੀਖਿਆਵਾਂ ਦੀ ਤਿਆਰੀ ਲਈ ਕੋਚਿੰਗ ਸੈਂਟਰਾਂ ਵਿਚ ਦਾਖਲਾਂ ਲੈਂਦੇ ਸਨ।
ਕੁਝ ਸਾਲ ਪਹਿਲਾਂ ਤੱਕ ਬੈਂਕਿੰਗ ਉਦਯੋਗ ਸਭ ਤੋਂ ਤੇਜ਼ ਤਰੱਕੀਆਂ ਦੀ ਪੇਸ਼ਕਸ਼ ਕਰਦਾ ਸੀ। ਮੈਨੇਜਰ ਦੇ ਅਹੁਦੇ ਲਈ ਤਰੱਕੀ ਜਿਸ ਵਿਚ ਪਹਿਲਾਂ 15 ਸਾਲ ਲੱਗਦੇ ਸਨ, ਹੁਣ ਸਿਰਫ 5 ਸਾਲਾਂ ਵਿਚ ਪ੍ਰਾਪਤ ਹੋ ਜਾਂਦੀ ਹੈ। ਮੈਨੇਜਮੈਂਟ ਅਤੇ ਕਰਮਚਾਰੀਆਂ ਵਿਚਕਾਰ ਤਾਲਮੇਲ ਅਤੇ ਆਪਸੀ ਸਤਿਕਾਰ ਹੁੰਦਾ ਸੀ ਪਰ ਹੁਣ ਸਮੇਂ ਦੇ ਨਾਲ, ਮੈਨੇਜਰਾਂ ਅਤੇ ਕਰਮਚਾਰੀਆਂ ਵਿਚਕਾਰ ਸਬੰਧ ਬਹੁਤ ਬਦਲ ਗਏ ਹਨ। ਬੈਂਕ ਜਿਨ੍ਹਾਂ ਨੂੰ ਕਦੇ ਇਕ ਸੁਰੱਖਿਅਤ ਅਤੇ ਸਥਿਰ ਕਾਰਜ ਸਥਾਨ ਮੰਨਿਆ ਜਾਂਦਾ ਸੀ, ਹੁਣ ਚੁਣੌਤੀਆਂ ਦੀ ਇਕ ਲੰਬੀ ਸੂਚੀ ਬਣ ਗਏ ਹਨ। ਇਸ ਨੇ ਇਸ ਵੱਕਾਰੀ ਪੇਸ਼ੇ ਨੂੰ ਭਾਰਤ ਵਿਚ ਸਭ ਤੋਂ ਤਣਾਅਪੂਰਨ ਨੌਕਰੀਆਂ ਵਿਚੋਂ ਇਕ ਬਣਾ ਦਿੱਤਾ ਹੈ।
10 ਤੋਂ 5 ਵਜੇ ਦੇ ਰੁਟੀਨ ਦੇ ਦਿਨ ਹੁਣ ਖਤਮ ਹੋ ਗਏ ਹਨ। ਇਹ ਦੇਖਿਆ ਗਿਆ ਹੈ ਕਿ ਅਧਿਕਾਰੀਆਂ ਦਾ ਕੰਮ ਜਲਦੀ ਸ਼ੁਰੂ ਹੁੰਦਾ ਹੈ ਅਤੇ ਦੇਰ ਰਾਤ ਤੱਕ ਬਿਨਾਂ ਕਿਸੇ ਰੁਕਾਵਟ ਦੇ ਜਾਰੀ ਰਹਿੰਦਾ ਹੈ। ਪਿਛਲੇ 5 ਸਾਲਾਂ ਵਿਚ ਬੈਂਕਾਂ ਦੀ ਬੈਲੇਂਸ ਸ਼ੀਟ ਕਈ ਗੁਣਾ ਵਧੀ ਹੈ, ਫਿਰ ਵੀ ਕਰਮਚਾਰੀਆਂ ਅਤੇ ਅਧਿਕਾਰੀਆਂ ’ਤੇ ਬਹੁਤ ਜ਼ਿਆਦਾ ਬੋਝ ਦੇ ਕਾਰਨ ਦਾ ਪੱਧਰ ਨਹੀਂ ਬਦਲ ਰਿਹਾ ਹੈ। ਉਹ ਬਹੁਤ ਜ਼ਿਆਦਾ ਦਬਾਅ ਹੇਠ ਕੰਮ ਕਰ ਰਹੇ ਹਨ।
ਕੰਮ ਸਵੇਰੇ 8 ਵਜੇ ਮੋਬਾਈਲ ਦੀ ਘੰਟੀ ਨਾਲ ਸ਼ੁਰੂ ਹੁੰਦਾ ਹੈ ਅਤੇ ਰਾਤ 10 ਵਜੇ ਤੱਕ ਹਰ ਸਮੇਂ ਕੰਮ ਦੇ ਦਬਾਅ ਦੇ ਨਾਲ, ਏ. ਸੀ. ਵਿਚ ਬੈਠ ਕੇ ਸੀਨੀਅਰ ਅਧਿਕਾਰੀਆਂ ਦੁਆਰਾ ਡਾਂਟਣ ਅਤੇ ਝਿੜਕਣ ਦਾ ਦੌਰ ਵੀ ਜਾਰੀ ਰਹਿੰਦਾ ਹੈ। ਅੱਜ ਦੇ ਯੁੱਗ ਵਿਚ ਰਾਤ 9 ਵਜੇ ਤੋਂ ਬਾਅਦ ਘਰ ਜਾਣਾ ਕਦੇ ਵੀ ਚੰਗਾ ਨਹੀਂ ਮੰਨਿਆ ਜਾਂਦਾ। ਮੋਬਾਈਲ ਕਾਰਨ ਸੀਨੀਅਰ ਅਧਿਕਾਰੀਆਂ ਦੇ ਸੁਨੇਹਿਆਂ ਦਾ ਹੜ੍ਹ ਆ ਜਾਂਦਾ ਹੈ। ਕੰਮ ਕਰਨ ਦਾ ਦਿਨ ਹੁਣ 12 ਘੰਟੇ ਤੋਂ 14 ਘੰਟੇ ਹੋ ਜਾਂਦਾ ਹੈ। ਛੁੱਟੀ ਲੈਣਾ ਲਗਭਗ ਅਸੰਭਵ ਹੋ ਗਿਆ ਹੈ।
ਛੁੱਟੀਆਂ ਵਾਲੇ ਦਿਨ ਵੀ ਉਨ੍ਹਾਂ ਨੂੰ ਟਾਰਗੈੱਟ ਦੇ ਬਹਾਨੇ ਮੀਟਿੰਗਾਂ ਲਈ ਬੁਲਾਇਆ ਜਾਂਦਾ ਹੈ ਅੰਕੜਿਆਂ ਤੋਂ ਪਤਾ ਚੱਲਦਾ ਹੈ ਕਿ ਸੀਨੀਅਰ ਅਧਿਕਾਰੀਆਂ ਦੀਆਂ ਗਲਤ ਨੀਤੀਆਂ ਕਾਰਨ ਪਿਛਲੇ ਦਹਾਕੇ ਵਿਚ ਬੈਂਕਿੰਗ ਉਦਯੋਗ ਵਿਚ 1.25 ਲੱਖ ਕਰਮਚਾਰੀਆਂ ਦੀ ਘਾਟ ਹੈ। ਇਸ ਨਾਲ ਬਾਕੀ ਕਰਮਚਾਰੀਆਂ ’ਤੇ ਬੋਝ ਪਿਆ ਹੈ। ਜਿਸ ਕਾਰਨ ਉਹ ਥਕਾਵਟ ਅਤੇ ਨਿਰਾਸ਼ਾ ਦਾ ਸ਼ਿਕਾਰ ਹੋ ਰਹੇ ਹਨ।
ਅੱਜ ਬੈਂਕ ਕਰਮਚਾਰੀ ਮੁਨਾਫ਼ਾ-ਆਧਾਰਤ ਬੈਂਕਿੰਗ ਨੀਤੀਆਂ ਦਾ ਸ਼ਿਕਾਰ ਹੋ ਰਹੇ ਹਨ। ਜਿਸ ਵਿਚ ਮਨੁੱਖਤਾ ਲਈ ਕੋਈ ਥਾਂ ਨਹੀਂ ਹੈ। ਮੈਨੇਜਮੈਂਟ ਲਈ ਔਖੇ ਟੀਚੇ ਦੇਣਾ ਇਕ ਰਿਵਾਜ ਬਣ ਗਿਆ ਹੈ। ਉਨ੍ਹਾਂ ਗੈਰ-ਯਥਾਰਥਵਾਦੀ ਟੀਚਿਆਂ ਨੂੰ ਪ੍ਰਾਪਤ ਕਰਨ ਲਈ, ਸੀਨੀਅਰ ਮੈਨੇਜਮੈਂਟ ਲਈ ਕਰਮਚਾਰੀਆਂ ਅਤੇ ਅਧਿਕਾਰੀਆਂ ਨੂੰ ਅਪਮਾਨਜਨਕ ਸ਼ਬਦਾਂ ਦੀ ਵਰਤੋਂ ਕਰਕੇ ਝਿੜਕਣਾ ਆਮ ਹੋ ਗਿਆ ਹੈ। ਨਿੱਜੀ ਬੈਂਕਾਂ ਵਿਚ ਵੱਡੇ ਪੱਧਰ ’ਤੇ ਅਜਿਹੀ ਭਾਸ਼ਾ ਦੀ ਵਰਤੋਂ ਕਰਕੇ ਕਰਮਚਾਰੀਆਂ ’ਤੇ ਮਾਨਸਿਕ ਦਬਾਅ ਬਣਾਇਆ ਜਾ ਰਿਹਾ ਹੈ। ਜਿਸ ਕਾਰਨ ਡਰ ਅਤੇ ਚਿੰਤਾ ਦੀ ਸਥਿਤੀ ਪੈਦਾ ਹੋ ਰਹੀ ਹੈ।
ਨਿੱਜੀ ਬੈਂਕਾਂ ਵਿਚ ਸੀਨੀਅਰ ਅਧਿਕਾਰੀਆਂ ਵੱਲੋਂ ਆਪਣੇ ਕਰਮਚਾਰੀਆਂ ਨਾਲ ਦੁਰਵਿਵਹਾਰ ਦੀਆਂ ਘਟਨਾਵਾਂ ਵਿਚ ਭਾਰੀ ਵਾਧਾ ਹੋਇਆ ਹੈ। ਨਿੱਜੀ ਬੈਂਕਾਂ ਦੇ ਨਾਲ-ਨਾਲ ਜਨਤਕ ਖੇਤਰ ਦੇ ਬੈਂਕਾਂ ਆਦਿ ਵਿਚ ਵੀ ਅਜਿਹੀਆਂ ਘਟਨਾਵਾਂ ਸਾਹਮਣੇ ਆਈਆਂ ਹਨ, ਜੋ ਕੰਮ ਵਾਲੀ ਥਾਂ ਦੀ ਭਿਆਨਕ ਤਸਵੀਰ ਪੇਸ਼ ਕਰਦੀਆਂ ਹਨ। ਬੈਂਕਾਂ ਵਿਚ ਜ਼ੋਨਲ ਮੈਨੇਜਰਾਂ ਦਾ ਦੁਰਵਿਵਹਾਰ ਅਤੇ ਦਹਿਸ਼ਤ ਵਾਲਾ ਰਵੱਈਆ ਦਿਨੋ-ਦਿਨ ਵਧਦਾ ਜਾ ਰਿਹਾ ਹੈ। ਬੈਂਕ ਕਰਮਚਾਰੀਆਂ ’ਤੇ ਵਾਰ-ਵਾਰ ਜ਼ਬਰਦਸਤੀ, ਅਭੱਦਰਤਾ ਅਤੇ ਧਮਕੀਆਂ ਦਿੱਤੀਆਂ ਜਾ ਰਹੀਆਂ ਹਨ। ਬਿਨਾਂ ਕਿਸੇ ਦਲੀਲ ਨੂੰ ਸੁਣੇ, ਉਨ੍ਹਾਂ ਨੂੰ ਜਨਤਕ ਤੌਰ ’ਤੇ ਝਿੜਕਿਆ ਜਾਂਦਾ ਹੈ ਅਤੇ ਮੁਅੱਤਲ ਅਤੇ ਦੂਰ-ਦੁਰਾਡੇ ਥਾਵਾਂ ’ਤੇ ਤਬਾਦਲੇ ਦੀਆਂ ਧਮਕੀਆਂ ਦਿੱਤੀਆਂ ਜਾਂਦੀਆਂ ਹਨ।
ਆਈ.ਬੀ.ਏ. ਨੇ ਹਾਲ ਹੀ ਵਿਚ ਇਕ ਭਿਆਨਕ ਅੰਕੜਾ ਉਜਾਗਰ ਕੀਤਾ ਹੈ। ਪਿਛਲੇ ਦਹਾਕੇ ਵਿਚ 500 ਤੋਂ ਵੱਧ ਬੈਂਕ ਕਰਮਚਾਰੀਆਂ ਨੇ ਕੰਮ ਨਾਲ ਸਬੰਧਤ ਤਣਾਅ ਕਾਰਨ ਖੁਦਕੁਸ਼ੀ ਕੀਤੀ ਹੈ। ਨੈਸ਼ਨਲ ਕ੍ਰਾਈਮ ਰਿਕਾਰਡ ਬਿਊਰੋ ਦੇ ਅਨੁਸਾਰ ਕੁੱਲ ਖੁਦਕੁਸ਼ੀਆਂ ਵਿਚੋਂ 9.6 ਫੀਸਦੀ ਤਨਖਾਹਦਾਰ ਕਰਮਚਾਰੀਆਂ ਦੁਆਰਾ ਕੀਤੀਆਂ ਗਈਆਂ ਹਨ। ਇਨਸਾਨ ਨੂੰ ਇੰਨਾ ਕਮਜ਼ੋਰ ਨਹੀਂ ਹੋਣਾ ਚਾਹੀਦਾ ਕਿ ਉਲਟ ਹਾਲਾਤ ਵਿਚ ਅਜਿਹਾ ਕਦਮ ਚੁੱਕਣਾ ਪਵੇ।
ਧਰਮ ਸਿੰਘ
ਰਾਧਾਕ੍ਰਿਸ਼ਨਨ ਦੀ ਜਿੱਤ ਪੱਕੀ ਪਰ ਸਵਾਲ ਕਈ
NEXT STORY