ਨਵੀਂ ਦਿੱਲੀ(ਏਜੰਸੀਆਂ)-ਗਾਹਕਾਂ ਦੀਆਂ ਸਹੂਲਤਾਂ ਨੂੰ ਧਿਆਨ ’ਚ ਰੱਖਦਿਆਂ ਵੱਖ-ਵੱਖ ਬੀਮਾ ਕੰਪਨੀਆਂ ਵੱਖ-ਵੱਖ ਪ੍ਰਕਾਰ ਦੀਆਂ ਪਰਸਨਲ ਹੈਲਥ ਇੰਸ਼ੋਰੈਂਸ ਪਾਲਿਸੀਆਂ ਉਪਲੱਬਧ ਕਰਵਾਉਂਦੀਆਂ ਹਨ। ਇਨ੍ਹਾਂ ਸਾਰੀਆਂ ਪਾਲਿਸੀਆਂ ’ਚ ਗਾਹਕਾਂ ਨੂੰ ਖਾਸ ਸਹੂਲਤਾਂ ਮਿਲਦੀਆਂ ਹਨ। ਹੁਣ ਭਾਰਤੀ ਬੀਮਾ ਰੈਗੂਲੇਟਰ ਅਤੇ ਵਿਕਾਸ ਅਥਾਰਟੀ (ਇਰਡਾ) ਨੇ ਬੀਮਾ ਕੰਪਨੀਆਂ ਨੂੰ 1 ਤੋਂ 5 ਲੱਖ ਰੁਪਏ ਤੱਕ ਦੀ ਨਿੱਜੀ ਹੈਲਥ ਇੰਸ਼ੋਰੈਂਸ ਪਾਲਿਸੀ ਉਪਲੱਬਧ ਕਰਵਾਉਣ ਲਈ ਕਿਹਾ ਹੈ। ਇਸ ਉਤਪਾਦ ਨੂੰ 1 ਅਪ੍ਰੈਲ 2020 ਤੋਂ ਪੇਸ਼ ਕੀਤਾ ਜਾਵੇਗਾ।
ਇਰਡਾ ਨੇ ਦਿੱਤੇ ਦਿਸ਼ਾ-ਨਿਰਦੇਸ਼
ਇਸ ਸੰਦਰਭ ’ਚ ਬੀਮਾ ਰੈਗੂਲੇਟਰ ਇਰਡਾ ਨੇ ਦਿਸ਼ਾ-ਨਿਰਦੇਸ਼ ਜਾਰੀ ਕੀਤੇ ਹਨ। ਇਰਡਾ ਨੇ ਕਿਹਾ ਹੈ ਕਿ ਗਾਹਕਾਂ ਲਈ ਕਈ ਤਰ੍ਹਾਂ ਦੀਆਂ ਇੰਸ਼ੋਰੈਂਸ ਪਾਲਿਸੀਆਂ ਦੇ ਉਤਪਾਦ ਉਪਲੱਬਧ ਹਨ। ਹਰ ਇਕ ਉਤਪਾਦ ’ਚ ਗਾਹਕਾਂ ਨੂੰ ਕਈ ਸਹੂਲਤਾਂ ਮਿਲਦੀਆਂ ਹਨ ਪਰ ਸਹੀ ਉਤਪਾਦ ਦੀ ਚੋਣ ਕਰਨਾ ਲੋਕਾਂ ਲਈ ਚੁਣੌਤੀ ਭਰਪੂਰ ਹੋ ਜਾਂਦਾ ਹੈ। ਇਸ ਲਈ ਇਰਡਾ ਨੇ ਬੀਮਾ ਕੰਪਨੀਆਂ ਲਈ ਪਰਸਨਲ ਮੈਡੀਕਲ ਬੀਮਾ ਉਤਪਾਦ ਦੀ ਪੇਸ਼ਕਸ਼ ਕਰਨ ਲਈ ਲਾਜ਼ਮੀ ਕਰ ਦਿੱਤਾ ਹੈ।
‘ਅਰੋਗਿਆ ਸੰਜੀਵਨੀ ਪਾਲਿਸੀ’ ਹੋਵੇਗਾ ਉਤਪਾਦ ਦਾ ਨਾਂ
ਇਰਡਾ ਅਨੁਸਾਰ ਇਸ ਉਤਪਾਦ ਦਾ ਨਾਂ ‘ਅਰੋਗਿਆ ਸੰਜੀਵਨੀ ਪਾਲਿਸੀ’ ਹੋਵੇਗਾ। ਇਸ ਤੋਂ ਬਾਅਦ ਕੰਪਨੀਆਂ ਇਸ ’ਚ ਆਪਣਾ ਨਾਂ ਜੋੜ ਸਕਦੀਆਂ ਹਨ। ਇਰਡਾ ਨੇ ਕਿਹਾ ਹੈ ਕਿ ਦਸਤਾਵੇਜ਼ਾਂ ’ਚ ਇਸ ਨੂੰ ਛੱਡ ਕੇ ਕਿਸੇ ਹੋਰ ਨਾਂ ਦਾ ਜ਼ਿਕਰ ਨਹੀਂ ਹੋਣਾ ਚਾਹੀਦਾ ਹੈ। ਇੰਨਾ ਹੀ ਨਹੀਂ ਰੈਗੂਲੇਟਰ ਨੇ ਇਹ ਵੀ ਕਿਹਾ ਹੈ ਕਿ ਇਹ ਬੀਮਾ ਉਤਪਾਦ ਪੋਰਟੇਬਲ ਹੋਵੇਗਾ ਅਤੇ ਇਸ ਦਾ ਪ੍ਰੀਮੀਅਮ ਸੂਬਿਆਂ ਜਾਂ ਖੇਤਰਾਂ ਦੇ ਆਧਾਰ ’ਤੇ ਵੱਖ-ਵੱਖ ਨਾ ਹੋ ਕੇ ਪੂਰੇ ਦੇਸ਼ ’ਚ ਇਕ ਬਰਾਬਰ ਹੋਵੇਗਾ।
62 ਸ਼ਹਿਰਾਂ ’ਚ ਲੱਗਣਗੇ 2636 ਚਾਰਜਿੰਗ ਸਟੇਸ਼ਨ -ਜਾਵਡੇਕਰ
NEXT STORY