ਨਕੋਦਰ (ਪਾਲੀ)- ਡੀ. ਐੱਮ. ਵੇਅਰ ਹਾਊਸ ਡਾ. ਗਗਨਦੀਪ ਸਿੰਘ ਰੰਧਾਵਾ ਦੀ ਖ਼ੁਦਕੁਸ਼ੀ ਦੇ ਮਾਮਲੇ ਨੇ ਪੰਜਾਬ ਦੀ ਰਾਜਨੀਤੀ ਤੇ ਪ੍ਰਸ਼ਾਸਨਿਕ ਪ੍ਰਣਾਲੀ ਨੂੰ ਝੰਜੋੜ ਕੇ ਰੱਖ ਦਿੱਤਾ ਹੈ। ਇਸ ਤਹਿਤ ਅੱਜ ਨਕੋਦਰ ਵਿੱਚ ਕਾਂਗਰਸ ਆਗੂਆਂ ਨੇ ਹਲਕਾ ਇੰਚਰਜ ਡਾ. ਨਵਜੋਤ ਸਿੰਘ ਦਾਹੀਆ ਦੀ ਅਗਵਾਈ ਹੇਠ ‘ਆਪ’ ਸਰਕਾਰ ਖਿਲ਼ਾਫ ਰੋਸ-ਪ੍ਰਦਰਸ਼ਨ ਕੀਤਾ। ਇਸ ਮੌਕੇ ਹਲਕਾ ਇੰਚਰਜ ਡਾ. ਦਾਹੀਆ ਨੇ ਕਿਹਾ ਇਸ ਘਟਨਾ ਨੂੰ ਸਿਰਫ਼ ਇਕ ਖ਼ੁਦਕੁਸ਼ੀ ਨਹੀਂ ਸਗੋਂ ਸਰਕਾਰੀ ਦਬਾਅ ਅਤੇ ਰਾਜਨੀਤਿਕ ਦਖ਼ਲਅੰਦਾਜ਼ੀ ਕਾਰਨ ਇਕ ਇਮਾਨਦਾਰ ਅਧਿਕਾਰੀ ਦਾ ਕਤਲ ਕਰਾਰ ਦਿੱਤਾ ਹੈ। ਉਨ੍ਹਾਂ ਕਿਹਾ ਕਿ ਇਸ ਘਟਨਾ ਦੀ ਜ਼ਿੰਮੇਵਾਰੀ ਲੈਂਦੇ ਹੋਏ ਮੁੱਖ ਮੰਤਰੀ ਭਗਵੰਤ ਮਾਨ ਨੂੰ ਨੈਤਿਕਤਾ ਦੇ ਆਧਾਰ ’ਤੇ ਅਸਤੀਫਾ ਦੇਣਾ ਚਾਹੀਦਾ ਹੈ।
ਇਹ ਵੀ ਪੜ੍ਹੋ: ਭਗਵੰਤ ਮਾਨ ਸਰਕਾਰ ਦੇ ਭ੍ਰਿਸ਼ਟਾਚਾਰ ਪ੍ਰਤੀ 'ਜ਼ੀਰੋ ਟਾਲਰੈਂਸ' ਦਾ ਝੂਠ ਬੇਨਕਾਬ: ਸੁਖਪਾਲ ਖਹਿਰਾ
ਡਾ. ਦਾਹੀਆ ਨੇ ਪੰਜਾਬ ਦੀ ਮੌਜੂਦਾ ਕਾਨੂੰਨ-ਵਿਵਸਥਾ ’ਤੇ ਵੀ ਤਿੱਖਾ ਹਮਲਾ ਕਰਦਿਆਂ ਕਿਹਾ ਕਿ ਅੱਜ ਸੂਬੇ ’ਚ ਅਧਿਕਾਰੀ ਸੁਰੱਖਿਅਤ ਨਹੀਂ, ਆਮ ਲੋਕ ਸੁਰੱਖਿਅਤ ਨਹੀਂ ਅਤੇ ਕਾਨੂੰਨ ਦੀ ਧੱਜੀਆਂ ਉਡ ਰਹੀਆਂ ਹਨ। ਇਹ ਲੜਾਈ ਸਿਰਫ਼ ਇਕ ਪਰਿਵਾਰ ਲਈ ਨਹੀਂ ਸਗੋਂ ਪੰਜਾਬ ਦੇ ਹਰ ਇਮਾਨਦਾਰ ਅਧਿਕਾਰੀ ਤੇ ਆਮ ਨਾਗਰਿਕ ਲਈ ਹੈ। ਅੰਤ ’ਚ ਉਨ੍ਹਾਂ ਨੇ ਕਿਹਾ ਕਿ ਪੰਜਾਬ ਦੇ ਲੋਕ ਸਭ ਕੁਝ ਦੇਖ ਰਹੇ ਹਨ ਤੇ ਇਸ ਜ਼ੁਲਮ ਦਾ ਜਵਾਬ ਜ਼ਰੂਰ ਦੇਣਗੇ।
ਇਹ ਵੀ ਪੜ੍ਹੋ: ਪੰਜਾਬ ਦੇ 13 ਜ਼ਿਲ੍ਹਿਆਂ 'ਚ ਮੀਂਹ! ਹਨ੍ਹੇਰੀ-ਤੂਫ਼ਾਨ ਦਾ Alert, 28 ਮਾਰਚ ਤੱਕ IMD ਨੇ ਦਿੱਤੀ ਤਾਜ਼ਾ ਅਪਡੇਟ
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
For Whatsapp:- https://whatsapp.com/channel/0029Va94hsaHAdNVur4L170e
ਲੱਖ ਰੁਪਏ ਦੇ ਸਾਮਾਨ ਨੂੰ ਵਿਦੇਸ਼ ਭੇਜਣ ਲਈ ਖ਼ਰਚਨੇ ਪੈ ਰਹੇ 5 ਲੱਖ, ਉਦਯੋਗਪਤੀਆਂ 'ਚ ਮਚੀ ਹਾਹਾਕਾਰ
NEXT STORY