ਹੈਲਥ ਡੈਸਕ- ਵਾਇਰਲ ਬੁਖਾਰ (Viral Fever) ਇਕ ਆਮ ਪਰ ਗੰਭੀਰ ਸਿਹਤ ਸਮੱਸਿਆ ਹੈ, ਜੋ ਵਾਇਰਸ ਇਨਫੈਕਸ਼ਨ ਕਾਰਨ ਹੁੰਦੀ ਹੈ ਅਤੇ ਹਰ ਉਮਰ ਦੇ ਲੋਕਾਂ ਨੂੰ ਪ੍ਰਭਾਵਿਤ ਕਰ ਸਕਦੀ ਹੈ। ਇਸ ਦੌਰਾਨ ਸਰੀਰ ਦਾ ਤਾਪਮਾਨ ਵੱਧ ਜਾਂਦਾ ਹੈ ਅਤੇ ਕਈ ਹੋਰ ਲੱਛਣ ਸਾਹਮਣੇ ਆਉਂਦੇ ਹਨ। ਇਹ ਹਲਕੇ ਤੋਂ ਲੈ ਕੇ ਗੰਭੀਰ ਰੂਪ ਤੱਕ ਹੋ ਸਕਦਾ ਹੈ।
ਲੱਛਣ
- ਬੁਖਾਰ
- ਸਰੀਰ ਦਰਦ
- ਥਕਾਵਟ ਤੇ ਕਮਜ਼ੋਰੀ
- ਸਿਰ ਦਰਦ
- ਠੰਡ ਲੱਗਣੀ
- ਨੱਕ ਵਗਣਾ
- ਗਲੇ 'ਚ ਦਰਦ
- ਖੰਘ
- ਉਲਟੀ ਜਾਂ ਦਸਤ
ਮੁੱਖ ਕਾਰਨ
- ਫਲੂ
- ਡੇਂਗੂ
- ਚਿਕਨਗੁਨੀਆ
- ਕੋਵਿਡ-19
- ਹੋਰ ਵਾਇਰਲ ਇਨਫੈਕਸ਼ਨ
ਇਲਾਜ
- ਪੂਰਾ ਆਰਾਮ ਕਰੋ
- ਵਧੇਰੇ ਪਾਣੀ ਤੇ ਤਰਲ ਪਦਾਰਥ ਪੀਓ
- ਡਾਕਟਰ ਦੀ ਸਲਾਹ ਨਾਲ ਦਵਾਈ ਲਵੋ
- ਬਚਾਅ ਦੇ ਤਰੀਕੇ
- ਹੱਥ ਵਾਰ-ਵਾਰ ਧੋਵੋ
- ਭੀੜ ਵਾਲੀਆਂ ਥਾਵਾਂ ਤੋਂ ਬਚੋ
- ਸਿਹਤਮੰਦ ਖੁਰਾਕ ਖਾਓ
- ਸਮੇਂ-ਸਿਰ ਟੀਕਾਕਰਨ ਕਰਵਾਓ
ਵਾਇਰਲ ਬੁਖਾਰ ਲਈ ਘਰੇਲੂ ਨੁਸਖੇ
ਤੁਲਸੀ ਦਾ ਕਾੜ੍ਹਾ- ਤੁਲਸੀ ਦੀਆਂ ਪੱਤੀਆਂ, ਅਦਰਕ ਅਤੇ ਕਾਲੀ ਮਿਰਚ ਪਾਣੀ 'ਚ ਉਬਾਲ ਕੇ ਦਿਨ 'ਚ 2-3 ਵਾਰ ਪੀਓ। ਇਹ ਇਮਿਊਨ ਸਿਸਟਮ ਮਜ਼ਬੂਤ ਕਰਦਾ ਹੈ ਅਤੇ ਬੁਖਾਰ ਘਟਾਉਂਦਾ ਹੈ।
ਕੋਸਾ ਪਾਣੀ- ਦਿਨ ਭਰ ਕੋਸਾ ਪਾਣੀ ਪੀਣ ਨਾਲ ਸਰੀਰ ਡਿਟਾਕਸ ਹੁੰਦਾ ਹੈ ਅਤੇ ਵਾਇਰਸ ਨਾਲ ਲੜਨ ਦੀ ਤਾਕਤ ਵਧਦੀ ਹੈ।
ਹਲਦੀ ਵਾਲਾ ਦੁੱਧ- ਗਰਮ ਦੁੱਧ 'ਚ ਅੱਧਾ ਚਮਚ ਹਲਦੀ ਮਿਲਾ ਕੇ ਰਾਤ ਨੂੰ ਪੀਓ। ਇਹ ਐਂਟੀਸੈਪਟਿਕ ਤੇ ਐਂਟੀਵਾਇਰਲ ਗੁਣਾਂ ਵਾਲਾ ਹੁੰਦਾ ਹੈ।
ਨਿੰਬੂ ਤੇ ਸ਼ਹਿਦ ਦਾ ਪਾਣੀ- ਕੋਸੇ ਪਾਣੀ 'ਚ ਨਿੰਬੂ ਅਤੇ ਸ਼ਹਿਦ ਮਿਲਾ ਕੇ ਪੀਣ ਨਾਲ ਰੋਗ-ਰੋਕੂ ਸਮਰੱਥਾ ਵਧਦੀ ਹੈ।
ਡਾਕਟਰਾਂ ਦਾ ਕਹਿਣਾ ਹੈ ਕਿ ਵਾਇਰਲ ਬੁਖਾਰ ਦੇ ਮੌਸਮ 'ਚ ਸਾਵਧਾਨੀ ਸਭ ਤੋਂ ਵਧੀਆ ਦਵਾਈ ਹੈ- ਲੱਛਣ ਦਿਖਣ 'ਤੇ ਜਲਦੀ ਸਿਹਤ ਜਾਂਚ ਕਰਵਾਓ ਅਤੇ ਘਰੇਲੂ ਨੁਸਖਿਆਂ ਨਾਲ ਸਰੀਰ ਨੂੰ ਤੰਦਰੁਸਤ ਰੱਖੋ।
ਨੋਟ– ਇਹ ਆਰਟੀਕਲ ਸਿਰਫ਼ ਆਮ ਜਾਣਕਾਰੀ ਲਈ ਹੈ। ਆਪਣੀ ਖੁਰਾਕ ਵਿੱਚ ਕੋਈ ਬਦਲਾਅ ਕਰਨ, ਕਿਸੇ ਵੀ ਬਿਮਾਰੀ ਨਾਲ ਸਬੰਧਤ ਕੋਈ ਵੀ ਉਪਾਅ ਕਰਨ ਜਾਂ ਕੋਈ ਵੀ ਘਰੇਲੂ ਨੁਸਖਾ ਅਪਣਾਉਣ ਤੋਂ ਪਹਿਲਾਂ ਆਪਣੇ ਡਾਕਟਰ ਦੀ ਸਲਾਹ ਜ਼ਰੂਰ ਲਓ।
ਰੋਜ਼ਾਨਾ ਸਵੇਰੇ ਖਾਲ੍ਹੀ ਪੇਟ ਖਾਓ ਇਹ ਫਲ, ਸਰੀਰ ਨੂੰ ਮਿਲਣਗੇ ਕਈ ਫਾਇਦੇ
NEXT STORY