ਨਵੀਂ ਦਿੱਲੀ - ਅਕਤੂਬਰ 'ਚ ਥੋਕ ਮਹਿੰਗਾਈ ਦੇ ਮੋਰਚੇ 'ਤੇ ਸਰਕਾਰ ਨੂੰ ਝਟਕਾ ਲੱਗਾ ਹੈ। ਅਕਤੂਬਰ 'ਚ ਥੋਕ ਮਹਿੰਗਾਈ ਦਰ 12.54 ਫੀਸਦੀ ਰਹੀ, ਜਦੋਂ ਕਿ ਇਸ ਦੇ 11.3 ਫੀਸਦੀ ਰਹਿਣ ਦਾ ਅਨੁਮਾਨ ਲਗਾਇਆ ਗਿਆ ਸੀ। ਅਕਤੂਬਰ 'ਚ ਥੋਕ ਮਹਿੰਗਾਈ ਦਰ 12.54 ਫੀਸਦੀ ਹੋ ਗਈ ਹੈ, ਜੋ ਸਤੰਬਰ 'ਚ 10.66 ਫੀਸਦੀ ਸੀ। ਕੋਰ ਡਬਲਯੂਪੀਆਈ ਅਕਤੂਬਰ ਵਿੱਚ 11.09 ਪ੍ਰਤੀਸ਼ਤ ਸੀ, ਸਤੰਬਰ ਵਿੱਚ ਇਹ 11.1 ਪ੍ਰਤੀਸ਼ਤ ਸੀ।
ਅਕਤੂਬਰ 'ਚ ਅੰਡੇ, ਮੀਟ ਅਤੇ ਮੱਛੀ ਦੀ ਥੋਕ ਮਹਿੰਗਾਈ ਦਰ 1.98 ਫੀਸਦੀ ਰਹੀ ਜੋ ਸਤੰਬਰ 'ਚ 5.18 ਫੀਸਦੀ ਸੀ। ਅਕਤੂਬਰ 'ਚ ਪਿਆਜ਼ ਦੀ ਥੋਕ ਮਹਿੰਗਾਈ ਦਰ ਸਤੰਬਰ 'ਚ -1.91 ਫੀਸਦੀ ਤੋਂ ਘੱਟ ਕੇ -25.01 ਫੀਸਦੀ 'ਤੇ ਆ ਗਈ ਹੈ, ਜਦਕਿ ਆਲੂ ਦੀ ਥੋਕ ਮਹਿੰਗਾਈ ਦਰ ਸਤੰਬਰ ਦੇ -48.95 ਫੀਸਦੀ ਤੋਂ ਘੱਟ ਕੇ -51.32 ਫੀਸਦੀ 'ਤੇ ਆ ਗਈ ਹੈ।
ਨਿਰਮਿਤ ਉਤਪਾਦਾਂ ਦੀ ਥੋਕ ਮਹਿੰਗਾਈ ਦਰ ਅਕਤੂਬਰ 'ਚ 11.41 ਫੀਸਦੀ ਤੋਂ ਵਧ ਕੇ 12.04 ਫੀਸਦੀ ਹੋ ਗਈ ਹੈ, ਜਦਕਿ ਸਬਜ਼ੀਆਂ ਦੀ ਮਹਿੰਗਾਈ ਦਰ ਸਤੰਬਰ 'ਚ -32.45 ਫੀਸਦੀ ਤੋਂ ਵਧ ਕੇ -32.45 ਫੀਸਦੀ ਹੋ ਗਈ ਹੈ। ਅਕਤੂਬਰ 'ਚ ਖੁਰਾਕੀ ਵਸਤਾਂ ਦੀ ਥੋਕ ਮਹਿੰਗਾਈ ਦਰ 1.14 ਫੀਸਦੀ ਤੋਂ ਵਧ ਕੇ 3.06 ਹੋ ਗਈ ਹੈ।
ਇਹ ਵੀ ਪੜ੍ਹੋ: ਇਸ ਔਰਤ ਨੂੰ ਥੱਪੜ ਮਾਰਨ ਦੇ ਮਿਲਦੇ ਹਨ 600 ਰੁਪਏ ਪ੍ਰਤੀ ਘੰਟਾ, ਜਾਣੋ ਵਜ੍ਹਾ
ਨੋਟ - ਇਸ ਖ਼ਬਰ ਬਾਰੇ ਆਪਣੇ ਵਿਚਾਰ ਕੁਮੈਂਟ ਬਾਕਸ ਵਿਚ ਜ਼ਰੂਰ ਸਾਂਝੇ ਕਰੋ।
Nykaa ਨੂੰ ਸਤੰਬਰ ਤਿਮਾਹੀ 'ਚ ਲੱਗਾ ਵੱਡਾ ਝਟਕਾ, ਕੰਪਨੀ ਦਾ ਮੁਨਾਫਾ 96% ਘਟਿਆ
NEXT STORY