ਵਡੋਦਰਾ—ਜਨਤਕ ਖੇਤਰ ਦੀਆਂ ਤੇਲ ਕੰਪਨੀਆਂ ਇੰਡੀਅਨ ਆਇਲ, ਭਾਰਤ ਪੈਟਰੋਲੀਅਮ ਅਤੇ ਹਿੰਦੁਸਤਾਨ ਪੈਟਰੋਲੀਅਮ ਦੀ ਗੁਜਰਾਤ 'ਚ 4,500 ਨਵੇਂ ਪੈਟਰੋਲ ਪੰਪ ਖੋਲ੍ਹਣ ਦੀ ਯੋਜਨਾ ਹੈ। ਇੰਡੀਅਨ ਆਇਲ ਦੇ ਮੁੱਖ ਖੇਤਰੀ ਪ੍ਰਬੰਧਕ ਸੁਨੀਲ ਵਿਕਰਮ ਸਿੰਘ ਨੇ ਇਹ ਜਾਣਕਾਰੀ ਦਿੱਤੀ ਕਿ ਰਾਜਮਾਰਗਾਂ ਖੇਤੀਬਾੜੀ ਖੇਤਰ ਉਤਪਾਦਾਂ ਅਤੇ ਉਦਯੋਗਾਂ 'ਚ ਗਾਹਕਾਂ ਦੀ ਵਧਦੀ ਗਿਣਤੀ ਦੀ ਮੰਗ ਨੂੰ ਪੂਰਾ ਕਰਨ ਲਈ ਸੂਬੇ 'ਚ ਨਵੇਂ ਪੈਟਰੋਲ ਪੰਪ ਖੋਲ੍ਹੇ ਜਾਣ ਦੀ ਲੋੜ ਨੂੰ ਸਮਝਿਆ ਗਿਆ। ਉਨ੍ਹਾਂ ਦੱਸਿਆ ਕਿ ਆਈ.ਓ.ਸੀ.ਐੱਲ., ਬੀ.ਪੀ.ਸੀ.ਐੱਲ. ਅਤੇ ਐੱਚ.ਪੀ.ਸੀ.ਐੱਲ. ਦੀ ਸੂਬੇ 'ਚ ਕਰੀਬ 4500 ਪੈਟਰੋਲ ਪੰਪ ਖੋਲ੍ਹਣ ਦੀ ਮਹੱਤਵਪੂਰਨ ਯੋਜਨਾ ਹੈ। ਅਧਿਕਾਰੀ ਨੇ ਦੱਸਿਆ ਕਿ ਗੁਆਂਢੀ ਨਰਮਦਾ ਜ਼ਿਲੇ 'ਚ ਸਰਕਾਰ ਬਲੱਭ ਭਰਾ ਪਟੇਲ ਨੂੰ ਸਮਰਪਿਤ ਦੁਨੀਆ ਦੀ ਸਭ ਤੋਂ ਉੱਚੀ ਪ੍ਰਤਿਮਾ 'ਸਟੈਚੂ ਆਫ ਯੂਨਿਟੀ' ਦੇ ਕੋਲ ਤਿੰਨ ਤੋਂ ਚਾਰ ਪੈਟਰੋਲ ਪੰਪ ਲਗਾਏ ਜਾਣਗੇ। ਅਧਿਕਾਰੀ ਮੁਤਾਬਕ ਤਿੰਨ ਲੱਖ ਤੋਂ ਜ਼ਿਆਦਾ ਸੈਲਾਨੀ ਹੁਣ ਤੱਕ ਇਸ ਸਥਾਨ ਦਾ ਦੌਰ ਕਰ ਚੁੱਕੇ ਹਨ। ਅਜਿਹੇ 'ਚ ਤਿੰਨ ਤੋਂ ਚਾਰ ਪੈਟਰੋਲ ਪੰਪ ਖੋਲ੍ਹੇ ਜਾਣ ਨਾਲ ਸੈਲਾਨੀਆਂ ਨੂੰ ਸੁਵਿਧਾ ਹੋਵੇਗੀ। ਤੇਲ ਮਾਰਕਟਿੰਗ ਕੰਪਨੀਆਂ ਦੀ ਦੇਸ਼ ਭਰ 'ਚ ਦੂਜੀ ਅਤੇ ਤੀਜੀ ਸ਼੍ਰੇਣੀ 'ਚ ਸ਼ਹਿਰਾਂ 'ਚ ਆਪਣੇ ਪੈਟਰੋਲ ਪੰਪ ਸਟੇਸ਼ਨ ਦਾ ਨੈੱਟਵਰਕ ਵਧਾਉਣ ਦੀ ਯੋਜਨਾ ਹੈ। ਇਸ ਲਈ ਕੰਪਨੀਆਂ ਦੇਸ਼ ਭਰ 'ਚ 60 ਹਜ਼ਾਰ ਤੋਂ ਜ਼ਿਆਦਾ ਪੈਟਰੋਲ ਪੰਪ ਖੋਲ੍ਹੇਗੀ।
ਰਿਕਾਰਡ ਤੋਂ 15% ਡਿੱਗਾ ਪੈਟਰੋਲ, ਚੰਡੀਗੜ੍ਹ 'ਚ ਸਸਤੇ 'ਚ ਫੁਲ ਹੋ ਰਹੀ ਟੈਂਕੀ!
NEXT STORY