ਨਵੀਂ ਦਿੱਲੀ (ਇੰਟ ) - ਜ਼ਿਲਾ ਖਪਤਕਾਰ ਵਿਵਾਦ ਨਿਵਾਰਣ ਕਮਿਸ਼ਨ-1, ਯੂ. ਟੀ. ਚੰਡੀਗੜ੍ਹ ਨੇ ਇਕ ਇਤਿਹਾਸਕ ਫੈਸਲੇ 'ਚ ਨਾਇਕਾ ਈ- ਰਿਟੇਲ ਪ੍ਰਾਈਵੇਟ ਲਿਮਟਿਡ ਖ਼ਿਲਾਫ ਸੇਵਾ 'ਚ ਕਮੀ ਅਤੇ ਅਣ-ਉਚਿਤ ਵਪਾਰ ਵਿਵਹਾਰ ਲਈ ਫੈਸਲਾ ਸੁਣਾਇਆ ਹੈ। ਦੀਕਸ਼ਾ ਨੇਗੀ (ਖਪਤਕਾਰ ਸ਼ਿਕਾਇਤ ਗਿਣਤੀ ਸੀ.ਸੀ. /474/2023) ਵੱਲੋਂ ਦਰਜ ਮਾਮਲਾ ਆਨਲਾਈਨ ਆਰਡਰ ਕੀਤੇ ਗਏ ਸਕਿਨਕੇਅਰ ਉਤਪਾਦਾਂ ਦੀ ਡਲਿਵਰੀ ਨਾ ਹੋਣ ਅਤੇ ਉਸ ਤੋਂ ਬਾਅਦ ਭੁਗਤਾਨ ਵਾਪਸ ਕਰਨ 'ਚ ਦੇਰੀ ਦੇ ਆਸੇ-ਪਾਸੇ ਘੁੰਮਦਾ ਹੈ।
ਕੀ ਹੈ ਮਾਮਲਾ
ਚੰਡੀਗੜ੍ਹ 'ਚ ਰਹਿਣ ਵਾਲੀ 28 ਸਾਲ ਦੀ ਦੀਕਸ਼ਾ ਨੇਗੀ ਨੇ 26 ਜੁਲਾਈ 2023 ਨੂੰ ਨਾਈਕਾ ਸਕਿਨਕੇਅਰ ਉਤਪਾਦਾਂ ਦੀਆਂ 12 ਇਕਾਈਆਂ ਦਾ ਆਰਡਰ ਜਿਸ ਦੀ ਕੀਮਤ 2823.24 ਰੁਪਏ ਸੀ। ਕਈ ਵਾਰ ਫਾਲੋ-ਅਪ ਕਰਨ ਦੇ ਬਾਵਜੂਦ ਆਰਡਰ ਦੀ ਸਥਿਤੀ ਨਹੀਂ ਬਦਲੀ ਅਤੇ ਉਤਪਾਦ ਡਲਿਵਰ ਨਹੀਂ ਕੀਤੇ ਗਏ। ਜਵਾਬ ਨਾ ਮਿਲਣ ਤੋਂ ਬਾਅਦ ਨਿਰਾਸ਼ ਹੋ ਕੇ ਨੇਗੀ ਨੇ 21 ਅਗਸਤ 2023 ਨੂੰ ਨਾਇਕਾ ਨੂੰ ਕਾਨੂੰਨੀ ਨੋਟਿਸ ਭੇਜਿਆ। ਇਸ ਵਿਚ ਰਿਫੰਡ ਅਤੇ ਮੁਆਵਜ਼ੇ ਦੀ ਮੰਗ ਕੀਤੀ ਗਈ ਸੀ। ਇਸ ਕਾਨੂੰਨੀ ਦਖ਼ਲ ਤੋਂ ਬਾਅਦ ਹੀ ਨਾਇਕਾ ਨੇ 23 ਅਗਸਤ 2023 ਨੂੰ ਰਾਸ਼ੀ ਵਾਪਸ ਕੀਤੀ।
ਕੋਰਟ ਦਾ ਫੈਸਲਾ
ਪ੍ਰਧਾਨ ਪਵਨਜੀਤ ਸਿੰਘ ਅਤੇ ਮੈਂਬਰ ਸੁਰਜੀਤ ਕੌਰ ਦੀ ਬੈਂਚ ਨੇ 1 ਜੁਲਾਈ, 2024 ਨੂੰ ਫੈਸਲਾ ਸੁਣਾਇਆ। ਕੋਰਟ ਨੇ ਮੰਨਿਆ ਕਿ ਨਾਇਕਾ ਨੇ ਅਸਲ 'ਚ ਸੇਵਾ 'ਚ ਕਮੀ ਅਤੇ ਅਣ-ਉਚਿਤ ਵਿਵਹਾਰ ਕੀਤਾ ਹੈ। ਅਦਾਲਤ ਨੇ ਨਾਇਕਾ ਨੂੰ ਮਾਨਸਿਕ ਪੀੜਾ, ਸ਼ੋਸ਼ਣ ਅਤੇ ਮੁਕਦਮੇਬਾਜ਼ੀ ਦੇ ਖ਼ਰਚ ਲਈ ਦੀਕਸ਼ਾ ਨੇਗੀ ਨੂੰ 4000 ਦਾ ਪੂਰਨ ਮੁਆਵਜ਼ਾ ਦੇਣ ਦਾ ਨਿਰਦੇਸ਼ ਦਿੱਤਾ। ਹੁਕਮ ਦੀ ਪਾਲਣਾ 45 ਦਿਨਾਂ ਦੇ ਅੰਦਰ ਕੀਤੀ ਜਾਣੀ ਚਾਹੀਦੀ ਹੈ, ਅਜਿਹਾ ਨਾ ਕਰਨ 'ਤੇ 12 ਫੀਸਦੀ ਪ੍ਰਤੀ ਸਾਲ ਦਾ ਵਿਆਜ ਲਾਇਆ ਜਾਵੇਗਾ।'
ਸੋਨਾ ਖ਼ਰੀਦਣ ਵਾਲਿਆਂ ਲਈ ਅਹਿਮ ਖ਼ਬਰ, ਵੱਡੀ ਗਿਰਾਵਟ ਤੋਂ ਬਾਅਦ ਅੱਜ ਫਿਰ ਵਧੇ Gold-Silver ਦੇ ਭਾਅ
NEXT STORY