ਬਿਜ਼ਨੈੱਸ ਡੈਸਕ : ਭਾਰਤੀ ਰੇਲਵੇ ਆਪਣੇ ਯਾਤਰੀਆਂ ਦੇ ਸਫ਼ਰ ਨੂੰ ਸੁਖਾਲਾ ਬਣਾਉਣ ਲਈ ਟਿਕਟ ਕੈਂਸਲੇਸ਼ਨ, ਬੋਰਡਿੰਗ ਅਤੇ ਸੀਟ ਅੱਪਗ੍ਰੇਡ ਦੇ ਨਿਯਮਾਂ ਵਿੱਚ ਅਹਿਮ ਸੁਧਾਰ ਕਰਨ ਜਾ ਰਿਹਾ ਹੈ। ਇਹ ਨਵੇਂ ਨਿਯਮ 1 ਅਪ੍ਰੈਲ ਤੋਂ 15 ਅਪ੍ਰੈਲ, 2026 ਦੇ ਵਿਚਕਾਰ ਲਾਗੂ ਹੋਣਗੇ। ਹਾਲਾਂਕਿ ਰੇਲਵੇ ਨੇ ਕੁਝ ਸਹੂਲਤਾਂ ਵਧਾਈਆਂ ਹਨ, ਪਰ ਟਿਕਟ ਰਿਫੰਡ ਦੇ ਨਿਯਮ ਪਹਿਲਾਂ ਨਾਲੋਂ ਕਿਤੇ ਜ਼ਿਆਦਾ ਸਖ਼ਤ ਕਰ ਦਿੱਤੇ ਹਨ।
ਇਹ ਵੀ ਪੜ੍ਹੋ : LPG ਸਿਲੰਡਰ ਬੁੱਕ ਕਰਨ ਦੇ ਨਿਯਮਾਂ 'ਚ ਫਿਰ ਹੋ ਗਿਆ ਵੱਡਾ ਬਦਲਾਅ, 24 ਘੰਟੇ ਸੇਵਾ ਹੋਈ ਬੰਦ
ਰਿਫੰਡ ਦੇ ਨਵੇਂ ਨਿਯਮ:
ਦੇਰੀ ਕੀਤੀ ਤਾਂ ਡੁੱਬਣਗੇ ਪੈਸੇ
ਇਹ ਵੀ ਪੜ੍ਹੋ : ਭਾਰਤ 'ਚ ਮਹਿੰਗਾ ਹੋ ਗਿਆ ਪੈਟਰੋਲ, ਵੱਧ ਗਏ ਰੇਟ
ਨਵੇਂ ਨਿਯਮਾਂ ਅਨੁਸਾਰ, ਜੇਕਰ ਤੁਸੀਂ ਆਪਣੀ ਯਾਤਰਾ ਦੇ ਸਮੇਂ ਤੋਂ ਮਹਿਜ਼ 8 ਘੰਟੇ ਪਹਿਲਾਂ ਟਿਕਟ ਕੈਂਸਲ ਕਰਵਾਉਂਦੇ ਹੋ, ਤਾਂ ਤੁਹਾਨੂੰ ਇੱਕ ਰੁਪਿਆ ਵੀ ਵਾਪਸ ਨਹੀਂ ਮਿਲੇਗਾ।
- 24 ਤੋਂ 8 ਘੰਟੇ ਪਹਿਲਾਂ: ਟਿਕਟ ਰੱਦ ਕਰਵਾਉਣ 'ਤੇ ਸਿਰਫ਼ 50% ਰਕਮ ਹੀ ਵਾਪਸ ਮਿਲੇਗੀ।
- 72 ਘੰਟੇ (3 ਦਿਨ) ਪਹਿਲਾਂ: ਜੇਕਰ ਤੁਸੀਂ ਤਿੰਨ ਦਿਨ ਪਹਿਲਾਂ ਵੀ ਟਿਕਟ ਕੈਂਸਲ ਕਰਦੇ ਹੋ, ਤਾਂ ਵੀ ਪੂਰੀ ਰਕਮ ਨਹੀਂ ਮਿਲੇਗੀ। ਰੇਲਵੇ 25% ਦੀ ਕਟੌਤੀ ਕਰੇਗਾ ਅਤੇ ਸਿਰਫ਼ 75% ਰਾਸ਼ੀ ਹੀ ਵਾਪਸ ਕਰੇਗਾ।
ਇਹ ਵੀ ਪੜ੍ਹੋ : IOCL, BPCL ਤੇ HPCL ਨੇ ਲਿਆ ਅਹਿਮ ਫੈਸਲਾ, ਪੈਟਰੋਲ ਪੰਪਾਂ ਨੂੰ ਜਾਰੀ ਹੋ ਗਏ ਨਵੇਂ ਆਦੇਸ਼
ਕਿਸੇ ਵੀ ਸਟੇਸ਼ਨ ਤੋਂ ਮਿਲੇਗਾ ਰਿਫੰਡ
ਸਖ਼ਤੀ ਦੇ ਵਿਚਕਾਰ ਰੇਲਵੇ ਨੇ ਯਾਤਰੀਆਂ ਨੂੰ ਇੱਕ ਵੱਡੀ ਰਾਹਤ ਵੀ ਦਿੱਤੀ ਹੈ। ਹੁਣ ਆਫਲਾਈਨ (ਕਾਊਂਟਰ) ਟਿਕਟ ਰੱਦ ਕਰਵਾਉਣ ਲਈ ਤੁਹਾਨੂੰ ਉਸੇ ਸਟੇਸ਼ਨ 'ਤੇ ਜਾਣ ਦੀ ਲੋੜ ਨਹੀਂ ਹੋਵੇਗੀ ਜਿੱਥੋਂ ਟਿਕਟ ਖਰੀਦੀ ਗਈ ਸੀ। ਤੁਸੀਂ ਦੇਸ਼ ਦੇ ਕਿਸੇ ਵੀ ਰੇਲਵੇ ਸਟੇਸ਼ਨ 'ਤੇ ਜਾ ਕੇ ਆਪਣਾ ਰਿਫੰਡ ਪ੍ਰਾਪਤ ਕਰ ਸਕੋਗੇ।
ਇਹ ਵੀ ਪੜ੍ਹੋ : 22 ਰੁਪਏ ਮਹਿੰਗਾ ਹੋ ਗਿਆ Diesel, ਨਵੀਂਆਂ ਦਰਾਂ ਅੱਜ ਤੋਂ ਲਾਗੂ
ਚਲਦੀ ਟ੍ਰੇਨ 'ਚ ਕਲਾਸ ਅੱਪਗ੍ਰੇਡ ਅਤੇ ਬੋਰਡਿੰਗ ਦੀ ਸਹੂਲਤ
ਰੇਲਵੇ ਸਫ਼ਰ ਨੂੰ ਹੋਰ ਹਾਈ-ਟੈਕ ਬਣਾਉਣ ਲਈ ਯਾਤਰੀਆਂ ਨੂੰ ਕੁਝ ਖਾਸ ਵਿਕਲਪ ਦੇ ਰਿਹਾ ਹੈ:
ਇਹ ਵੀ ਪੜ੍ਹੋ : ਡਿੱਗਣ ਵਾਲਾ ਹੈ ਸੋਨਾ, ਲਗਭਗ 25,000 ਰੁਪਏ ਤੱਕ ਟੁੱਟ ਸਕਦੈ ਭਾਅ, ਮਾਹਰਾਂ ਨੇ ਦਿੱਤੇ ਸੰਕੇਤ
- ਸੀਟ ਅੱਪਗ੍ਰੇਡ: ਟ੍ਰੇਨ ਚੱਲਣ ਤੋਂ ਅੱਧਾ ਘੰਟਾ ਪਹਿਲਾਂ ਤੱਕ ਯਾਤਰੀ ਆਪਣੀ ਸ਼੍ਰੇਣੀ (ਕਲਾਸ) ਬਦਲ ਸਕਣਗੇ, ਜਿਵੇਂ ਕਿ ਸਲੀਪਰ ਤੋਂ ਏ.ਸੀ. ਵਿੱਚ ਅੱਪਗ੍ਰੇਡ ਹੋਣਾ।
- ਬੋਰਡਿੰਗ ਪੁਆਇੰਟ: ਜੇਕਰ ਕੋਈ ਯਾਤਰੀ ਆਪਣੇ ਮਿੱਥੇ ਸਟੇਸ਼ਨ ਦੀ ਬਜਾਏ ਕਿਸੇ ਹੋਰ ਅਗਲੇ ਸਟੇਸ਼ਨ ਤੋਂ ਟ੍ਰੇਨ ਫੜਨਾ ਚਾਹੁੰਦਾ ਹੈ, ਤਾਂ ਉਹ ਮੋਬਾਈਲ ਐਪ ਰਾਹੀਂ ਆਸਾਨੀ ਨਾਲ ਆਪਣਾ ਬੋਰਡਿੰਗ ਪੁਆਇੰਟ ਬਦਲ ਸਕੇਗਾ।
ਇਨ੍ਹਾਂ ਬਦਲਾਵਾਂ ਦਾ ਮੁੱਖ ਉਦੇਸ਼ ਸੀਟਾਂ ਦੀ ਵੰਡ ਦੀ ਪ੍ਰਕਿਰਿਆ ਨੂੰ ਪਾਰਦਰਸ਼ੀ ਬਣਾਉਣਾ ਅਤੇ ਯਾਤਰੀਆਂ ਨੂੰ ਵਧੇਰੇ ਲਚਕੀਲਾਪਨ ਪ੍ਰਦਾਨ ਕਰਨਾ ਹੈ।
ਇਹ ਵੀ ਪੜ੍ਹੋ : ਕੀਮਤਾਂ 'ਚ ਵਾਧੇ ਦਰਮਿਆਨ ਇਕ ਹੋਰ ਵੱਡਾ ਝਟਕਾ! ਬਦਲ ਗਏ LPG ਗੈਸ ਸਿਲੰਡਰ ਦੇ ਬੁਕਿੰਗ ਨਿਯਮ
ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt
ਮਨੀਪਾਲ ਹੈਲਥ ਨੇ ਦਾਇਰ ਕੀਤੇ IPO ਪੇਪਰ, 8,000 ਕਰੋੜ ਇਕੱਠੇ ਕਰਨ ਦੀ ਬਣਾਈ ਯੋਜਨਾ
NEXT STORY