ਨਵੀਂ ਦਿੱਲੀ — ਸੈਲੂਲਰ ਆਪ੍ਰੇਟਰਸ ਐਸੋਸੀਏਸ਼ਨ ਆਫ ਇੰਡੀਆ (ਸੀ. ਓ. ਏ. ਆਈ.) ਦੇ ਡਾਇਰੈਕਟਰ ਜਨਰਲ ਰਾਜਨ ਮੈਥਿਊਜ਼ ਦਾ ਕਹਿਣਾ ਹੈ ਕਿ ਟੈਲੀਕਾਮ ਸੈਕਟਰ ਵੈਂਟੀਲੇਟਰ ’ਤੇ ਹੈ ਅਤੇ ਇਸ ਸੈਕਟਰ ਨੂੰ ਤੁਰੰਤ ਇਲਾਜ ਦੀ ਜ਼ਰੂਰਤ ਹੈ। ਉਨ੍ਹਾਂ ਦਾ ਕਹਿਣਾ ਹੈ ਕਿ ਟੈਲੀਕਾਮ ਸੈਕਟਰ ਦੀ ਤਰਸਯੋਗ ਹਾਲਤ ਦਾ ਅੰਦਾਜ਼ਾ ਇਸ ਗੱਲ ਤੋਂ ਲਾਇਆ ਜਾ ਸਕਦਾ ਹੈ ਕਿ ਪਿਛਲੇ 2 ਸਾਲਾਂ ਤੋਂ ਵੀ ਘੱਟ ਮਿਆਦ ’ਚ ਟੈਲੀਕਾਮ ਸੈਕਟਰ ਦੀਆਂ ਲਿਸਟਿਡ ਕੰਪਨੀਆਂ ਦੇ ਬਾਜ਼ਾਰ ਪੂੰਜੀਕਰਨ ਦਾ ਆਕਾਰ ਕਾਫ਼ੀ ਘੱਟ ਹੋ ਗਿਆ ਹੈ।
23 ਜੁਲਾਈ 2019 ਨੂੰ ਇਹ ਆਕਾਰ 2.03 ਲੱਖ ਕਰੋਡ਼ ਰੁਪਏ ਦਾ ਰਹਿ ਗਿਆ, ਜਦੋਂ ਕਿ 29 ਦਸੰਬਰ 2017 ਨੂੰ ਇਹ ਆਕਾਰ 2.59 ਲੱਖ ਕਰੋਡ਼ ਰੁਪਏ ਦਾ ਸੀ, ਯਾਨੀ ਕਿ ਇਨ੍ਹਾਂ ਕੰਪਨੀਆਂ ਨਾਲ ਜੁਡ਼ੇ ਸਟੇਕਹੋਲਡਰਸ ਲਗਾਤਾਰ ਆਪਣੀ ਹਿੱਸੇਦਾਰੀ ਨੂੰ ਘੱਟ ਕਰ ਰਹੇ ਹਨ ਅਤੇ ਆਪਣੀ ਪੂੰਜੀ ਕੱਢ ਰਹੇ ਹਨ। ਮੈਥਿਊਜ਼ ਮੁਤਾਬਕ ਟੈਲੀਕਾਮ ਸੈਕਟਰ ਦੇ ਸਰਕਾਰੀ ਯੋਗਦਾਨ ’ਚ ਪਿਛਲੇ ਕੁਝ ਸਾਲ ’ਚ ਕਮੀ ਆਈ ਹੈ ਪਰ ਹੁਣ ਵੀ ਇਹ ਸੈਕਟਰ ਸਰਕਾਰ ਨੂੰ 100 ਅਰਬ ਰੁਪਏ ਦਾ ਯੋਗਦਾਨ ਦੇ ਰਿਹਾ ਹੈ। ਮੈਥਿਊਜ਼ ਮੁਤਾਬਕ ਟੈਲੀਕਾਮ ਸੈਕਟਰ ਆਪਣੀ ਬਦਹਾਲੀ ਨੂੰ ਦੂਰ ਕਰਨ ਲਈ ਸਰਕਾਰ ਤੋਂ ਕੋਈ ਗ੍ਰਾਂਟ ਜਾਂ ਮਦਦ ਨਹੀਂ ਮੰਗ ਰਿਹਾ ਹੈ। ਇਹ ਸੈਕਟਰ ਉਨ੍ਹਾਂ ਹਾਲਾਤ ਤੋਂ ਸਨਮਾਨਜਨਕ ਛੁਟਕਾਰਾ ਚਾਹੁੰਦਾ ਹੈ, ਜਿਨ੍ਹਾਂ ਦੀ ਵਜ੍ਹਾ ਨਾਲ ਇਸ ਸੈਕਟਰ ਦਾ ਬੁਰਾ ਹਾਲ ਹੋਇਆ। ਕਿਸੇ ਸਮੇਂ ਵੱਡੀ ਗਿਣਤੀ ’ਚ ਰੋਜ਼ਗਾਰ ਸਿਰਜਣ ਵਾਲਾ ਇਹ ਖੇਤਰ ਫਿਲਹਾਲ ਖੁਦ ਨੂੰ ਬਚਾਉਣ ਦਾ ਰਸਤਾ ਲੱਭ ਰਿਹਾ ਹੈ।
ਮੈਥਿਊਜ਼ ਮੁਤਾਬਕ ਟੈਲੀਕਾਮ ਸੈਕਟਰ ਨੂੰ ਆਪਣੇ ਵਿਕਾਸ ਲਈ ਸਰਕਾਰ ਵੱਲੋਂ ਇਕ ਸਪੱਸ਼ਟ ਰੋਡਮੈਪ ਦੀ ਜ਼ਰੂਰਤ ਹੈ। ਇਸ ਰੋਡਮੈਪ ਨੂੰ ਬਣਾਉਣ ਤੋਂ ਪਹਿਲਾਂ ਰੈਗੂਲੇਟਰ ਤੋਂ ਸਲਾਹ ਲੈਣ ਦੀ ਜ਼ਰੂਰਤ ਹੈ ਅਤੇ ਉਨ੍ਹਾਂ ਸੱਚਾਈਆਂ ਨੂੰ ਵੀ ਪਰਖਣ ਦੀ ਲੋੜ ਹੈ, ਜਿਨ੍ਹਾਂ ਕਾਰਣ ਸੈਕਟਰ ਬਦਹਾਲ ਹੋ ਗਿਆ। ਮੈਥਿਊਜ਼ ਮੁਤਾਬਕ ਅਜੇ ਟੈਲੀਕਾਮ ਸੈਕਟਰ ਲਈ ਸਭ ਤੋਂ ਜ਼ਰੂਰੀ ਚੀਜ਼ ਹੈ ਕਿ ਇਸ ਦੀ ‘ਬੀਮਾਰੀ’ ਦਾ ਸਹੀ ਪਤਾ ਲਾਇਆ ਜਾਵੇ, ਇਲਾਜ ਲਈ ਸਹੀ ਦਵਾਈ ਦਿੱਤੀ ਜਾਵੇ ਅਤੇ ਤੁਰੰਤ ਇਲਾਜ ਸ਼ੁਰੂ ਹੋਵੇ। ਜੇਕਰ ਅਜਿਹਾ ਨਹੀਂ ਹੁੰਦਾ ਹੈ ਤਾਂ ਟੈਲੀਕਾਮ ਵਰਗੇ ਮਹੱਤਵਪੂਰਨ ਸੈਕਟਰ ਦੇ ਮੁਸ਼ਕਿਲ ’ਚ ਆਉਣ ਦਾ ਅਸਰ ਯਕੀਨੀ ਤੌਰ ’ਤੇ ਭਾਰਤੀ ਅਰਥਵਿਵਸਥਾ ’ਤੇ ਦਿਸੇਗਾ। ਭਾਰਤ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਆਉਣ ਵਾਲੇ ਸਮੇਂ ’ਚ ਭਾਰਤੀ ਅਰਥਵਿਵਸਥਾ ਨੂੰ 5 ਟ੍ਰਿਲੀਅਨ ਡਾਲਰ ਦੇ ਪੱਧਰ ’ਤੇ ਲਿਜਾਣਾ ਚਾਹੁੰਦੇ ਹਨ।
ਸੇਬੀ ਦੇ ਸਖ਼ਤ ਨਿਯਮਾਂ ਤੇ ਮੁਕਾਬਲੇਬਾਜ਼ੀ ਕਾਰਨ ਕੈਸ਼ ਸੈਗਮੈਂਟ ਦੇ 25 ਫ਼ੀਸਦੀ ਬ੍ਰੋਕਰ ਸ਼ੇਅਰ ਬਾਜ਼ਾਰ ਤੋਂ ਬਾਹਰ
NEXT STORY