ਨਵੀਂ ਦਿੱਲੀ (ਭਾਸ਼ਾ)-ਸਰਕਾਰ ਨੇ 24 ਸੂਬਿਆਂ ਅਤੇ ਕੇਂਦਰ ਸ਼ਾਸਿਤ ਪ੍ਰਦੇਸ਼ਾਂ ਦੇ 62 ਸ਼ਹਿਰਾਂ ’ਚ ਇਲੈਕਟ੍ਰਿਕ ਵਾਹਨਾਂ ਲਈ ‘ਫੇਮ ਇੰਡੀਆ’ ਯੋਜਨਾ ਤਹਿਤ 2636 ਚਾਰਜਿੰਗ ਸਟੇਸ਼ਨ ਲਾਉਣ ਦੀ ਮਨਜ਼ੂਰੀ ਦੇ ਦਿੱਤੀ ਹੈ। ਕੇਂਦਰੀ ਮੰਤਰੀ ਪ੍ਰਕਾਸ਼ ਜਾਵਡੇਕਰ ਨੇ ਇਸ ਦੀ ਜਾਣਕਾਰੀ ਦਿੱਤੀ। ਭਾਰੀ ਉਦਯੋਗ ਵਿਭਾਗ ਨੇ ਫੇਮ ਇੰਡੀਆ ਯੋਜਨਾ ਦੇ ਦੂਜੇ ਦੌਰ ਤਹਿਤ ਚਾਰਜਿੰਗ ਸਟੇਸ਼ਨ ਲਾਉਣ ’ਚ ਇੰਸੈਂਟਿਵਸ ਦਾ ਲਾਭ ਚੁੱਕਣ ਲਈ ਕੰਪਨੀਆਂ ਤੋਂ ਟੈਂਡਰ ਮੰਗੇ ਸਨ।
ਭਾਰੀ ਉਦਯੋਗ ਅਤੇ ਜਨਤਕ ਅਦਾਰਾ ਮੰਤਰਾਲਾ ਨੇ ਕਿਹਾ, ‘‘ਇਨ੍ਹਾਂ ਸਾਰੇ ਚਾਰਜਿੰਗ ਸਟੇਸ਼ਨਾਂ ਦੇ ਲੱਗ ਜਾਣ ਨਾਲ ਪਛਾਣ ਕੀਤੇ ਗਏ ਸ਼ਹਿਰਾਂ ’ਚੋਂ ਜ਼ਿਆਦਾਤਰ ਸ਼ਹਿਰਾਂ ’ਚ 4-4 ਕਿਲੋਮੀਟਰ ਦੇ ਹਰ ਇਕ ਗਰਿੱਡ ’ਚ ਘੱਟ ਤੋਂ ਘੱਟ ਇਕ ਸਟੇਸ਼ਨ ਉਪਲੱਬਧ ਹੋ ਜਾਣ ਦੀ ਉਮੀਦ ਹੈ।’’ ਇਸ ਦੇ ਤਹਿਤ ਮਹਾਰਾਸ਼ਟਰ ’ਚ 317, ਆਂਧਰਾ ਪ੍ਰਦੇਸ਼ ’ਚ 266, ਤਾਮਿਲਨਾਡੂ ’ਚ 256, ਗੁਜਰਾਤ ’ਚ 228, ਰਾਜਸਥਾਨ ’ਚ 205, ਉੱਤਰ ਪ੍ਰਦੇਸ਼ ’ਚ 207, ਕਰਨਾਟਕ ’ਚ 172, ਮੱਧ ਪ੍ਰਦੇਸ਼ ’ਚ 159, ਪੱਛਮੀ ਬੰਗਾਲ ’ਚ 141, ਤੇਲੰਗਾਨਾ ’ਚ 138, ਕੇਰਲ ’ਚ 131, ਦਿੱਲੀ ’ਚ 72, ਚੰਡੀਗੜ੍ਹ ’ਚ 70, ਹਰਿਆਣਾ ’ਚ 50, ਮੇਘਾਲਿਆ ’ਚ 40, ਬਿਹਾਰ ’ਚ 3, ਸਿੱਕਮ ’ਚ 29, ਜੰਮੂ, ਸ਼੍ਰੀਨਗਰ ਅਤੇ ਛੱਤੀਸਗੜ੍ਹ ’ਚ 25-25, ਅਾਸਾਮ ’ਚ 20, ਓਡਿਸ਼ਾ ’ਚ 18 ਅਤੇ ਉਤਰਾਖੰਡ, ਪੁੱਡੂਚੇਰੀ ਅਤੇ ਹਿਮਾਚਲ ਪ੍ਰਦੇਸ਼ ’ਚ 10-10 ਸਟੇਸ਼ਨ ਲਾਏ ਜਾਣ ਵਾਲੇ ਹਨ। ਚੁਣੀਆਂ ਗਈਆਂ ਕੰਪਨੀਆਂ ਨੂੰ ਚਾਰਜਿੰਗ ਸਟੇਸ਼ਨ ਲਾਉਣ ਲਈ ਜ਼ਮੀਨ ਦੀ ਉਪਲੱਬਧਤਾ, ਸਬੰਧਤ ਨਗਰ ਨਿਗਮਾਂ, ਬਿਜਲੀ ਵੰਡ ਕੰਪਨੀਆਂ, ਪੈਟਰੋਲੀਅਮ ਕੰਪਨੀਆਂ ਦੇ ਨਾਲ ਜ਼ਰੂਰੀ ਸਮਝੌਤੇ ਹੋਣ ਤੋਂ ਬਾਅਦ ਅਲਾਟਮੈਂਟ ਲੈਟਰਸ ਵੱਖ-ਵੱਖ ਪੜਾਵਾਂ ’ਚ ਜਾਰੀ ਕੀਤੇ ਜਾਣਗੇ। ਇਨ੍ਹਾਂ ’ਚੋਂ 1633 ਸਟੇਸ਼ਨ ਫਾਸਟ ਚਾਰਜਿੰਗ ਵਾਲੇ ਅਤੇ 1003 ਸਲੋਅ ਚਾਰਜਿੰਗ ਵਾਲੇ ਹੋਣਗੇ। ਇਨ੍ਹਾਂ ਸਟੇਸ਼ਨਾਂ ’ਤੇ ਲਗਭਗ 14,000 ਚਾਰਜਰ ਲਾਏ ਜਾਣਗੇ।
2020 ’ਚ ਭਾਰਤ ’ਚ ਵਧੇਗੀ 14 ਫ਼ੀਸਦੀ ਸਮਾਰਟਫੋਨ ਦੀ ਵਿਕਰੀ
NEXT STORY